Punjab

ਪੰਥਕ ਅਕਾਲੀ ਲਹਿਰ ਦੀ ਅੰਮ੍ਰਿਤਸਰ ਵਿਖੇ ਵਿਸ਼ਾਲ ਪੰਥਕ ਕਨਵੈਨਸ਼ਨ !

ਅੰਮ੍ਰਿਤਸਰ – ਪੰਥਕ ਅਕਾਲੀ ਲਹਿਰ ਦੀ ਅੰਮ੍ਰਿਤਸਰ ਵਿਖੇ ਹੋਈ ਤਿੰਨ ਜ਼ਿਲ੍ਹਿਆਂ ਦੀ ਗੁਰਦੁਆਰਾ ਪਾਤਸ਼ਾਹੀ ਛੇਵੀ ਰਣਜੀਤ ਐਵੀਨਿਉ ਵਿਖੇ ਵਿਸ਼ਾਲ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਗ੍ਰੰਥੀਆਂ ਨੂੰ ਬਾਦਲ ਦਲੀਆਂ ਨੇ ਇਹ ਕਹਿ ਕੇ ਚੈਲੰਜ ਕਰ ਦਿੱਤਾ ਹੈ ਕਿ ਜੈ ਸਾਡਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਨਹੀ ਲੜ ਸਕਦਾ ਤਾਂ ਅਕਾਲੀ ਦਲ ਬਾਦਲ ਚਾਰ ਜਿਮਨੀ ਚੋਣਾ ਪੰਜਾਬ ਦੀਆਂ ਨਹੀ ਲੜੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜੇ ਗ੍ਰੰਥੀ ਸਿੱਖ ਕੌਮ ਦਾ ਭਵਿੱਖ ਤੇ ਸਮਾਂ ਬਰਬਾਦ ਨਾ ਕਰਨ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਪੰਥਕ ਰਹੂ ਰੀਤਾਂ ਦੀ ਰਾਖੀ ਕਰਦੇ ਹੋਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ। ਭਾਈ ਰਣਜੀਤ ਸਿੰਘ ਨੇ ਗ੍ਰ੍ਰੰਥੀਆਂ ਨੂੰ ਸਮਝਾਇਆ ਕਿ ਗੁਰੂ ਦਾ ਹੁਕਮ ਹੈ ਕਿ ’’ ਆਤਮਾ ਗ੍ਰੰਥ ਚ, ਪਰਾਣ ਪੰਥ ਚ’’ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੀ ਪਰੰਪਰਾਂ ਨੂੰ ਸਮਝੋ ਤੇ ਪੰਥ ਤੇ ਗ੍ਰੰਥ ਦੇ ਦੋਸ਼ੀਆਂ ਨੂੰ ਬਹੁਤਾ ਸਮਾਂ ਦੇ ਕੇ ਪੰਥਕ ਗੁੱਸੇ ਦਾ ਸ਼ਿਕਾਰ ਨਾ ਹੋਵੇ। ਭਾਈ ਸਾਹਿਬ ਨੇ ਕਿਹਾ ਕਿ ਭਾਜਪਾ ਤੇ ਬਾਦਲ ਦਲ ਵਾਲੇ ਮਿਲ ਕੇ ਖੇਡ ਖੇਡ ਰਹੇ ਹਨ ਅਤੇ ਭਾਜਪਾ ਨੇ ਬਾਦਲ ਤੋਂ ਉਧਾਰੇ ਜਾ ਪਾਹੜੇ ਤੇ ਲੈ ਕੇ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਵਿੱਚ ਉਮੀਦਵਾਰ ਖੜੇ ਕੀਤੇ ਹਨ ਅਤੇ ਬਾਦਲ ਦਲ ਅਕਾਲ ਤਖ਼ਤ ਦੇ ਗ੍ਰੰਥੀਆਂ ਨੂੰ ਚੈਲੰਜ ਕਰਕੇ ਚੋਣਾ ਲੜਨ ਤੋਂ ਭੱਜ ਗਿਆ ਹੈ। ਉਨ੍ਹਾਂ ਪੁਰਾਤਨ 205 ਗੁ੍ਰੰਥਾਂ, ਸਿੱਖ ਰੈਫਰੈਸ ਲਾਇਬਰੇਰੀ ਤੇ ਹੋਰ ਬੇਸ਼ੁਮਾਰ ਕੀਮਤੀ ਖਜਾਨਾ ਹਰਮਿੰਦਰ ਸਾਹਿਬ ਚੋ ਗਾਇਬ ਹਨ ਜਿਨ੍ਹਾਂ ਦਾ ਜਵਾਬ ਸਿੱਖ ਕੌਮ ਨੂੰ ਨਹੀ ਮਿਲ ਰਿਹਾ। ਭਾਈ ਸਾਹਿਬ ਨੇ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਨੂੰ ਵੀ ਆੜੇ ਹੱਥੀ ਲਿਆਂ ਕਿ ਉਨ੍ਹਾ ਨੇ ਆਪਣੇ ਯਾਰ ਦੀ ਅਗਵਾਈ ਵਿੱਚ 328 ਸਰੂਪਾਂ ਦੇ ਗਾਇਬ ਹੋਣ ਲਈ ਬਣਾਏ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਨਹੀ ਕਰਵਾਈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ 35, 36 ਸਕੱਤਰਾਂ ਜੋ 1 ਲੱਖ ਪ੍ਰਤੀ ਸਕੱਤਰ ਤਨਖਾਹ ਲੈ ਰਹੇ ਹਨ ਅਤੇ ਇਨੋਵਾ ਗੱਡੀਆਂ ਉਨ੍ਹਾਂ ਕੋਲ ਹਨ ਸਾਡੀ ਜੇਬ ‘ਚੋ ਚੜਾਵੇ ਤੇ ਰੂਪ ’ਚ ਜਾਂਦੇ ਕਰੋੜਾ ਰੁਪਏ ਬੇਕਿਰਕ ਹੋ ਕੇ ਖਰਚ ਰਹੇ ਹਨ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਬਾਰੇ ਕਿਹਾ ਕਿ ਉਹ ਬਾਦਲ ਦਲ ਨੂੰ ਸ਼੍ਰੋਮਣੀ ਕਮੇਟੀ ਲੁੱਟਾ ਰਹੇ ਹਨ ਜਦੋਂ ਕਿ ਪਿਛਲੇ 12 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀ ਕਰਵਾ ਰਹੀ। ਭਾਈ ਰਣਜੀਤ ਸਿੰਘ ਨੇ ਸਿੱਖੀ ’ਚ ਆ ਰਹੇ ਨਿਘਾਰ ਲਈ ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਐਮ ਬੀ ਬੀ ਐਸ ਦੀ ਪੜਾਈ 85 ਲੱਖ ’ਚ ਜਦੋਂ ਕਿ ਕਰਿਸ਼ਚਨਾਂ ਦੇ ਸੀ ਐਮ ਸੀ ’ਚ ਇਹ ਪੜਾਈ 45 ਲੱਖ ’ਚ ਹੋ ਰਹੀ ਹੈ, ਅਸੀ ਸਿੱਖ ਬੱਚੇ ਕਦੋਂ ਡਾਕਟਰ ਬਣਾ ਪਾਵਾਂਗੇ। ਸ਼੍ਰੋਮਣੀ ਕਮੇਟੀ ਦਾ ਬਜ਼ਟ 1500 ਕ੍ਰੋੜ ਦਾ ਹੈ ਜਿਹੜਾ ਕਿ ਬਾਦਲ ਦਲੀਆਂ ਦੀਆਂ ਜੇਬਾਂ ਭਰਦਾ ਹੀ ਨਜ਼ਰ ਆ ਰਿਹਾ ਹੈ। ਉਨ੍ਹਾਂ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪੰਥਕ ਅਕਾਲੀ ਲਹਿਰ ਸਿਰਫ ਧਾਰਮਿਕ ਸੰਸਥਾ ਹੈ ਜਿਸ ਦਾ ਮਕਸਦ ਧਰਮ ਦੇ ਖੇਤਰ ਵਿੱਚ ਆਏ ਨਿਘਾਰ ਨੂੰ ਮਿਟਾ ਕੇ ਸਿੱਖ ਬੱਚਿਆਂ ਨੂੰ ਪੜਾਉਣਾ ਤੇ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਨਾ ਹੈ। ਉਨ੍ਹਾ ਵਰਕਰਾਂ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਬੂਥ ਕਮੇਟੀ ਬਣਾਉਣ ਤਾਂ ਜੋ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਜਿੱਤ ਕੇ ਪੰਥਕ ਰਹੂ ਰੀਤਾਂ ਨੂੰ ਕਾਇਮ ਕੀਤਾ ਜਾ ਸਕੇ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਕਦੇ ਸਿੱਖ ਕੌਮ ਤੇ ਬਾਹਰੀ ਹਮਲੇ ਹੁੰਦੇ ਸੀ ਉਨ੍ਹਾਂ ਦਾ ਮੁਕਾਬਲਾਂ ਸਿੱਖ ਜਰਨੈਲ ਖਿੜੇ ਮੱਥੇ ਕਰਦੇ ਤੇ ਜਿੱਤਾ ਪ੍ਰਾਪਤ ਕਰਕੇ ਕੌਮ ਦਾ ਸਿਰ ਉੱਚਾ ਕਰਦੇ ਸਨ। ਪਰ ਅੱਜ ਸਾਡੇ ਆਪਣੇ ਸਿਧਾਂਤਹੀਣ ਅਖੋਤੀ ਪੰਥਕ ਲੀਡਰ ਹਮਲੇ ਕਰਕੇ ਸਿੱਖੀ ਨੂੰ ਕਮਜੋਰ ਕਰ ਰਹੇ ਹਨ। ਬਾਬਾ ਬੇਦੀ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਜਿਨ੍ਹਾਂ ਨੇ ਸਿੱਖੀ ਨਾਲ ਧ੍ਰੋਹ ਕਮਾਇਆ ਉਨ੍ਹਾਂ ਕੱਖ ਨਾ ਰਹੇ ਅਤੇ ਅਕਾਲ ਪੁਰਖ ਨੇ ਉਨ੍ਹਾਂ ਦੀ ਅਰਦਾਸ ਸੁਣ ਲਈ ਹੈ ਅਤੇ ਅੱਜ ਕਥਿਤ ਦੋਸ਼ੀਆਂ ਦਾ ਕੱਖ ਰਿਹਾ ਵੀ ਨਹੀ। ਬਾਬਾ ਬੇਦੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਕੌਮ ਦੀ ਵਿਗੜੀ ਹਾਲਤ ਨੂੰ ਸੁਧਾਰਣ ਮੌਕਾ ਤੁਹਾਨੂੰ ਮਿਲਿਆਂ ਹੈ ਅਤੇ ਬੇਦਾਗ਼ ਕੌਮ ਦੀ ਸਖ਼ਸੀਅਤ ਭਾਈ ਰਣਜੀਤ ਸਿੰਘ ਤੇ ਉਨ੍ਹਾ ਦੇ ਸਾਥੀਆਂ ਨੇ ਸੰਤਾਂ, ਮਹਾਪੁਰਖਾਂ, ਬੁਧੀਜੀਵੀਆਂ ਤੇ ਸਿੱਖ ਸੰਗਤ ਨਾਲ ਮਿਲ ਕੇ ਕੌਮ ਦੀ ਸੇਵਾ ਕਰਨ ਦਾ ਤਹੱਈਆਂ ਕੀਤਾ ਹੈ ਜਿਨ੍ਹਾਂ ਨੂੰ ਪੂਰਨ ਸਹਿਯੋਗ ਦੇ ਕੇ ਧਾਰਮਿਕ ਖੇਤਰ ਵਿੱਚ ਪੰਥਕ ਅਕਾਲੀ ਲਹਿਰ ਨੂੰ ਸੇਵਾ ਕਰਨ ਦਾ ਮੌਕਾ ਕੌਮ ਤੇ ਹੋਰ ਪਾਰਟੀਆਂ ਬਖਸ਼ਣ ਤਾਂ ਜੋ ਇੱਕ ਪਰਿਵਾਰ ਦੇ ਕਬਜੇ ਚੋ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਆਜਾਦ ਕਰਵਾਇਆ ਜਾ ਸਕੇ।

ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੀ ਪੰਥਕ ਸਥਿਤੀ ਬਾਰੇ ਜੋ ਬਿਆਨਬਾਜੀ ਹੋ ਰਹੀ ਹੈ ਉਹ ਬਹੁਤ ਹੀ ਦੁੱਖਦਾਈ ਹੈ ਅਤੇ ਸਾਡੇ ਬਜੁਰਗਾਂ ਦੀਆਂ ਸਿੱਖੀ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਰੋਲਿਆਂ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਅਖੌਤੀ ਪੰਥ ਦੇ ਠੇਕੇਦਾਰ ਬਣੇ ਆਗੂ ਕਿਰਦਾਰ ਤੋਂ ਡਿੱਗ ਕੇ ਪੰਥਕ ਜ਼ਜਬਾਤਾਂ ਨਾਲ ਖੇਡ ਰਹੇ ਹਨ ਅਤੇ ਗੁਨਾਹ ਕਰਨ ਵਾਲੇ ਨੂੰ ਬਚਾਉਣ ਲਈ ਆਪ ਖੁਦ ਵੱਡੇ ਗੁਨਾਹਗਾਰ ਬਣ ਕੇ ਉਭਰ ਰਹੇ ਹਨ ਜਿਨ੍ਹਾਂ ਨੂੰ ਸਿੱਖ ਸੰਗਤ ਮੌਕਾ ਆਉਣ ਤੇ ਸਬਕ ਸਿਖਾਏਗੀ। ਭਾਈ ਰੰਧਾਵਾ ਨੇ ਕਿਹਾ ਕਿ ਅਗਰ ਸਿੱਖ ਕੋਲ ਇਮਾਨ ਹੈ ਤਾਂ ਸੰਸਾਰੀ ਕੋਈ ਕੰਮ ਨਹੀ ਅਟਕਦਾ ਜਦੋਂ ਕਿ ਗੁਰੂ ਦਾ ਸਿੱਖ ਸਾਹਮਣੇ ਧਰਮ ਦੀ ਹਾਨੀ ਵੇਖ ਕੇ ਅੱਖਾਂ ਨਹੀ ਮੀਟ ਸਕਦਾ। ਉਨ੍ਹਾ ਕਿਹਾ ਕਿ 7, 8 ਸਾਲ ਪਹਿਲਾ ਬਾਬਾ ਸਰਬਜੋਤ ਸਿੰਘ ਬੇਦੀ (ਗੁਰੂ ਨਾਨਕ ਦੇਵ ਜੀ ਦੀ ਅੰਸ਼ ਬੰਸ਼ ) ਅਤੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਕੌਮ ’ਚ ਆ ਰਹੇ ਨਿਘਾਰ ਨੂੰ ਖਤਮ ਕਰਨ ਹਿੱਤ ਬੀੜਾ ਚੁੱਕਿਆ ਸੀ ਜਿਸ ਨਾਲ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੰਚ ਪੰਥਕ ਅਕਾਲੀ ਲਹਿਰ ਦੇ ਸੇਵਾਦਾਰ ਕੰਮ ਕਰ ਰਹੇ ਹਨ। ਉਨ੍ਹਾਂ ਕੇਦਰ ਸਰਕਾਰ ਨੂੰ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਅਤੇ ਸਿੱਖਾਂ ਨੂੰ ਆਪਣੇ ਮੋਲਿਕ ਅਧਿਕਾਰ ਵਰਤ ਕੇ ਆਪਣੀ ਕੌਮ ਦੇ ਲੀਡਰ ਚੁਣਨ ਦਾ ਮੌਕਾ ਦੇਣ।

ਇਸ ਮੌਕੇ ਸ੍ਰ. ਅਮ੍ਰਿਤ ਸਿੰਘ ਰਤਨਗੜ੍ਹ ਦਫਤਰ ਸਕੱਤਰ, ਅਵਤਾਰ ਸਿੰਘ ਘੁੱਲਾ, ਸ੍ਰ. ਜਗਜੋਤ ਸਿੰਘ ਪ੍ਰਧਾਨ ਮਾਝਾ ਜੋਨ, ਸ੍ਰ. ਰਵੇਲ ਸਿੰਘ, ਜੋਗਿੰਦਰ ਸਿੰਘ ਨਾਨੋਵਾਲੀਆ, ਨੰਬਰਦਾਰ ਗਗਨਦੀਪ ਸਿੰਘ ਵੱਲਾਂ, ਸ੍ਰ. ਤੇਗਪਾਲ ਸਿੰਘ ਚੀਚਾ, ਭਾਈ ਜਸਕਰਨ ਸਿੰਘ, ਭਾਈ ਅਮਰੀਕ ਸਿੰਘ ਠੀਕਰੀਵਾਲਾ, ਮਾਸਟਰ ਹਰਪਾਲ ਸਿੰਘ ਵੇਰਕਾ, ਹਰਜਿੰਦਰ ਸਿੰਘ ਸਰਪੰਚ ਰੂਪੋਵਾਲੀ, ਬਾਬਾ ਰਾਜਨ ਸਿੰਘ ਚੋਗਾਵਾਂ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਤਰਲੋਚਨ ਸਿੰਘ ਬੱਚੀ ਵਿੰਡ, ਭਾਈ ਕੁਲਦੀਪ ਸਿੰਘ ਮੋਦਾ, ਭਾਈ ਸਰੂਪ ਸਿੰਘ ਭੁੱਚਰ, ਭਾਈ ਸ਼ਮਸੇਰ ਸਿੰਘ ਸੋਹਲ, ਭਾਈ ਮੁਖਤਿਆਰ ਸਿੰਘ ਦੋਦਾ, ਭਾਈ ਸੁਖਵਿੰਦਰ ਸਿੰਘ ਸਰਾ ਅਮਾਨਤ ਖਾਂ, ਭਾਈ ਰਘਬੀਰ ਸਿੰਘ ਲਾਲੂ ਘੁੰਮਣ, ਭਾਈ ਜਗਤਾਰ ਸਿੰਘ ਬੱਚੀ ਵਿੰਡ, ਭਾਈ ਜਸਵੰਤ ਸਿੰਘ ਮਾਨ, ਭਾਈ ਗੁਰਸੇਵਕ ਸਿੰਘ ਸਰਪੰਚ, ਭਾਈ ਗੁਰਮੁੱਖ ਸਿੰਘ ਕਲੇਰ ਸਰਪੰਚ, ਭਾਈ ਚਰਨਜੀਤ ਸਿੰਘ ਸਪੁੱਤਰ ਸ਼ਹੀਦ ਗੁਰਦਿਆਲ ਸਿੰਘ ਮੋਚੇ ਪਿੰਡ, ਭਾਈ ਸੁਖਮੀਤ ਸਿੰਘ ਅੰਮ੍ਰਿਤਸਰ ਨੇ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਦਮਨਜੀਤ ਸਿੰਘ ਢਿੱਲੋ, ਹਰਮਿੰਦਰ ਸਿੰਘ ਪੱਤੋ, ਮਨਜੀਤ ਸਿੰਘ, ਕੁਲਜੀਤ ਸਿੰਘ ਅੰਮ੍ਰਿਤਸਰ, ਲਖਮੀਰ ਸਿੰਘ, ਜਸਵਿੰਦਰ ਸਿੰਘ, ਭਾਈ ਸੰਤੋਖ ਸਿੰਘ ਡੱਲਾ, ਭਾਈ ਰਣਜੀਤ ਸਿੰਘ ਕਲਾਨੋਰ, ਸੁੱਚਾ ਸਿੰਘ ਕਾਹਲੋਂ, ਗੁਰਚਰਨ ਸਿੰਘ, ਭਾਈ ਦਰਸਨ ਸਿੰਘ ਬਘਿਆਲੀ, ਸ੍ਰ. ਪ੍ਰਿਤਪਾਲ ਸਿੰਘ ਗੁਰਦਾਸਪੁਰ ਤੇ ਸੁੱਚਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾ ਹਾਜ਼ਰ ਸਨ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਡਾ.ਲਕਸ਼ਮੀ ਚੋਪੜਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੇ ਪ੍ਰਿੰਸੀਪਲ ਨਿਯੁਕਤ !

admin

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 14ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin