ਵਾਸ਼ਿੰਗਟਨ – ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਬਵੰਡਰ ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ ਬੇਸ਼ਿਅਰ ਨੇ ਦਿੱਤੀ ਹੈ। ਬੇਸ਼ਿਅਰ ਨੇ ਕਿਹਾ ਕਿ ਬਵੰਡਰ ਕਾਰਨ ਵੱਧ ਨੁਕਸਾਨ ਦਾ ਕੇਂਦਰ ਗ੍ਰੇਵਜ਼ ਕਾਉਂਟੀ ਰਿਹਾ ਹੈ, ਜਿਸ ’ਚ ਮੇਫੀਲਡ ਸ਼ਹਿਰ ਵੀ ਸ਼ਾਮਿਲ ਹੈ। ਨੇ ਮੇਫੀਲਡ ਨੂੰ ਓਨਾ ਹੀ ਨੁਕਸਾਨ ਕੀਤਾ ਹੈ, ਜਿੰਨਾ ਕਿਸੀ ਹੋਰ ਸ਼ਹਿਰ ਨੂੰ ਕੀਤਾ ਹੈ।ਗਵਰਨਰ ਨੇ ਅੱਗੇ ਦੱਸਿਆ ਕਿ ਮੇਫੀਲਡ ਵਿੱਚ ਇੱਕ ਫੈਕਟਰੀ ਹੈ, ਜਿਸ ਦੀ ਛੱਤ ਡਿੱਗ ਗਈ ਹੈ। ਇਹ ਇੱਕ ਵੱਡਾ ਹਾਦਸਾ ਹੈ। ਤੂਫ਼ਾਨ ਨਾਲ ਪ੍ਰਭਾਵਿਤ ਇਮਾਰਤਾਂ ਵਿੱਚ ਗ੍ਰੇਵਜ਼ ਕਾਉਂਟੀ ਕੋਰਟਹਾਊਸ ਅਤੇ ਨਾਲ ਲੱਗਦੀ ਜੇਲ੍ਹ ਵੀ ਸ਼ਾਮਲ ਹੈ।ਮਿਸੂਰੀ ਵਿੱਚ ਸੇਂਟ ਚਾਰਲਸ ਅਤੇ ਸੇਂਟ ਲੁਈਸ ਕਾਉਂਟੀ ਦੇ ਕੁਝ ਹਿੱਸਿਆਂ ਵਿੱਚ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੂਚਨਾ ਕੀਤੀ ਗਈ ਹੈ। ਸੇਂਟ ਚਾਰਲਸ ਕਾਉਂਟੀ ਦੇ ਘੱਟੋ-ਘੱਟ ਤਿੰਨ ਨਿਵਾਸੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਔਗਸਟਾ, ਮਿਸੂਰੀ ਦੇ ਨੇੜੇ ਖੇਤਰ ਵਿੱਚ ਤੂਫਾਨ ਦੁਆਰਾ ਕਈ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।
next post