Sport

ਵਿਨੇਸ਼ ਮਾਮਲੇ ‘ਚ ਪੀਟੀ ਊਸ਼ਾ ਦਾ ਵੱਡਾ ਬਿਆਨ -‘ਵਜ਼ਨ ਦੀ ਮੈਨੇਜਮੈਂਟ ਕਰਨਾ ਖਿਡਾਰੀ ਤੇ ਕੋਚ ਦੀ ਜ਼ਿੰਮੇਵਾਰੀ’

ਨਵੀਂ ਦਿੱਲੀ – ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਜ਼ਨ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਖਿਡਾਰੀ ਤੇ ਉਸਦੇ ਕੋਚ ਦੀ ਹੁੰਦੀ ਹੈ। ਇਸਦੇ ਲਈ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। ਖਾਸ ਕਰ ਕੇ ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਤੇ ਜੂਡੋ ਵਰਗੇ ਖੇਡਾਂ ਵਿੱਚ। ਪੀਟੀ ਊਸ਼ਾ ਨੇ ਅੱਗੇ ਕਿਹਾ ਕਿ ਭਾਰਤੀ ਓਲੰਪਿਕ ਸੰਘ ਮੈਡੀਕਲ ਟੀਮ, ਖਾਸ ਤੌਰ ‘ਤੇ ਡਾ. ਪਾਰਦੀਵਾਲਾ ਦੇ ਪ੍ਰਤੀ ਜੋ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਵੀਕਾਰ ਕਰਨ ਦੇ ਯੋਗ ਨਹੀਂ ਹਨ ਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤੀ ਓਲੰਪਿਕ ਸੰਘ ਮੈਡੀਕਲ ਟੀਮ ‘ਤੇ ਇਲਜ਼ਾਮ ਲਗਾਉਣ ਵਾਲੇ ਲੋਕ ਕਿਸੇ ਵੀ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ ‘ਤੇ ਵਿਚਾਰ ਕਰਨਗੇ।ਭਾਰਤੀ ਓਲੰਪਿਕ ਸੰਘਵੱਲੋਂ ਨਿਯੁਕਤ ਚੀਫ ਮੈਡੀਕਲ ਅਫ਼ਸਰ ਡਾ. ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਮੁੱਖ ਰੂਪ ਵਿੱਚ ਅਥਲੀਟਾਂ ਦੇ ਈਵੈਂਟ ਦੌਰਾਨ ਤੇ ਬਾਅਦ ਵਿੱਚ ਉਨ੍ਹਾਂ ਦੀ ਰਿਕਵਰੀ ਤੇ ਇੰਜਰੀ ਮੈਨੇਜਮੈਂਟ ਵਿੱਚ ਮਦਦ ਕਰ ਰਹੀ ਸੀ। ਇਸ ਟੀਮ ਨੂੰ ਉਨ੍ਹਾਂ ਅਥਲੀਟਾਂ ਦੀ ਮਦਦ ਲਈ ਵੀ ਬਣਾਇਆ ਗਿਆ ਸੀ, ਜਿਨ੍ਹਾਂ ਕੋਲ ਨਿਊਟ੍ਰੀਸ਼ਨਿਸਟ ਤੇ ਫਿਜ਼ਿਓਥੈਰੇਪਿਸਟ ਦੀ ਆਪਣੀ ਟੀਮ ਨਹੀਂ ਸੀ।ਦੱਸ ਦੇਈਏ ਕਿ ਵਿਨੇਸ਼ ਨੂੰ 50 ਕਿਲੋਗ੍ਰਾਮ ਵਰਗ ਕੁਸ਼ਤੀ ਦੇ ਫਾਈਨਲ ਮੈਚ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਦੇ ਚੱਲਦਿਆਂ ਈਗ ਕਰਾਰ ਕਰ ਦਿੱਤਾ ਗਿਆ ਸੀ। ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜ਼ਨ ਵਿੱਚ ਵਿਨੇਸ਼ 50K7. ਵਜ਼ਨ ਕੈਟੇਗਰੀ ਦੀ ਤੈਅ ਸੀਮਾ ਤੋਂ ਘੱਟ ਸੀ। ਅਜਿਹੇ ਵਿੱਚ ਹੁਣ ਵਿਨੇਸ਼ ਨੇ ਸੀ ਏ ਐੱਸ ਤੋਂ ਸਾਂਝੇ ਸਿਲਵਰ ਮੈਡਲ ਦੀ ਮੰਗ ਕੀਤੀ ਹੈ।

Related posts

ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ

editor

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਾਪਾਨ ਨੂੰ ਹਰਾਇਆ

editor

ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ

editor