International

ਅਮਰੀਕਾ ’ਚ ਅਦਾਲਤ ਦੇ ਬਾਹਰ ਗੋਲੀਬਾਰੀ, ਮਾਂ-ਧੀ ਦੀ ਮੌਤ

ਕੈਨਟਕੀ – ਕੈਨਟਕੀ ਵਿਚ ਇਕ ਬੰਦੂਕਧਾਰੀ ਨੇ ਇਕ ਅਦਾਲਤ ਦੇ ਬਾਹਰ ਇਕ ਮਾਂ ਅਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਅਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿਤਾ ਹੈ। ਪੁਲਸ ਦਾ ਪਿੱਛਾ ਕਰਨ ਦੌਰਾਨ ਉਸ ਨੇ ਹਾਈਵੇਅ ’ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਇਹ ਜਾਣਕਾਰੀ ਦਿਤੀ। ਐਲਿਜ਼ਾਬੈਥ ਸਿਟੀ ਪੁਲਸ ਨੇ ਦਸਿਆ ਕਿ ਸ਼ੱਕੀ ਕ੍ਰਿਸਟੋਫਰ ਏਲਡਰ (46) ਦੀ ਹਾਲਤ ਗੰਭੀਰ ਹੈ। ਉਸ ਨੇ ਖੁਦ ਨੂੰ ਗੋਲੀ ਮਾਰ ਲਈ।ਪੁਲਸ ਮੁਤਾਬਕ ਐਲੀਜ਼ਾਬੈਥਟਾਊਨ ਦੀ ਵਸਨੀਕ ਏਰਿਕਾ ਰਿਲੇ (37) ਸੋਮਵਾਰ ਸਵੇਰੇ ਹਾਰਡਿਨ ਕਾਊਂਟੀ ਦੀ ਅਦਾਲਤ ਦੀ ਸੁਣਵਾਈ ਲਈ ਏਲਡਰ ਦੇ ਨਾਲ ਸੀ। ਐਲਿਜ਼ਾਬੈਥ ਟਾਊਨ ਦੇ ਪੁਲਸ ਮੁਖੀ ਜੇਰੇਮੀ ਥਾਮਸਨ ਨੇ ਕਿਹਾ ਕਿ ਦੋਹਾਂ ਵਿਚਕਾਰ ਸਬੰਧ ਸਨ। ਪੁਲਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਹਾਰਡਿੰਗਬਰਗ ਦੀ ਰਹਿਣ ਵਾਲੀ ਰਿਲੇ ਦੀ ਮਾਂ ਜੈਨੇਟ ਰੇਲੀ (71) ਨੂੰ ਵੀ ਗੋਲੀ ਲੱਗੀ ਅਤੇ ਹਸਪਤਾਲ ਲਿਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ।ਪੁਲਸ ਨੇ ਦਸਿਆ ਕਿ ਉਸ ਦੀ ਹਾਲਤ ਸਥਿਰ ਹੈ। ਥਾਮਸਨ ਨੇ ਦਸਿਆ ਕਿ ਗੋਲੀਬਾਰੀ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ ’ਚ ‘ਹਲਕਾ ਕਰਫਿਊ’ ਲਗਾਇਆ ਸੀ, ਜਿਸ ਨੂੰ ਬਾਅਦ ’ਚ ਹਟਾ ਦਿਤਾ ਗਿਆ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin