Punjab

ਅਬੋਹਰ ਵਿਖੇ ਬੇਰਹਿਮੀ ਨਾਲ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਕੀਤਾ ਹੱਲ

ਅਬੋਹਰ – ਬੀਤੇ ਦਿਨੀਂ ਦਿਨ ਦਿਹਾੜੇ ਅਤੇ ਬੱਸ ਅੱਡੇ ਦੇ ਨੇਡ਼ੇ ਅਨੰਦ ਨਗਰੀ ਨਿਵਾਸੀ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਦਾ ਪੁਲੀਸ ਵੱਲੋਂ ਖੁਲਾਸਾ ਕੀਤਾ ਗਿਆ ਹੈ। ਇਸ ਮਾਮਲੇ ਚ ਪੁਲਸ ਨੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਤੋਂ ਕਤਲ ਕਰਨ ਮੌਕੇ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਦੋਂ ਕਿ ਮਾਮਲੇ ਦੇ ਤਿੰਨ ਲੋਡ਼ੀਂਦੇ ਕਥਿਤ ਦੋਸ਼ੀ ਫਰਾਰ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ ਸਚਿਨ ਗੁਪਤਾ ਨੇ ਦੱਸਿਆ ਕਿ 11 ਜਨਵਰੀ ਨੂੰ ਹਨੀ ਠਕਰਾਲ ਪੁੱਤਰ ਦੇਸ ਰਾਜ ਵਾਸੀ ਆਨੰਦ ਨਗਰੀ ਨੂੰ ਘਰੋਂ ਬੁਲਾ ਕੇ ਪੰਜ ਜਣਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧ ਵਿਚ ਪੁਲੀਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਆਕਾਸ਼ਦੀਪ ਪੁੱਤਰ ਵੀਰ ਚੰਦ ਨਿਵਾਸੀ ਪੈਂਚਾਂਵਾਲੀ, ਸੁਨੀਲ ਕੁਮਾਰ ਉਰਫ਼ ਸੰਨੀ ਵਾਸੀ ਲਾਧੂਕਾ, ਮੰਗਾ ਵਾਸੀ ਰਠੋੜਾਂ ਵਾਲਾ ਮੁਹੱਲਾ ਫ਼ਾਜ਼ਿਲਕਾ, ਮਿਲਣ ਪੁੱਤਰ ਤੋਤੀ ਸਿੰਘ ਵਾਸੀ ਰਠੋੜਾਂ ਵਾਲਾ ਮਹੱਲਾ ਫ਼ਾਜ਼ਿਲਕਾ ਅਤੇ ਸਾਜਨ ਪੁੱਤਰ ਹੰਸ ਰਾਜ ਫ਼ਾਜ਼ਿਲਕਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹਨੀ ਠਕਰਾਲ ਨੂੰ ਕਿਰਪਾਨਾਂ ਨਾਲ ਸੱਟਾਂ ਮਾਰ ਕੇ ਮਾਰ ਦਿੱਤਾ ਸੀ। ਪੁਲਿਸ ਵੱਲੋਂ ਆਕਾਸ਼ ਦੇ ਪੁੱਤਰ ਵੀਰ ਚੰਦ ਤੇ ਸਾਜਨ ਪੁੱਤਰ ਹੰਸਰਾਜ ਨੂੰ ਕਾਬੂ ਕਰ ਲਿਆ ਤੇ ਇਨ੍ਹਾਂ ਤੋਂ ਮੋਟਰਸਾਈਕਲ ਅਤੇ ਦੋ ਕਾਪੀ ਵੀ ਬਰਾਮਦ ਕਰ ਲਏ। ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਆਕਾਸ਼ਦੀਪ ਪੁੱਤਰ ਵੀਰ ਚੰਦ ਦੇ ਮ੍ਰਿਤਕ ਹਨੀ ਠਕਰਾਲ ਦੀ ਪਤਨੀ ਸਿਮਰਨ ਨਾਲ ਪ੍ਰੇਮ ਸੰਬੰਧ ਸਨ। ਸਿਮਰਨ ਦਾ ਵਿਆਹ ਹੋਣ ਤੋਂ ਬਾਅਦ ਵੀ ਉਸ ਨੇ ਸਿਮਰਨ ਦਾ ਪਿੱਛਾ ਨਹੀਂ ਛੱਡਿਆ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਸਿਮਰਨ ਦੇ ਪਤੀ ਹਨੀ ਠਕਰਾਲ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਸਿਮਰਨ ਜਾਂ ਕਿਸੇ ਹੋਰ ਦੇ ਵੀ ਸਬੰਧ ਹਨ। ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਪੁਲੀਸ ਹਨੀ ਠਕਰਾਲ ਦਾ ਅੰਤਿਮ ਸੰਸਕਾਰ ਹੁੰਦਿਆਂ ਹੀ ਉਸ ਦੀ ਪਤਨੀ ਸਿਮਰਨ ਨੂੰ ਵੀ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin