ਪੇਸ਼ਾਵਰ – ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ’ਚ ਇਕ ਸੰਯੁਕਤ ਜਾਂਚ ਚੌਕੀ ’ਤੇ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 12 ਸੁਰੱਖਿਆ ਕਰਮਚਾਰੀ ਅਤੇ 6 ਅਤਿਵਾਦੀ ਮਾਰੇ ਗਏ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਕਿਹਾ ਕਿ ਅਤਿਵਾਦੀਆਂ ਨੇ ਮੰਗਲਵਾਰ ਦੇਰ ਰਾਤ ਬੰਨੂ ਜ਼ਿਲ੍ਹੇ ਦੇ ਮਾਲੀਖੇਲ ਖੇਤਰ ਵਿੱਚ ਇੱਕ ਸਾਂਝੀ ਜਾਂਚ ਚੌਕੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਚੌਕੀ ਵਿੱਚ ਦਾਖਲ ਹੋਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਜਵਾਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਮ ਕਰ ਦਿੱਤਾ।ਆਈਐਸਪੀਆਰ ਨੇ ਕਿਹਾ ਕਿ ਆਤਮਘਾਤੀ ਧਮਾਕੇ ਕਾਰਨ ਘੇਰੇ ਦੀ ਕੰਧ ਦਾ ਕੁਝ ਹਿੱਸਾ ਢਹਿ ਗਿਆ ਅਤੇ ਨਾਲ ਲੱਗਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਦੇ 10 ਸਿਪਾਹੀਆਂ ਅਤੇ ਫਰੰਟੀਅਰ ਕਾਂਸਟੇਬੁਲਰੀ ਦੇ ਦੋ ਸਿਪਾਹੀਆਂ ਸਮੇਤ 12 ਬਹਾਦਰ ਜਵਾਨਾਂ ਦੀ ਮੌਤ ਹੋ ਗਈ।
previous post