Sport

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਨਵੀਂ ਦਿੱਲੀ – ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਛੇਤਰੀ ਨੇ ਕੁਵੈਤ ਖਿਲਾਫ ਕਰੀਅਰ ਦਾ ਆਖਰੀ ਇੰਟਰਨੈਸ਼ਨਲ ਮੈਚ ਖੇਡਿਆ ਜੋ ਗੋਲ ਰਹਿਤ ਡਰਾਅ ਰਿਹਾ। ਛੇਤਰੀ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਹੱਥ ਜੋੜ ਕੇ ਰੋਂਦੇ ਹੋਏ ਬਾਹਰ ਨਿਕਲੇ। ਇਥੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਨਮਾਨ ਦਿੱਤਾ। ਇਸ ਡਰਾਅ ਮੈਚ ਤੋਂ 6961 ਕੁਆਲੀਫਾਇਰ ਵਿਚ ਭਾਰਤ ਦੇ ਤੀਜੇ ਦੌਰ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ। ਟੀਮ ਇੰਡੀਆ ਨੂੰ ਅਗਲਾ ਮੁਕਾਬਲਾ ਕਤਰ ਖਿਲਾਫ ਖੇਡਣਾ ਹੋਵੇਗਾ।ਛੇਤਰੀ ਇੰਟਰਨੈਸ਼ਨਲ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੁਨੀਆ ਦੇ ਐਕਟਿਵ ਫੁੱਟਬਾਲਰਾਂ ਦੀ ਲਿਸਟ ਵਿਚ ਤੀਜੇ ਸਥਾਨ ’ਤੇ ਹਨ। ਉਨ੍ਹਾਂ ਨੇ 19 ਸਾਲ ਦੇ ਕਰੀਅਰ ਵਿਚ 94 ਗੋਲ ਕੀਤੇ ਹਨ। ਭਾਰਤੀ ਕਪਤਾਨ ਆਪਣੇ ਆਖਰੀ ਮੁਕਾਬਲੇ ਵਿਚ ਗੋਲ ਨਹੀਂ ਕਰ ਸਕੇ। ਇਸ ਦੇ ਬਾਅਦ ਸਟੇਡੀਅਮ ਛੇਤਰੀ-ਛੇਤਰੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਮੁਕਾਬਲੇ ਦੇ ਬਾਅਦ ਛੇਤੀ ਦੀ ਵਿਦਾਈ ਦੇ ਸਮੇਂ ਭਾਰਤ ਤੇ ਕੁਵੈਤ ਦੇ ਖਿਡਾਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।ਭਾਰਤੀ ਟੀਮ ਲਈ ਛੇਤਰੀ ਦੇ ਨਾਂ 94 ਗੋਲ ਹਨ। ਉਹ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨੇਲ ਮੈਸੀ ਦੇ ਬਾਅਦ ਸਭ ਤੋਂ ਵੱਧ ਇੰਟਰਨੈਸ਼ਨਲ ਗੋਲ ਕਰਨ ਵਾਲੇ ਐਕਟਿਵ ਖਿਡਾਰੀ ਹਨ। ਪਿਛਲੇ 19 ਸਾਲਾਂ ਵਿਚ ਸੁਨੀਲ ਛੇਤਰੀ ਨੇ ਸਾਲ 2002 ਵਿਚ ਮੋਹਨ ਬਾਗਾਨ ਦੇ ਨਾਲ ਛੇਤਰੀ ਨੇ ਪ੍ਰੋਫੈਸ਼ਨਲ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੋਲਕਾਤਾ ਦਾ ਸਾਲਟ ਲੇਕ ਸਟੇਡੀਅਮ ਮੋਹਨ ਬਾਗਾਨ ਦਾ ਹੋਮਗਰਾਊਂਡ ਹੈ।ਵਰਲਡ ਫੁੱਟਬਾਲ ਦੇ ‘ਸਲੀਪਿੰਗ ਜਾਇੰਟਸ’ ਕਹੇ ਜਾਣ ਵਾਲੇ ਦੇਸ਼ ਦੀ ਫੁੱਟਬਾਲ ਦੀਆਂ ਉਮੀਦਾਂ ਨੂੰ ਅੱਗੇ ਵਧਾਇਆ ਹੈ। 150 ਮੈਚਾਂ ਵਿਚ 94 ਗੋਲ ਅਤੇ ਇਕ ਦਰਜਨ ਟਰਾਫੀਆਂ ਦੇ ਨਾਲ ਭਾਰਤੀ ਕਪਤਾਨ ਭਾਰਤੀ ਫੁੱਟਬਾਲ ਦੇ 7.O.1.“. ਯਾਨੀ ਗ੍ਰੇਟੇਸਟ ਆਫ ਆਲਟਾਈਮ ਰਹੇ ਹਨ।

Related posts

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 14ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲ੍ਹਾਂ

admin

ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਅੱਜ !

admin