Punjab

ਅਖਾੜਾ ਵਿਖੇ ਕੈੰਸਰ ਗੈਸ ਫ਼ੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਲਈ ਲੋਕ ਹਰ ਤਰਾਂ ਨਾਲ ਤਿਆਰ ਬਰ ਤਿਆਰ

ਜਗਰਾਉਂ – 139 ਦਿਨ ਤੋਂ ਜਗਰਾਂਓ ਲਾਗਲੇ ਪਿੰਡ ਅਖਾੜਾ ਵਿਖੇ ਦਿਨ ਰਾਤ ਦੇ ਧਰਨੇ ਤੇ ਬੈਠੇ ਲੋਕ ਕਿਸੇ ਵੀ ਹੱਦ ਤੱਕ ਇਹ ਘਾਤਕ ਫੈਕਟਰੀਆ ਬੰਦ ਕਰਾਉਣ ਲਈ ਜਾ ਸਕਣਗੇ। ਲੋਕ ਇੱਛਾਵਾਂ ਤੋ ਉਲਟ ਜਾਕੇ ਲਗਾਈਆਂ ਪੰਚਾਇਤਾਂ ਤੇ ਗ੍ਰਾਮ ਸਭਾ  ਦੀ ਮਨਜ਼ੂਰੀ  ਤੋ ਬਿਨਾਂ ਲੱਗ ਰਹੀਆਂ ਇਹ ਫੈਕਟਰੀਆ ਕਦਾਚਿਤ ਨਹੀ ਲੱਗਣ ਦਿੱਤੀਆਂ ਜਾਣਗੀਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ ਬਾਇਓ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਚ ਦਿੱਤੇ ਵਿਸ਼ਾਲ ਧਰਨੇ ਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਨੇ ਜਿਲੇ ਭਰ ਚੋ ਇੱਕਠੇ ਹੋਏ  ਹਜ਼ਾਰਾਂ  ਮਰਦ ਔਰਤਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਹੇ।
ਇਸ ਸਮੇਂ ਅਪਣੇ ਸੰਬੋਧਨ ਚ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋ ਨੇ ਕਿਹਾ ਕਿ ਜੇ ਲੋਕ ਲੜ ਕੇ ਜੀਰੇ ਦੀ ਸ਼ਰਾਬ ਫੈਕਟਰੀ ਬੰਦ ਕਰਾ ਸਕਦੇ ਹਨ, ਮੱਤੇਵਾੜਾ ਦਾ ਜੰਗਲ ਬਚਾ ਸਕਦੇ ਹਨ , ਨੂਰਪੁਰ ਬੇਟ ਦਾ ਕਾਰਕਸ ਪਲਾਂਟ ਬੰਦ ਕਰਾ ਸਕਦੇ ਹਨ ਤਾਂ ਇਹ ਕੈੰਸਰ ਤੇ ਪ੍ਰਦੁਸ਼ਨ ਫੈਲਾਉਣ ਵਾਲੀਆਂ ਫ਼ੈਕਟਰੀਆਂ ਵੀ ਬੰਦ ਕਰਵਾ ਸਕਦੇ ਹਨ। ਇਸ ਸਮੇਂ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਬੇ ਕਿਹਾ ਕਿ ਜਿਸ ਸੰਘਰਸ਼ ਚ ਮਾਈ ਭਾਗੋਆ ਮੋਢਾ ਲਾ ਦੇਣ ਉਹ ਸੰਘਰਸ਼ ਪੱਕੇ ਤੋਰ ਤੇ ਜੇਤੂ ਹੁੰਦਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬੀਆਂ ਨੇ ਮੱਤਭੇਦਾਂ ਦੇ ਬਾਵਜੂਦ ਸਾਂਝੇ ਸੰਘਰਸ਼ ਲੜਣੇ ਸਿੱਖ ਲਏ ਹਨ ਇਸ ਲਈ ਜਿੱਤ ਯਕੀਨੀ ਹੈ। ਮਹਿਲਕਲਾਂ ਲੋਕ ਘੋਲ ਦੀ ਇਹ ਸਾਨਦਾਰ ਪਿਰਤ ਕਾਇਮ ਹੈ।
ਇਸ ਸਮੇਂ ਬੋਲਦਿਆਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਜਗਰੂਪ ਸਿੰਘ ਹਸਨਪੁਰ, ਇੰਦਰਜੀਤ ਸਿੰਘ ਧਾਲੀਵਾਲ, ਹਰਦੀਪ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਮੋਹੀ, ਤਰਸੇਮ ਸਿੰਘ ਬੱਸੂਵਾਲ, ਰਛਪਾਲ ਸਿੰਘ ਡੱਲਾ , ਸਰਪੰਚ ਚਰਨਜੀਤ ਦਿੰਘ ਭੋਗਪੁਰ, ਗੁਰਪ੍ਰੀਤ ਸਿੰਘ ਗੁਰੀ, ਸੁਖਜੀਤ ਸਿੰਘ ਸਰਪੰਚ, ਬਿਜਲੀ ਮੁਲਾਜ਼ਮ ਆਗੂ ਚਰਨਜੀਤ ਸਿੰਘ ਸੋਹਲ, ਟਰੱਕ ਯੂਨੀਅਨ ਦੇ ਆਗੂ ਬਲਦੇਵ ਸਿੰਘ ਰਸੂਲਪੁਰ, ਚੰਦ ਸਿੰਘ ਡੱਲਾ ਨੇ ਕਿਹਾ ਕਿ ਭਾਵੇਂ ਤਿੰਨ ਸਾਲ ਸੰਘਰਸ਼ ਕਰਨਾ ਪਵੇ ਅਸੀ ਲੜਾਂਗੇ ਪਰ ਪੰਚਾਇਤੀ ਚੋਣਾ ਤੇ ਜ਼ਿਮਨੀ ਚੋਣਾਂ ‘ਚ ਪੰਜਾਬ ਦੀ ਨਾਲਾਇਕ ਸਰਕਾਰ ਨਾਲ ਦੋ ਦੋ ਹੱਥ ਕਰਾਂਗੇ। ਉਨ੍ਹਾਂ ਕਿਹਾ ਕਿ ਹੈਰਾਨੀ ਹੈ ਕਿ ਪੰਜਾਬ ਦੇ ਮੁੱਖ ਸੱਕਤਰ ਨਾਲ ਦੋ ਮੀਟਿੰਗਾਂ ਚ ਲੰਮੀ ਵਿਚਾਰ-ਚਰਚਾ ਦੇ ਬਾਵਜੂਦ ਪੰਜਾਬ ਸਰਕਾਰ 11 ਸਿਤੰਬਰ ਦੀ ਮੀਟਿੰਗ ਚ ਮਸਲੇ ਪ੍ਰਤੀ ਗੱਲਬਾਤ ਲਈ ਤਿਆਰ ਹੀ ਨਹੀਂ ਸੀ। ਉੱਨਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਹੁਣ ਦੋ ਧਿਰੀ ਗੱਲਬਾਤ ਚ ਲੋਕ ਹੱਕਾਂ ਤੇ ਪਹਿਰਾ ਦਿੱਤਾ ਜਾਵੇਗਾ।
ਇਸ ਸਮੇਂ ਜਗਜੀਤ ਸਿੰਘ ਕਲੇਰ, ਸਰਬਜੀਤ ਸਿੰਘ ਧੂੜਕੋਟ, ਹਾਕਮ ਸਿੰਘ ਭੱਟੀਆ, ਬੇਅੱਤ ਸਿੰਘ ਬਾਣੀਏਵਾਲ, ਹਾਕਮ ਸਿੰਘ ਤੁੰਗਾ ਹੇੜੀ, ਕੁਲਦੀਪ ਸਿੰਘ ਕਾਉਕੇ, ਜਸਪਾਲ ਸਿੰਘ ਕਾਉਕੇ, ਬਹਾਦਰ ਸਿੰਘ ਲੱਖਾ, ਨਿਰਮਲ ਸਿੰਘ ਭੰਮੀਪੁਰਾ, ਚਮਕੋਰ ਸਿੰਘ ਚਚਰਾੜੀ, ਜਸਵਿੰਦਰ ਸਿੰਘ ਭਮਾਲ, ਮਨਜੀਤ ਸਿੰਘ ਸ਼ੇਰਪੁਰਾ, ਹਰਦੇਵ ਸਿੰਘ ਅਖਾੜਾ, ਸਵਰਨ ਸਿੰਘ ਅਖਾੜਾ, ਜਗਦੇਵ ਸਿੰਘ, ਨੰਨੂ ਗਿੱਲ, ਦਰਸ਼ਨ ਸਿੰਘ ਅਖਾੜਾ ਹਾਜ਼ਰ ਸਨ ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor