International

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦਾ ਫੇਸਬੁੱਕ ਹੋਇਆ ਹੈਕ

ਕਾਬੁਲ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਠੀਕ ਪਹਿਲਾਂ ਦੇਸ਼ ਛੱਡਣ ਵਾਲੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦਾ ਫੇਸਬੁੱਕ ਹੈਕ ਹੋ ਗਿਆ ਹੈ। ਖ਼ੁਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਧਿਕਾਰਤ ਫੇਸਬੁੱਕ ਅਕਾਊਂਟ ਹੈਕ ਹੋ ਗਿਆ। ਨਾਲ ਹੀ ਕਿਹਾ ਕਿ ਹੈਕ ਹੋਣ ਤੋਂ ਬਾਅਦ ਫੇਸਬੁੱਕ ‘ਤੇ ਲਿਖੀ ਪੋਸਟ ਨੂੰ ਉਹ ਖਾਰਜ ਕਰਦੇ ਹਨ। ਹੈਕਰਾਂ ਨੇ ਪੋਸਟ ਲਿਖ ਕੇ ਕਿਹਾ ਕਿ ਦੁਨੀਆਭਰ ਦੇ ਦੇਸ਼ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ।

ਅਸ਼ਰਫ ਗਨੀ ਨੇ ਟਵੀਟ ਕਰ ਕੇ ਕਿਹਾ, ‘ਮੇਰਾ ਅਧਿਕਾਰਤ ਫੇਸਬੁੱਕ ਪੇਜ ਨੂੰ ਕੱਲ੍ਹ ਤੋਂ ਹੈਕ ਕਰ ਲਿਆ ਗਿਆ ਹੈ ਤੇ ਜਦੋਂ ਤਕ ਇਹ ਪੇਜ ਦੁਬਾਰਾ ਮੇਰੇ ਕੋਲ ਨਹੀਂ ਆ ਜਾਂਦਾ ਹੈ, ਉਸ ‘ਤੇ ਲਿਖੀ ਗਈ ਕੋਈ ਵੀ ਪੋਸਟ ਮਾਨਤਾ ਨਹੀਂ ਹੈ।’ ਉੱਥੇ ਅਣਪਛਾਤੇ ਹੈਕਰਾਂ ਨੇ ਅਸ਼ਰਫ ਗਨੀ ਦੇ ਫੇਸਬੁੱਕ ਪ੍ਰੋਫਾਈਲ ਪੇਜ਼ ਤੋਂ ਪੋਸਟ ਲਿਖ ਕੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ। ਦੱਸ ਦੇਈਏ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ੇ ਤੋਂ ਠੀਕ ਪਹਿਲਾਂ ਯੂਏਈ ਫਰਾਰ ਹੋ ਗਏ ਸਨ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin