Sport

ਭਾਰਤ ਨੇ ਪੈਰਿਸ ਪੈਰਾਲੰਪਿਕ ’ਚ 20 ਤਗਮੇ ਜਿੱਤ ਕੇ ਰਚਿਆ ਇਤਿਹਾਸ ਸ਼ਰਦ ਨੇ ਚਾਂਦੀ ਤੇ ਮਰਿਯੱਪਨ ਨੇ ਜਿੱਤਿਆ ਕਾਂਸੀ, ਪਹਿਲੀ ਵਾਰ ਰਿਕਾਰਡ 20 ਤਗਮੇ

ਪੈਰਿਸ – ਪੈਰਿਸ ਪੈਰਾਲੰਪਿਕ 2024 ‘ਚ ਭਾਰਤੀ ਪੈਰਾਥਲੀਟ ਨੇ 6 ਦਿਨਾਂ ਦੇ ਅੰਦਰ ਹੀ ਅਜਿਹਾ ਕਾਰਨਾਮਾ ਕਰ ਲਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਦਰਅਸਲ ਪੈਰਿਸ ‘ਚ 20 ਤਮਗਿਆਂ ਦੇ ਅੰਕੜੇ ਨੂੰ ਛੂਹ ਕੇ ਭਾਰਤ ਨੇ ਇਕ ਪੈਰਾਲੰਪਿਕ ਖੇਡਾਂ ‘ਚ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ਦੇ ਖਾਤੇ ‘ਚ ਹੁਣ ਕੁੱਲ 20 ਮੈਡਲ ਹਨ। ਇਨ੍ਹਾਂ ਵਿੱਚ 3 ਸੋਨ ਤਗਮੇ, 7 ਚਾਂਦੀ ਦੇ ਤਗਮੇ ਅਤੇ 10 ਕਾਂਸੀ ਦੇ ਤਗਮੇ ਸ਼ਾਮਲ ਹਨ।ਪੈਰਿਸ ਤੋਂ ਪਹਿਲਾਂ ਭਾਰਤ ਨੇ ਟੋਕੀਓ 2020 ਵਿੱਚ ਪੈਰਾਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਬਣਾਇਆ ਸੀ। ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਕੁੱਲ 19 ਤਗਮੇ ਜਿੱਤੇ ਸਨ। ਪਰ ਹੁਣ ਪੈਰਿਸ ਵਿੱਚ ਪਹਿਲੇ 6 ਦਿਨਾਂ ਵਿੱਚ ਹੀ ਭਾਰਤੀ ਪੈਰਾਥਲੀਟਾਂ ਨੇ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ।ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ ਹੁਣ ਤੱਕ 4 ਖੇਡਾਂ ਵਿੱਚ ਤਗਮੇ ਜਿੱਤੇ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਧ 10 ਮੈਡਲ ਐਥਲੈਟਿਕਸ ਵਿੱਚੋਂ ਆਏ ਹਨ। ਇਸ ਦੇ ਨਾਲ ਹੀ ਬੈਡਮਿੰਟਨ ‘ਚ 5 ਮੈਡਲ ਅਤੇ ਸ਼ੂਟਿੰਗ ‘ਚ 4 ਮੈਡਲ ਆਏ ਹਨ। ਇੱਕ ਤਮਗਾ ਤੀਰਅੰਦਾਜ਼ੀ ਵਿੱਚ ਆਇਆ ਹੈ। ਭਾਰਤ ਨੇ 3 ਸਤੰਬਰ ਯਾਨੀ ਛੇਵੇਂ ਦਿਨ 5 ਤਗਮੇ ਜਿੱਤੇ। ਦੀਪਤੀ ਜੀਵਨਜੀ, ਸ਼ਰਦ ਕੁਮਾਰ, ਮਰਿਯੱਪਨ ਥੰਗਾਵੇਲੂ, ਅਜੀਤ ਸਿੰਘ ਅਤੇ ਸੁੰਦਰ ਗੁਰਜਰ ਨੇ ਇਹ ਤਗਮੇ ਜਿੱਤੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇਵੇਂ ਦਿਨ ਤਗਮੇ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈ ਦਿੱਤੀ। ਦੀਪਤੀ ਦੇ ਕਾਂਸੀ ਦਾ ਤਗਮਾ ਜਿੱਤਣ ‘ਤੇ ਉਨ੍ਹਾਂ ਨੇ ਆਪਣੇ ਐਕਸ (ਪਹਿਲਾਂ ਟਵੀਟਰ) ‘ਤੇ ਲਿਖਿਆ ਉਹ ਅਣਗਿਣਤ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਉਸ ਦੀ ਪ੍ਰਤਿਭਾ ਅਤੇ ਦਿ੍ਰੜਤਾ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਈ ਐਥਲੀਟਾਂ ਨੂੰ ਫ਼ੋਨ ‘ਤੇ ਵਧਾਈ ਵੀ ਦਿੱਤੀ।

Related posts

ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ

editor

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਾਪਾਨ ਨੂੰ ਹਰਾਇਆ

editor

ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ

editor