International

ਪੁਰਤਗਾਲ ’ਚ ਹੈ ਨਸ਼ੀਲੇ ਪਦਾਰਥਾਂ ਦੇ ਰੈਕੇਟ ਦਾ ਸਰਗਨਾ 2020 ਤੋਂ ਐਨ.ਆਈ.ਏ. ਨੂੰ ਲੋੜੀਂਦਾ ਹੈ ਮੁਲਜ਼ਮ

ਲਿਸਬਨ – ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵਿਸ਼ੇਸ਼ ਅਦਾਲਤ ਨੂੰ ਦਸਿਆ ਕਿ ਡਰੱਗ ਰੈਕੇਟ ਦਾ ਸਰਗਨਾ ਇਕਬਾਲ ਸਿੰਘ ਉਰਫ ਸ਼ੇਰਾ ਪੁਰਤਗਾਲ ‘’ਚ ਹੈ। ਐਨ.ਆਈ.ਏ. ਨੇ ਅਦਾਲਤ ਨੂੰ ਦਸਿਆ ਕਿ ਮੁਲਜ਼ਮ ਜਸਬੀਰ ਸਿੰਘ ਜੱਸਾ ਦੇ ਸਬੰਧ ਵਿਚ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਦੇ ਹਿੱਸੇ ਵਜੋਂ ਮੁੱਖ ਦੋਸ਼ੀ ਸ਼ੇਰਾ ਨੂੰ ਪੁਰਤਗਾਲੀ ਗਣਰਾਜ ਤੋਂ ਹਵਾਲਗੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਮੁਲਜ਼ਮ 2020 ਤੋਂ ਏਜੰਸੀ ਨੂੰ ਲੋੜੀਂਦਾ ਹੈ। ਸਥਾਨਕ ਅਧਿਕਾਰੀਆਂ ਦੁਆਰਾ ਗਿ੍ਰਫਤਾਰ ਕੀਤੇ ਜਾਣ ਤੋਂ ਬਾਅਦ ਉਸ ਦੀ ਪੁਰਤਗਾਲ ਤੋਂ ਹਵਾਲਗੀ ਨਹੀਂ ਕੀਤਾ ਜਾ ਸਕਿਆ। ਵਿਦੇਸ਼ ਮੰਤਰਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਦੋਸ਼ੀ ਇਕਬਾਲ ਸਿੰਘ ਸ਼ੇਰਾ ਦੀ ਹਵਾਲਗੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਦੋਸ਼ੀਆਂ ਦੀ ਭੂਮਿਕਾ ਅਤੇ ਸ਼ਮੂਲੀਅਤ ਦੀ ਪੂਰੀ ਜਾਂਚ ਲਈ ਇਸ ਮਾਮਲੇ ‘’ਚ ਕੁੱਝ ਹੋਰ ਸਮਾਂ ਚਾਹੀਦਾ ਹੈ।ਵਿਸ਼ੇਸ਼ ਐਨ.ਆਈ.ਏ. ਜੱਜ ਮਨਜੋਤ ਕੌਰ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 4 ਮਾਰਚ ਦੀ ਤਰੀਕ ਤੈਅ ਕੀਤੀ ਹੈ। ਸ਼ੇਰਾ ‘ਤੇ ਨਾਰਕੋ-ਅੱਤਵਾਦ ਦਾ ਮਾਸਟਰਮਾਈਂਡ ਹੋਣ ਦਾ ਦੋਸ਼ ਹੈ ਅਤੇ ਉਸ ‘’ਤੇ ਭਾਰਤ ‘’ਚ ਪਾਬੰਦੀਸ਼ੁਦਾ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧ ਰੱਖਣ ਦਾ ਵੀ ਦੋਸ਼ ਹੈ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin