ਜਲੰਧਰ ( ਪਰਮਿੰਦਰ ਸਿੰਘ) – ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਸੱਦੇ ‘ਤੇ ਪ ਸ ਸ ਫ ਵਲੋਂ 07 ਅਤੇ 08 ਫਰਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਦਿਨ-ਰਾਤ ਦੇ ਧਰਨੇ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਦੋ ਰੋਜ਼ਾ ਧਰਨੇ ਦੀ ਤਿਆਰੀ ਵਜ਼ੋਂ ਪ ਸ ਸ ਫ ਜ਼ਿਲ੍ਹਾ ਜਲੰਧਰ ਦੀ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦੇ ਹੋਏ ਪ.ਸ.ਸ.ਫ ਦੇ ਸੂਬਾ ਜਨਰਲ ਸਕੱਤਰ ਅਤੇ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਕੇਂਦਰੀ ਕਮੇਟੀ ਮੈਂਬਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਦਾ ਫੈਸਲਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨ੍ਹਪੁਰ ਵਿਖੇ ਹੋਈ ਮੀਟਿੰਗ ਵਿੱਚ ਕੀਤਾ ਗਿਆ ਸੀ। ਇਹਨਾਂ ਧਰਨਿਆਂ ਅੰਦਰ ਪੀ. ਐਫ.ਆਰ.ਡੀ.ਏ.ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਕੀਤਾ ਜਾਵੇ,ਜਨਤਕ ਅਦਾਰਿਆਂ ਦਾ ਨਿੱਜੀਕਰਨ /ਨਿਗਮੀਕਰਨ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੰਦ ਕੀਤੀ ਜਾਵੇ, ਅੱਠਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ,ਪੈਡਿੰਗ ਡੀ ਏ ਦੀਆਂ ਕਿਸ਼ਤਾਂ ਅਤੇ ਜ਼ਬਤ ਕੀਤੇ ਗਏ ਡੀ ਏ ਦੇ ਬਕਾਏ ਜਾਰੀ ਕੀਤੇ ਜਾਣ, ਠੇਕਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੁਲਾਜ਼ਮਾਂ ਲਈ ਸਭ ਹਸਪਤਾਲਾਂ ਵਿੱਚ ਕੈਸ਼ਲਸ ਹੈੱਲਥ ਸਕੀਮ ਨੂੰ ਯਕੀਨੀ ਬਣਾਉਣ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ, ਕੌਮੀ ਸਿੱਖਿਆ ਨੀਤੀ ਐਨ ਈ ਪੀ ਵਾਪਸ ਕੀਤੀ ਜਾਵੇ। ਸੰਵਿਧਾਨ ਦੀਆਂ ਧਾਰਾ 310 ਅਤੇ 311( 2) ਨੂੰ ਰੱਦ ਕੀਤਾ ਜਾਵੇ, ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦੀ ਰਾਖੀ ਕੀਤੀ ਜਾਵੇ। ਕੇਂਦਰ ਰਾਜ ਨੀਤੀ ਸਬੰਧਾਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ ।ਇਨਕਮ ਟੈਕਸ ਦੀ ਛੋਟ ਹੱਦ ਵਧਾ ਕੇ 10 ਲੱਖ ਤੱਕ ਦਿੱਤੀ ਜਾਵੇ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਪ ਸ ਸ ਫ ਦੇ ਕਾਰਜਕਾਰੀ ਸਕੱਤਰ ਪ੍ਰੇਮ ਖਲਵਾੜਾ ਨੇ ਦੱਸਿਆ ਕਿ ਪਹਿਲੇ ਦਿਨ ਦੀ ਧਰਨੇ ਦੀ ਅਗਵਾਈ ਤਰਸੇਮ ਮਾਧੋਪੁਰੀ ਅਤੇ ਕੁਲਦੀਪ ਵਾਲੀਆ ਕਰਨਗੇ। ਦੂਸਰੇ ਦਿਨ ਕਰਨੈਲ ਫਿਲੌਰ ਅਤੇ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਮੁਲਾਜ਼ਮ ਭਾਗ ਲੈਣਗੇ । ਮੀਟਿੰਗ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਤਹਿਤ 08 ਫਰਵਰੀ ਤੋਂ 20 ਫਰਵਰੀ ਤੱਕ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਤਰਸੇਮ ਮਾਧੋਪੁਰੀ, ਕਰਨੈਲ ਫਿਲੌਰ, ਕੁਲਦੀਪ ਵਾਲੀਆ, ਪ੍ਰੇਮ ਖਲਵਾੜਾ, ਸੁਖਵਿੰਦਰ ਰਾਮ,ਅਕਲ ਚੰਦ ਸਿੰਘ, ਸੰਦੀਪ ਰਾਜੋਵਾਲ, ਰਾਜਿੰਦਰ ਮਹਿਤਪੁਰ, ਕੁਲਵੀਰ ਸਿੰਘ ਸ਼ਾਹਕੋਟ, ਰਾਜਿੰਦਰ ਸਿੰਘ ਭੋਗਪੁਰ, ਕੁਲਵੰਤ ਰਾਮ ਰੁੜਕਾ, ਬਲਵੀਰ ਸਿੰਘ ਗੁਰਾਇਆ, ਰਤਨ ਸਿੰਘ, ਪਰਨਾਮ ਸਿੰਘ ਸੈਣੀ,ਵੇਦ ਰਾਜ ਗੜਾ, ਜਾਗੀਰ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ, ਓਮ ਪ੍ਰਕਾਸ਼,ਮਨੋਜ ਕੁਮਾਰ ਸਰੋਏ, ਜਤਿੰਦਰ ਸਿੰਘ, ਵਿਨੋਦ ਭੱਟੀ, ਹਰਮਨਜੋਤ ਸਿੰਘ, ਗੁਰਮੇਲ ਸਿੰਘ ਕੁਲਰੀਆ ਅਤੇ ਕੁਲਦੀਪ ਸਿੰਘ ਕੌੜਾ ਹਾਜ਼ਰ ਸਨ।
previous post