International

ਬਿ੍ਰਟੇਨ ਚ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਭੀਮ ਸੈਨ ਕਤਲ ਕਰ ਦਿੱਤਾ

ਲੰਡਨ – ਯੂ.ਕੇ. ਵਿਚ 80 ਸਾਲ ਦੇ ਭੀਮ ਸੈਨ ਕੋਹਲੀ ਦਾ ਨਸਲਵਾਦੀ ਅੱਲ੍ਹੜਾਂ ਨੇ ਰੋੜੇ ਮਾਰ ਕੇ ਕਤਲ ਕਰ ਦਿੱਤਾ। ਬ੍ਰਾਊਨ ਸਟੋਨ ਟਾਊਨ ਵਿਚ ਹੋਈ ਵਾਰਦਾਤ ਵਿਚ ਸ਼ਾਮਲ ਪੰਜ ਅੱਲ੍ਹੜਾਂ ਦੀ ਉਮਰ 12 ਸਾਲ ਤੋਂ 14 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਚਾਰ ਨੂੰ ਪੁਲਸ ਨੇ ਰਿਹਾਅ ਵੀ ਕਰ ਦਿਤਾ। ਦੂਜੇ ਪਾਸੇ ਭੀਮ ਸੈਨ ਕੋਹਲੀ ਦੀ ਧੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਧੱਕਾ ਦੇ ਕੇ ਸੁੱਟ ਦਿਤਾ ਅਤੇ ਫਿਰ ਧੌਣ ਅਤੇ ਰੀੜ੍ਹ ਦੀ ਹੱਡੀ ’ਤੇ ਠੁੱਡੇ ਮਾਰੇ। ਪ੍ਰਾਪਤ ਜਾਣਕਾਰੀ ਮੁਤਾਬਕ ਭੀਮ ਸੈਨ ਕੋਹਲੀ ਆਪਣੇ ਕੁੱਤੇ ਨਾਲ ਪਾਰਕ ਵਿਚ ਸੈਰ ਕਰ ਰਹੇ ਸਨ ਜਦੋਂ ਤਿੰਨ ਕੁੜੀਆਂ ਅਤੇ ਦੋ ਮੁੰਡੇ ਉਥੋਂ ਲੰਘੇ। ਅੱਲ੍ਹੜਾਂ ਅੰਦਰ ਨਸਲੀ ਨਫ਼ਰਤ ਦੀ ਅੱਗ ਐਨੀ ਜ਼ਿਆਦਾ ਬਲ ਰਹੀ ਸੀ ਕਿ ਉਨ੍ਹਾਂ ਨੇ ਭੀਮ ਸੈਨ ਕੋਹਲੀ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿਤਾ। ਭੀਮ ਸੈਨ ਕੋਹਲੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।

Related posts

ਨਿਊਜ਼ੀਲੈਂਡ ‘ਚ ਨਰਸਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਭਾਰਤੀ ਹਾਈ ਕਮਿਸ਼ਨ ਵਲੋਂ ਐਡਵਾਈਜ਼ਰੀ ਜਾਰੀ

editor

ਚੀਨ ਰੂਸ ਨਾਲ ਕਰੇਗਾ ਸਾਂਝਾ ਨੇਵੀ ਤੇ ਹਵਾਈ ਫੌਜ ਅਭਿਆਸ, ਰੱਖਿਆ ਮੰਤਰਾਲਾ

editor

ਵੀਅਤਨਾਮ ਚ ਭਾਰੀ ਬਾਰਸ਼ ਕਾਰਨ ਹੜ੍ਹ 59 ਲੋਕਾਂ ਦੀ ਮੌਤ

editor