Sport

ਅਫ਼ਗਾਨਿਸਤਾਨ ਨੇ ਸੈਮੀਫ਼ਾਈਨਲ ਦੀਆਂ ਉਮੀਦਾਂ ਰੱਖੀਆਂ ਕਾਇਮ

ਨਵੀਂ ਦਿੱਲੀ –  ਅਫ਼ਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫ਼ਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਉੱਥੇ ਹੀ ਸ਼੍ਰੀਲੰਕਾ ਦਾ ਰਾਹ ਹੁਣ ਹੋਰ ਵੀ ਜ਼ਿਆਦਾ ਔਖਾ ਹੋ ਗਿਆ ਹੈ। ਸ਼੍ਰੀਲੰਕਾ ਸੈਮੀਫ਼ਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੀ ਹੋ ਗਈ ਹੈ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 241 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਅਫ਼ਗਾਨਿਸਤਾਨ ਨੇ 3 ਵਿਕਟਾਂ ਗੁਆ ਕੇ ਹੀ 242 ਦੌੜਾਂ ਬਣਾ ਲਈਆਂ ਤੇ 7 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ।  ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਫਜ਼ਲਾਕ ਫਾਰੂਕੀ ਨੇ ਦਿਮੁਥ ਕਰੁਨਾਰਤਨੇ ਦੇ ਰੂਪ ਵਿਚ ਪਹਿਲਾ ਝਟਕਾ ਦਿੱਤਾ। ਉਸ ਮਗਰੋਂ ਨਿਸ਼ੰਕਾ (46) ਅਤੇ ਕਪਤਾਨ ਕੁਸ਼ਲ ਮੈਂਡਿਸ (39) ਨੇ ਪਾਰੀ ਸੰਭਾਲੀ। ਨਿਸ਼ੰਕਾ ਦੇ ਆਊਟ ਹੋਣ ਮਗਰੋਂ ਸਮਰਵਿਕਰਮਾ (36) ਨੇ ਉਸ ਦਾ ਸਾਥ ਦਿੱਤਾ। ਅਖ਼ੀਰ ਵਿਚ ਤਿਕਸ਼ਨਾ (29) ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਅਫ਼ਗਾਨਿਸਤਾਨ ਵੱਲੋਂ ਫਜ਼ਲਾਕ ਫਾਰੂਕੀ ਨੇ 4 ਅਤੇ ਮੁਜੀਬ ਉਰ ਰਹਿਮਾਨ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅਫ਼ਗਾਨਿਸਤਾਨ ਨੇ ਸ਼੍ਰੀਲੰਕਾ ਨੂੰ 49.3 ਓਵਰਾਂ ਵਿਚ 241 ਦੌੜਾਂ ‘ਤੇ ਹੀ ਢੇਰ ਕਰ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਜਦੋਂ ਰਹਿਮਾਨੁੱਲਾਹ ਗੁਰਬਾਜ਼ ਬਿਨਾਂ ਖਾਤਾ ਖੋਲ੍ਹੇ ਪਹਿਲੇ ਓਵਰ ਵਿਚ ਹੀ ਪਵੇਲੀਅਨ ਪਰਤ ਗਏ।  ਹਾਲਾਂਕਿ ਉਨ੍ਹਾਂ ਮਗਰੋਂ ਇਬਰਾਮੀ ਜ਼ਾਦਰਾਨ (39) ਅਤੇ ਰਹਿਮਤ ਸ਼ਾਹ (62) ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਉਨ੍ਹਾਂ ਤੋਂ ਇਲਾਵਾ ਕਪਤਾਨ ਸ਼ਾਹਿਦੀ (58) ਅਤੇ ਅਜ਼ਮਤੁੱਲਾਹ ਓਮਰਜ਼ਾਈ (73) ਦੀਆਂ ਸ਼ਾਨਦਾਰ ਅਜੇਤੂ ਪਾਰੀਆਂ ਨਾਲ ਟੀਮ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਸ਼੍ਰੀਲੰਕਾ ਵੱਲੋਂ ਮਿਲੇ 242 ਦੌੜਾਂ ਦੇ ਟੀਚੇ ਨੂੰ ਅਫ਼ਗਾਨਿਸਤਾਨ ਨੇ 45.2 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ ਤੇ ਇਹ ਮੁਕਾਬਲਾ ਜਿੱਤ ਲਿਆ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin