Articles Punjab

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

ਲੁਧਿਆਣਾ ਉਪ ਚੋਣ ਵਿੱਚ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਲੁਧਿਆਣਾ ਉਪ ਚੋਣ ਵਿੱਚ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ, ਆਸ਼ੂ ਨੇ ਕਿਹਾ ਹੈ ਕਿ, ‘ਉਹਨਾਂ ਨੇ ਪਾਰਟੀ ਹਾਈ ਕਮਾਂਡ ਤੋਂ ਆਪਣੀ ਚੋਣ ਮੁਹਿੰਮ ਦਾ ਪ੍ਰਬੰਧਨ ਕਰਨ ਲਈ ਆਪਣੀ ਚੁਣੀ ਹੋਈ ਟੀਮ ਮੰਗੀ ਸੀ, ਅਤੇ ਉਸਨੇ ਹਾਰ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਕਿਹਾ ਕਿ ਉਸਨੇ ਅਤੇ ਉਸਦੀ ਟੀਮ ਨੇ ਆਪਣੀ ਪੂਰੀ ਯੋਗਤਾ ਨਾਲ ਚੋਣ ਲੜੀ ਹੈ।

ਚੋਣ ਨਤੀਜੇ ਵਿਚ ਮਿਲੀ ਹਾਰ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ, ‘ਮੈਂ ਲੁਧਿਆਣਾ ਪੱਛਮੀ ਵਿੱਚ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਸਭ ਤੋਂ ਵਧੀਆ ਲੜਾਈ ਲੜੀ ਜਦਕਿ ਇਹ ਪੂਰੀ ਸਰਕਾਰੀ ਮਸ਼ੀਨਰੀ ਦੇ ਵਿਰੁੱਧ ਸੀ। ਹਾਰ ਨੂੰ ਸਵੀਕਾਰ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ ਹੈ। ਸਾਨੂੰ ਆਪਣੇ ਆਪ ਵਿਚ ਪੜਚੋਲ ਕਰਨ ਦੀ ਲੋੜ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਾਰ ‘ਤੇ ਮੰਥਨ ਕੀਤਾ ਜਾਵੇਗਾ। ਮੈਨੂੰ ਜਿੱਥੇ ਬੁਲਾਇਆ ਗਿਆ ਮੈਂ ਪ੍ਰਚਾਰ ਲਈ ਗਿਆ ਸੀ। ਜੇਕਰ 1-1 ਇਕੱਠੇ ਹੁੰਦੇ ਹਨ ਤਾਂ 11 ਹੋ ਜਾਂਦੇ ਹਨ। ਆਖਰਕਾਰ ਇਹ ਸਿਰਫ਼ ਇਕ ਉਪ-ਚੋਣ ਸੀ। ਸਾਡੀ ਲੜਾਈ ਜਾਰੀ ਰਹੇਗੀ ਅਤੇ ਅਸੀਂ ਇਸ ਨੂੰ 2027 ਵਿੱਚ ਤਰਕਪੂਰਨ ਸਿੱਟੇ ‘ਤੇ ਲੈ ਜਾਵਾਂਗੇ। ਅਸੀਂ ਇਕ ਗੰਭੀਰ ਅੰਦਰੂਨੀ ਆਤਮ-ਨਿਰੀਖਣ ਵੀ ਕਰਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਵਧੀਆ ਕਰ ਸਕਦੇ ਸੀ।’

ਕਾਂਗਰਸ ਆਗੂ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਜ਼ਿਮਨੀ ਚੋਣ ਵਿਚ ਮਿਲੀ ਹਾਰ ਮਗਰੋਂ ਕਿਹਾ ਹੈ ਕਿ, ‘ਚੋਣ ਲੜਨ ਵਾਲੇ ਸਾਥੀ ਨੂੰ ਬੁੱਧੀ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਪਤਾ ਨਹੀਂ ਸਾਡੇ ਸਾਥੀ ਨੂੰ ਕਿਹੜਾ ਹੰਕਾਰ ਸੀ, ਜਿਨ੍ਹਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ। ਚੋਣਾਂ ਦੌਰਾਨ ਪਾਰਟੀ ਵਿਚ ਏਕਤਾ ਘੱਟ ਦਿਸੀ। ਇਸ ਦੌਰਾਨ ਪੈਰ ਜੋੜ ਕੇ ਜ਼ੋਰ ਲਾਉਣ ਵਾਲਾ ਕੰਮ ਨਹੀਂ ਹੋਇਆ। ਰਾਜਾ ਵੜਿੰਗ ਖ਼ੁਦ ਉਨ੍ਹਾਂ ਦੇ ਘਰ ਆਏ ਸਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਅੱਜ ਉਹ ਹਲਕਾ ਹਾਰ ਗਏ ਹਾਂ, ਜਿੱਥੇ 60 ਹਜ਼ਾਰ ਤੋਂ ਵਧੇਰੇ ਵੋਟ ਕਾਂਗਰਸ ਨੂੰ ਪੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹਾਰ ਦੇ ਕਾਰਨਾਂ ‘ਤੇ ਮੰਥਨ ਕੀਤਾ ਜਾਵੇਗਾ। ਜੇਕਰ ਇੰਚਾਰਜ ਮੈਨੂੰ ਕੋਈ ਭੂਮਿਕਾ ਦਿੰਦੇ ਤਾਂ ਅਸੀਂ ਜ਼ਰੂਰ ਜਾਂਦੇ। ਅਸੀਂ ਪਿੱਠ ਵਿਚ ਛੁਰਾ ਮਾਰਨ ਵਾਲੇ ਨਹੀਂ ਹਾਂ। ਕਾਂਗਰਸ ਦੀ ਹਾਰ ਦੇ ਕਾਰਨ ਸਭ ਨੂੰ ਪਤਾ ਹਨ। ਜੇਕਰ ਅੱਜ ਕਾਂਗਰਸ ਇੱਕਜੁਟ ਹੁੰਦੀ ਤਾਂ ਚੋਣ ਨਤੀਜਿਆਂ ਦੀ ਤਸਵੀਰ ਅੱਜ ਹੋਰ ਹੋਣੀ ਸੀ। ਜ਼ਿਮਨੀ ਚੋਣ ਦੌਰਾਨ ਮਿਲੀ ਹਾਰ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਇਕਜੁੱਟ ਹੋ ਕੇ 2027 ਦੀ ਮੰਜ਼ਿਲ ਤੈਅ ਕੀਤੀ ਜਾਵੇਗੀ।’

Related posts

ਅੱਜ ਟਸਮਾਨੀਆ ਵਿੱਚ 16 ਮਹੀਨਿਆਂ ‘ਚ ਦੂਜੀ ਵਾਰ ਵੋਟਾਂ ਪੈ ਰਹੀਆਂ !

admin

ਮੁੱਖ-ਮੰਤਰੀ ਵਲੋਂ ਅਹਿਮਦਗੜ੍ਹ-ਅਮਰਗੜ੍ਹ ਦੇ ਲੋਕਾਂ ਨੂੰ ਤਹਿਸੀਲ ਕੰਪਲੈਕਸਾਂ ਦੀ ਸੌਗਾਤ !

admin

ਜਿਸੁ ਡਿਠੇ ਸਭਿ ਦੁਖਿ ਜਾਇ !

admin