India

ਅਨੁਰਾਗ ਠਾਕੁਰ ਦੀ ਪਹਿਲ “ਏਕ ਸੇ ਸ੍ਰੇਸ਼ਟ” ਦੇ 500ਵੇਂ ਕੇਂਦਰ ਦਾ ਉਪ ਰਾਸ਼ਟਰਪਤੀ ਨੇ ਉਦਘਾਟਨ ਕੀਤਾ

ਹਮੀਰਪੁਰ – ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਚਲਾਏ ਜਾ ਰਹੇ ਵਿਦਿਅਕ ਪ੍ਰੋਗਰਾਮ ‘ਏਕ ਸੇ ਸ਼੍ਰੇਸ਼ਠ’ ਦੇ 500ਵੇਂ ਕੇਂਦਰ ਦਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮਾਮਲੇ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ 20 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਅਤੇ ਰਾਜ ਦੇ ਰਾਜਪਾਲ ਸ਼੍ਰੀ ਸ਼ਿਵਪ੍ਰਤਾਪ ਸ਼ੁਕਲਾ ਜੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਦੀ ਪਤਨੀ ਸ਼੍ਰੀਮਤੀ ਸੁਦੇਸ਼ ਧਨਖੜ ਨੇ ਵੀ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ‘ਏਕ ਸੇ ਸ੍ਰੇਸ਼ਟ’ ਦੇ 500ਵੇਂ ਕੇਂਦਰ ਦੇ ਉਦਘਾਟਨ ਮੌਕੇ ਹਿਮਾਚਲ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਰਾਜੇਸ਼ ਧਰਮਾਣੀ ਜੀ, ਬਹੁਤ ਸਾਰੇ ਮਾਣਯੋਗ ਵਿਧਾਇਕ ਅਤੇ ਸਾਬਕਾ ਵਿਧਾਇਕ ਅਤੇ ਬਹੁਤ ਸਾਰੇ ਨਾਮਵਰ ਜਨਤਕ ਨੁਮਾਇੰਦੇ ਹਾਜ਼ਰ ਸਨ।
ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਨੇ 1990ਵਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਪ੍ਰੇਮ ਕੁਮਾਰ ਧੂਮਲ ਜੀ ਦੇ ਨਾਲ ਸਾਂਸਦ ਵਜੋਂ ਆਪਣੇ ਸਮੇਂ ਨੂੰ ਯਾਦ ਕਰਦਿਆਂ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੀ ਪ੍ਰੇਮ ਕੁਮਾਰ ਧੂਮਲ ਜੀ ਦੀ ਬੇਨਤੀ ‘ਤੇ ਧਰਮਸ਼ਾਲਾ ਲਈ ਪਹਿਲੀ ਉਡਾਣ ਦਾ ਉਦਘਾਟਨ ਵੀ ਉਨ੍ਹਾਂ ਦੁਆਰਾ ਹੀ ਕੀਤਾ ਗਿਆ। ਮਾਣਯੋਗ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦਾ ਸ਼੍ਰੀ ਪ੍ਰੇਮ ਕੁਮਾਰ ਧੂਮਲ ਜੀ ਦੇ ਪਰਿਵਾਰ ਨਾਲ ਨਜ਼ਦੀਕੀ ਰਿਸ਼ਤਾ ਹੈ, ਜਿਸ ਨੂੰ ਸ਼੍ਰੀ ਅਨੁਰਾਗ ਸਿੰਘ ਠਾਕੁਰ ਜੀ ਨੇ ਹੋਰ ਗੂੜ੍ਹਾ ਕੀਤਾ ਹੈ।
ਮਾਣਯੋਗ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਤੋਂ ਉਹ ਉਪ ਰਾਸ਼ਟਰਪਤੀ ਬਣੇ ਹਨ, ਉਨ੍ਹਾਂ ਦੀ ਸੰਸਦ ਦਾ ਇੱਕ ਵੀ ਸੈਸ਼ਨ ਅਜਿਹਾ ਨਹੀਂ ਲੰਘਿਆ ਜਿਸ ਵਿੱਚ ਉਹ ਹਿਮਾਚਲ ਦੇ ਵਿਦਿਆਰਥੀਆਂ ਨੂੰ ਨਾ ਮਿਲੇ ਹੋਣ। ਉਨ੍ਹਾਂ ਦੇ ਘਰ ਵਿੱਚ ਸਭ ਤੋਂ ਜ਼ਿਆਦਾ ਟੋਪੀਆਂ ਹਿਮਾਚਲ ਦੀਆਂ ਹੀ ਹਨ।
ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਨੁਰਾਗ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਪਿਆਰ ਅਤੇ ਸ਼ਰਧਾ। ਇਹ ਖੁਸ਼ੀ ਦੀ ਗੱਲ ਹੈ ਕਿ ਹਮੀਰਪੁਰ ਸੰਸਦੀ ਹਲਕੇ ਵਿੱਚ ਇੱਥੋਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਥਾਨਕ ਸੰਸਦ ਮੈਂਬਰ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਏਕ ਸੇ ਸ੍ਰੇਸ਼ਟ ਜਿਹਾ ਨਿਵੇਕਲਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਏਕ ਸੇ ਸ੍ਰੇਸ਼ਟ ਦੇ 500ਵੇਂ ਕੇਂਦਰ ਦਾ ਉਦਘਾਟਨ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਲਗਾਤਾਰ ਚਾਰ ਵਾਰ ਸੰਸਦ ਮੈਂਬਰ ਬਣਨਾ ਅਤੇ ਆਪਣੀ ਜ਼ਿੰਮੇਵਾਰੀ ਨੂੰ ਸ਼ਰਧਾ ਨਾਲ ਨਿਭਾਉਣਾ ਕੋਈ ਅਸਾਨ ਕੰਮ ਨਹੀਂ ਹੈ। ਸ਼੍ਰੀ ਅਨੁਰਾਗ ਠਾਕੁਰ ਦਾ ਹਰ ਕੰਮ ਲੋਕ ਭਲਾਈ ਲਈ 24 ਕੈਰੇਟ ਸੋਨਾ ਹੈ। ਇਸ ਲਈ ਮੈਂ ਕਈ ਹੋਰ ਮੈਂਬਰਾਂ ਨੂੰ ਵੀ ਵਿਕਾਸ ਲਈ ਸ਼ਮੂਲੀਅਤ ਦੇ ਅਨੁਰਾਗ ਮਾਡਲ ਨੂੰ ਅਪਣਾਉਣ ਲਈ ਕਹਿੰਦਾ ਹਾਂ।
ਅੱਗੇ ਬੋਲਦੇ ਹੋਏ, ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਕਿਹਾ, “ਹਮੀਰਪੁਰ ਸੰਸਦੀ ਹਲਕੇ ਦਾ ਦੌਰਾ ਕਰਦੇ ਸਮੇਂ ਮੈਨੂੰ ਪਤਾ ਲੱਗਾ ਕਿ ਅਨੁਰਾਗ ਠਾਕੁਰ ਦੇ ਬਹੁਤ ਸਾਰੇ ਵਿਲੱਖਣ ਪ੍ਰੋਗਰਾਮ ਇੱਥੇ ਬਹੁਤ ਮਕਬੂਲ ਹਨ। ਸੰਸਦ ਮੋਬਾਈਲ ਹੈਲਥ ਸਰਵਿਸ, ਖੇਲ ਮਹਾਕੁੰਭ, ਹੁਨਰ ਸੇ ਸ਼ਿਖਰ ਜਿਹੇ ਬਹੁਤ ਸਾਰੇ ਪ੍ਰੋਗਰਾਮ ਨਾ ਸਿਰਫ਼ ਇੱਥੇ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਹੇ ਹਨ, ਬਲਕਿ ਪੂਰੇ ਦੇਸ਼ ਵਿੱਚ ਇੱਕ ਮਾਡਲ ਵਜੋਂ ਅਪਣਾਏ ਜਾ ਰਹੇ ਹਨ।
ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। “ਜੋ ਪਿਛਲੇ ਤਿੰਨ ਦਹਾਕਿਆਂ ਵਿੱਚ ਨਹੀਂ ਹੋ ਸਕਿਆ, ਉਹ ਪਿਛਲੇ ਸਤੰਬਰ ਵਿੱਚ ਨਵੇਂ ਸੰਸਦ ਭਵਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੀਤਾ ਗਿਆ। ਪੂਰੇ ਦੇਸ਼ ਦੀਆਂ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ ਮਹਿਲਾਵਾਂ ਨੂੰ ਇੱਕ ਤਿਹਾਈ ਰਾਖਵਾਂਕਰਨ ਦੇਣਾ ਇਤਿਹਾਸਕ ਹੈ। 2047 ਵਿੱਚ ਭਾਰਤ ਇੱਕ ਵਿਕਸਤ ਦੇਸ਼ ਬਣੇਗਾ, ਇਸਦੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਮੋਢਿਆਂ ਉੱਤੇ ਹੈ।”
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ, “ਏਕ ਸੇ ਸ਼੍ਰੇਸ਼ਠ ਪ੍ਰੋਗਰਾਮ ਦੇ 500ਵੇਂ ਕੇਂਦਰ ਦੇ ਉਦਘਾਟਨ ਲਈ ਹਿਮਾਚਲ ਆਉਣ ਲਈ ਸਤਿਕਾਰਯੋਗ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ ਦਾ ਧੰਨਵਾਦ। ਸ਼੍ਰੀ ਅਨੁਰਾਗ ਸਿੰਘ ਠਾਕੁਰ ਜੀ ਸਿਰਫ ਇੱਕ ਸਾਂਸਦ ਹੀ ਨਹੀਂ ਬਲਕਿ ਇੱਕ ਸ਼ਾਨਦਾਰ ਸ਼ਖਸੀਅਤ ਵੀ ਹਨ ਜਿਨ੍ਹਾਂ ਨੇ ਆਪਣੇ ਖੇਤਰ ਨੂੰ ਸਜਾਉਣ ਅਤੇ ਸੁੰਦਰ ਬਣਾਉਣ ਲਈ ਕੰਮ ਕੀਤਾ ਹੈ। ਇਹ ਕਾਫੀ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਊਨਾ ਜ਼ਿਲੇ ‘ਚ ਵੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਖਾਂ ਦਾ ਵਿਸ਼ਾਲ ਜਾਂਚ ਕੈਂਪ ਲਗਾਇਆ ਅਤੇ ਹਜ਼ਾਰਾਂ ਲੋਕਾਂ ਨੂੰ ਮੁਫਤ ਐਨਕਾਂ ਵੰਡੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ ਕਹਿੰਦੇ ਹਨ ਕਿ ਇੱਕ ਸੰਸਦ ਮੈਂਬਰ ਨੂੰ ਨਾ ਸਿਰਫ਼ ਇੱਕ ਨੇਤਾ ਵਜੋਂ ਜਾਣਿਆ ਜਾਣਾ ਚਾਹੀਦਾ ਹੈ, ਬਲਕਿ ਖੇਤਰ ਵਿੱਚ ਲੋਕ ਭਲਾਈ ਅਤੇ ਸੇਵਾ ਦੇ ਕੰਮਾਂ ਲਈ ਵੀ ਜਾਣਿਆ ਜਾਣਾ ਚਾਹੀਦਾ ਹੈ। ਸ਼੍ਰੀ ਅਨੁਰਾਗ ਠਾਕੁਰ ਨੇ ਸ਼ਾਨਦਾਰ ਤਰੀਕੇ ਨਾਲ ਇਸਦਾ ਅਨੁਸਰਣ ਕੀਤਾ ਹੈ।”
ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਦੇ ਪ੍ਰੋਗਰਾਮ ‘ਏਕ ਸੇ ਸ਼੍ਰੇਸ਼ਠ’ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ, “ਸਾਡਾ ਸੰਕਲਪ, ਸਾਡੀ ਕੋਸ਼ਿਸ਼ – ‘ਸਬਕੋ ਸਿੱਖਿਆ, ਸਬ ਕਾ ਵਿਕਾਸ’ ਦੇ ਮਾਟੋ ਨਾਲ, ‘ਏਕ ਸੇ ਸ੍ਰੇਸ਼ਠ’ ਪ੍ਰੋਗਰਾਮ ਸਿੱਖਿਆ ਦੇ ਸਰਵਪੱਖੀ ਵਿਕਾਸ ਵਿੱਚ ਸਾਡੀ ਇੱਕ ਪਹਿਲ ਹੈ। ਕਈ ਵਾਰ ਇਹ ਨਾਮ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਹਨ ਕਿ ਇਹ ਕੀ ਹੈ। ਮੈਂ ਦੱਸਣਾ ਚਾਹਾਂਗਾ ਕਿ ਸ੍ਰੇਸ਼ਟਤਾ ਮਾਧਿਅਮ ਹੈ ਪ੍ਰੇਰਣਾ ਦਾ, ਸ੍ਰੇਸ਼ਟਤਾ ਭਾਵਨਾ ਹੈ ਤਬਦੀਲੀ ਦੀ, ਸ੍ਰੇਸ਼ਟਤਾ ਪੜਾਅ ਹੈ ਸੰਪੂਰਨਤਾ ਦਾ ਅਤੇ ਇਸ ਮੂਲ ਮੰਤਰ ਦੇ ਨਾਲ, ਅਸੀਂ ਇੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ, ਆਪਣੇ ਏਕ ਸੇ ਸ੍ਰੇਸ਼ਠ ਕੇਂਦਰਾਂ ਵਿੱਚ ਸਾਡੇ ਹੋੰਣਹਾਰ ਲੋਕਾਂ, ਭਵਿੱਖ ਦੇ ਨੇਤਾਵਾਂ, ਨਵੇਂ ਭਾਰਤ ਦੇ ਪਾਇਨੀਅਰਾਂ ਨੂੰ 360 ਡਿਗਰੀ ਸਿਖਲਾਈ ਪ੍ਰਦਾਨ ਕਰਦੇ ਹਾਂ। ਮੈਂ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਜੀ, ਰਾਜਪਾਲ ਸ਼੍ਰੀ ਸ਼ਿਵਪ੍ਰਤਾਪ ਸ਼ੁਕਲਾ ਜੀ, ਹਿਮਾਚਲ ਸਰਕਾਰ ਦੇ ਮੰਤਰੀ ਸ਼੍ਰੀ ਰਾਜੇਸ਼ ਧਰਮਾਣੀ ਜੀ ਅਤੇ ਹੋਰ ਸਾਰਿਆਂ ਦਾ ਇਸ ਸ਼ਾਨਦਾਰ ਸਮਾਗਮ ਵਿੱਚ ਆਪਣਾ ਕੀਮਤੀ ਸਮਾਂ ਦੇਣ ਲਈ ਆਭਾਰ ਪ੍ਰਗਟ ਕਰਦਾ ਹਾਂ।”
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਸਿੱਖਿਆ ਕਿਸੇ ਵੀ ਆਰਥਿਕ ਪਿਛੋਕੜ ਤੋਂ ਆਉਣ ਵਾਲੇ ਹਰੇਕ ਬੱਚੇ ਦਾ ਜਨਮ ਅਧਿਕਾਰ ਹੈ ਅਤੇ ਇਸ ਅਧਿਕਾਰ ਦੀ ਪੂਰਤੀ ਲਈ ‘ਏਕ ਸੇ ਸ੍ਰੇਸ਼ਟ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। “ਏਕ ਸੇ ਸ਼੍ਰੇਸ਼ਠ” ਜੀਵਨ ਦੇ ਸਾਰੇ ਖੇਤਰਾਂ ਦੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਅਤੇ ਸਰਵਪੱਖੀ ਵਿਕਾਸ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਇੱਕ ਪਹਿਲ ਹੈ। ਏਕ ਸੇ ਸ੍ਰੇਸ਼ਟ ਦਾ ਉਦੇਸ਼ ਪੰਚਾਇਤ ਪੱਧਰ ‘ਤੇ ਆਪਣੇ ਆਸ-ਪਾਸ ਦੇ ਖੇਤਰ ਦੇ ਅਧਿਆਪਕਾਂ ਦੁਆਰਾ, ਕਿਸੇ ਵੀ ਸਮਾਜਿਕ-ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦੇ ਸਮੇਂ ਤੋਂ ਬਾਅਦ ਮੁਫਤ ਕਲਾਸਾਂ ਨੂੰ ਯਕੀਨੀ ਬਣਾਉਣਾ ਹੈ। ਪਰੰਪਰਾਗਤ ਗੁਰੂਕੁਲ ਸਿੱਖਿਆ ਤੋਂ ਪ੍ਰੇਰਿਤ ਹੋ ਕੇ, ਜਿੱਥੇ ਵੱਖ-ਵੱਖ ਉਮਰ ਸਮੂਹਾਂ ਅਤੇ ਪਿਛੋਕੜਾਂ ਦੇ ਬੱਚਿਆਂ ਲਈ ਇੱਕ ਸਾਂਝਾ ਸਿੱਖਣ ਦਾ ਸਥਾਨ ਵਿਕਸਿਤ ਕੀਤਾ ਗਿਆ ਹੈ। ਏਕ ਸੇ ਸ੍ਰੇਸ਼ਟ ਦੇ ਨਾਲ, ਮਿਸ਼ਨ ਹਰ ਕੋਨੇ ਤੱਕ ਪਹੁੰਚਣਾ ਅਤੇ ਸਿੱਖਿਆ ਦਾ ਲੋਕਤੰਤਰੀਕਰਨ ਕਰਨਾ ਹੈ!”
ਸ਼੍ਰੀ ਅਨੁਰਾਗ ਠਾਕੁਰ ਨੇ ਅੱਗੇ ਕਿਹਾ, “ਹਮੀਰਪੁਰ ਸੰਸਦੀ ਹਲਕੇ ਦੇ 5 ਜ਼ਿਲ੍ਹਿਆਂ ਵਿੱਚ ਚੱਲ ਰਹੇ ਏਕ ਸੇ ਸ੍ਰੇਸ਼ਟ ਕੇਂਦਰ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰ ਰਹੇ ਹਨ। ਰਵਾਇਤੀ ਗੁਰੂ-ਚੇਲੇ ਪਰੰਪਰਾ ‘ਤੇ ਅਧਾਰਿਤ ਇਹ ਪ੍ਰੋਗਰਾਮ 5 ਅਕਤੂਬਰ 2021 ਨੂੰ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ‘ਤੇ ਲਾਂਚ ਕੀਤਾ ਗਿਆ ਸੀ, ਜਿਸ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਸਮੱਸਿਆਵਾਂ- ਇੰਮਪਲਾਇਮੈਂਟ, ਇਮੀਗ੍ਰੇਸ਼ਨ ਅਤੇ ਇਕੋਨੌਮੀ ਨੂੰ ਸਿੱਖਿਆ ਰਾਹੀਂ ਹੱਲ ਕਰਨ ਦਾ ਯਤਨ ਕਰਨਾ ਸੀ। ਇਹ ਖੁਸ਼ੀ ਦੀ ਗੱਲ ਹੈ ਕਿ 1 ਤੋਂ ਸ਼ੁਰੂ ਹੋਏ ਏਕ ਸੇ ਸ੍ਰੇਸ਼ਠ ਦੇ ਹੁਣ 500 ਸੈਂਟਰਾਂ ਵਿੱਚ 9000 ਤੋਂ ਵੱਧ ਬੱਚੇ ਹਨ, ਜਿਸ ਵਿੱਚ ਹਰੇਕ ਕੇਂਦਰ ਵਿੱਚ ਵਿਦਿਆਰਥੀਆਂ ਦੀ ਔਸਤ ਗਿਣਤੀ 19 ਹੈ, ਉਹ ਬਦਲਦੇ ਸੰਸਾਰ ਨਾਲ ਨਵੀਆਂ-ਨਵੀਆਂ ਗੱਲਾਂ ਸਿੱਖ ਰਹੇ ਹਨ। ਇਸ ਵਿੱਚ ਆਂਗਣਵਾੜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 7266, 5ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਦੀ ਗਿਣਤੀ 1795, ਲੜਕੀਆਂ ਦੀ ਗਿਣਤੀ 4341 ਯਾਨੀ 48%, ਲੜਕਿਆਂ ਦੀ ਗਿਣਤੀ 4720 ਯਾਨੀ 52% ਹੈ, ਜਿਸ ਵਿੱਚੋਂ ਏਕ ਸੇ ਸ੍ਰੇਸ਼ਟ ਪ੍ਰੋਗਰਾਮ ਦੇ 68.8 ਪ੍ਰਤੀਸ਼ਤ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।
ਕੁੱਲ ਵਰਕ ਫੇਰਸ ਦਾ 95 ਪ੍ਰਤੀਸ਼ਤ ਮਹਿਲਾਵਾਂ ਹਨ, ਜਿਨ੍ਹਾਂ ਵਿੱਚੋਂ 60 ਪ੍ਰਤੀਸ਼ਤ ਦੀ ਇਹ ਪਹਿਲੀ ਨੌਕਰੀ ਹੈ। ਇੱਥੇ, ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਕਿਤਾਬਾਂ, ਬੈਗ ਆਦਿ ਤੱਕ ਸਭ ਕੁਝ ਮੁਫ਼ਤ ਸਹਾਇਤਾ ਦੇ ਤੌਰ ‘ਤੇ ਦਿੱਤਾ ਜਾਂਦਾ ਹੈ। ਕੁੱਲ ਬੱਚਿਆਂ ਵਿੱਚੋਂ ਅੱਧੇ ਯਾਨੀ 50 ਪ੍ਰਤੀਸ਼ਤ SC, ST, OBC, BPL ਵਰਗਾਂ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 24 ਪ੍ਰਤੀਸ਼ਤ ਲੜਕੀਆਂ ਹਨ। ਇਸ ਨਿਰੰਤਰ ਮੁਹਿੰਮ ਤਹਿਤ ਹੁਣ ਤੱਕ 9000 ਤੋਂ ਵੱਧ ਵਿਦਿਆਰਥੀ ਲਾਭ ਉਠਾ ਚੁੱਕੇ ਹਨ, 500 ਤੋਂ ਵੱਧ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਮਿਲਿਆ ਹੈ ਅਤੇ ਇਸ ਮੁਹਿੰਮ ਵਿੱਚ ਸ਼ਾਮਲ ਕਰੀਬ 90 ਫੀਸਦੀ ਸਟਾਫ ਮਹਿਲਾਵਾਂ ਹਨ। ਹੁਣ ਇਸ ਮੁਹਿੰਮ ਤਹਿਤ 500ਵਾਂ ਕੇਂਦਰ ਖੋਲ੍ਹਿਆ ਜਾ ਰਿਹਾ ਹੈ।
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਬੱਚੇ ਅਤੇ ਯੁਵਾ ਹੀ ਦੇਸ਼ ਦਾ ਭਵਿੱਖ ਹਨ, ਕੱਲ੍ਹ ਨੂੰ ਇੱਕ ਬਿਹਤਰ ਭਾਰਤ ਅਤੇ ਵਿਕਸਿਤ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਵੀ ਹੋਵੇਗੀ ਅਤੇ ਉਨ੍ਹਾਂ ਨੂੰ ਸ੍ਰੇਸ਼ਠ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ‘ਤੇ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅਜਿਹੇ ਸਕੂਲ ਐਕਸੀਲੈਂਸ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦਾ ਲਾਭ ਹਰ ਸਮਾਜ, ਹਰ ਖੇਤਰ ਅਤੇ ਹਰ ਵਰਗ ਦੇ ਲੋਕ ਲੈ ਸਕਣ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਵਾਰ ਯਾਤਰਾ

admin

ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਸਵੀਕਾਰ ਨਹੀਂ – ਸ਼ਿਵਰਾਜ ਸਿੰਘ ਚੌਹਾਨ

admin

ਹੁਣ ਕੇਰਲਮ ਕਹਾਏਗਾ ਕੇਰਲਾ !

admin