Punjab

‘ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕ੍ਰਿਆ ਨੂੰ ਬਦਲਣਾ’ ‘ਤੇ ਰੈਲੀ ਆਯੋਜਿਤ

ਖਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਰੈਲੀ ਨੂੰ ਰਵਾਨਾ ਕਰਨ ਸਮੇਂ ਵਿਦਿਆਰਥੀਆਂ ਦੇ ਦਰਮਿਆਨ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਨਰਸਿੰਗ ਵਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਮਾਜਿਕ ਜਾਗਰੂਕਤਾ ਵਧਾਉਣ ਦੇ ਸਬੰਧ ’ਚ ਰੈਲੀ ਕੱਢੀ ਗਈ| ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕ੍ਰਿਆ ਨੂੰ ਬਦਲਣਾ’ ਵਿਸ਼ੇ ਅਧੀਨ ਕੱਢੀ ਗਈ ਉਕਤ ਜਾਗ੍ਰਿਤ ਰੈਲੀ ਦਾ ਮਕਸਦ ਐੱਚ. ਆਈ. ਵੀ., ਏਡਜ਼ ਸਬੰਧੀ ਸਮਾਜਿਕ ਜਾਗਰੂਕਤਾ ਵਧਾਉਣਾ ਸੀ|

ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋਈ ਅਤੇ ਜੀ. ਟੀ. ਰੋਡ ਤੋਂ ਹੁੰਦੀ ਹੋਈ ਮੁੜ ਕੈਂਪਸ ਵਿਖੇ ਸਮਾਪਤ ਹੋਈ| ਉਨ੍ਹਾਂ ਕਿਹਾ ਕਿ ਰੈੱਡ ਰਿਬਨ ਕਲੱਬ ਇੰਚਾਰਜ ਸ੍ਰੀਮਤੀ ਸਮਿਤਾ ਐਨੋਸ਼ ਅਤੇ ਸ੍ਰੀਮਤੀ ਮਹਿਰੀਨ ਕੋਸਰ ਦੀ ਅਗਵਾਈ ਹੇਠ ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ’ਚ ਤਖ਼ਤੀਆਂ ਫੜ੍ਹ ਕੇ ਆਮ ਲੋਕਾਂ ਅਤੇ ਹੋਰਨਾਂ ਰਾਹਗੀਰਾਂ ਨੂੰ ਐੱਚਆਈਵੀ/ਏਡਜ਼ ਦਾ ਸੁਨੇਹਾ ਦਿੰਦਿਆਂ ਹੋਇਆ ਜਾਗਰੂਕ ਕੀਤਾ|

Related posts

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐੱਨ. ਸੀ. ਸੀ. ਵਿਦਿਆਰਥੀ ਸਨਮਾਨਿਤ

admin

ਪੰਜਾਬ ਸਰਕਾਰ ਵੱਲੋਂ ‘ਮਾਣ-ਸਨਮਾਨ ਭੱਤਾ’ ਮਿਲਣ ‘ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼

admin

ਖਾਲਸਾ ਕਾਲਜ ਦੇ 23 ਵਿਦਿਆਰਥੀਆਂ ਦੀ ਏ. ਆਈ. ਐੱਮ. ਗਰੁੱਪ ਵਲੋਂ ਚੋਣ

admin