International

ਅਮਰੀਕਾ ’ਚ ਆਰਜ਼ੀ ਦਾਖ਼ਲਾ ਚਾਹੁੰਦੇ ਹਨ ਹਜ਼ਾਰਾਂ ਅਫ਼ਗਾਨ

ਵਾਸ਼ਿੰਗਟਨ – ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹਜ਼ਾਰਾਂ ਅਫ਼ਗਾਨ ਨਾਗਰਿਕ ਅਮਰੀਕਾ ’ਚ ਆਰਜ਼ੀ ਤੌਰ ’ਤੇ ਦਾਖ਼ਲਾ ਚਾਹੁੰਦੇ ਹਨ। 28,000 ਤੋਂ ਵੱਧ ਅਫ਼ਗਾਨ ਨਾਗਰਿਕਾਂ ਨੇ ਮਨੁੱਖੀ ਅਧਿਕਾਰ ’ਤੇ ਅਮਰੀਕਾ ’ਚ ਆਰਜ਼ੀ ਦਾਖ਼ਲੇ ਦੀ ਇਜਾਜ਼ਤ ਲਈ ਬਿਨੈ ਕੀਤਾ ਹੈ। ਇਨ੍ਹਾਂ ’ਚੋਂ ਕਰੀਬ 100 ਨੂੰ ਮਨਜ਼ੂਰੀ ਮਿਲ ਚੁੱਕੀ ਹੈ।ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਆਧਾਰ ’ਤੇ ਇਸ ਤਰ੍ਹਾਂ ਦੀਆਂ ਅਰਜ਼ੀਆਂ ’ਚ ਤੇਜ਼ੀ ਆਈ ਹੈ। ਇਨ੍ਹਾਂ ਦੇ ਨਿਪਟਾਰੇ ’ਚ ਜੂਝਣਾ ਪੈ ਰਿਹਾ ਹੈ।ਇਸ ਲਈ ਇਸ ਕੰਮ ਲਈ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਤਿਆਰੀ ਹੈ। ਅਮਰੀਕਾ ’ਚ ਰਹਿਣ ਵਾਲੇ ਇਨ੍ਹਾਂ ਬਿਨੈਕਾਰਾਂ ਦੇ ਸਮਰਥਕ ਅਫ਼ਗਾਨ ਪਰਿਵਾਰਾਂ ਤੇ ਇਮੀਗ੍ਰੇਸ਼ਨ ਸਮੂਹਾਂ ਦਾ ਕਹਿਣਾ ਹੈ ਕਿ ਮਨਜ਼ੂਰੀ ਦੀ ਹੌਲੀ ਗਤੀ ਨਾਲ ਉਨ੍ਹਾਂ ਦੇ ਲੋਕਾਂ ਦੀ ਸੁਰੱਖਿਆ ਖ਼ਤਰੇ ’ਚ ਹੈ। ਅਜਿਹੇ ਲੋਕ ਅਫ਼ਗਾਨਿਸਤਾਨ ’ਚ ਪੱਛਮੀ ਗਠਜੋੜ ਦੀ ਹਮਾਇਤ ਕਰਨ ਕਰਕੇ ਅਣਕਿਆਸੇ ਭਵਿੱਖ ਦਾ ਸਾਹਮਣਾ ਕਰ ਰਹੇ ਹਨ। ਮੈਸਾਚੁਸੇਟਸ ’ਚ ਰਹਿਣ ਵਾਲੇ ਸੈਫੀ ਨੇ ਦੱਸਿਆ, ‘ਆਪਣੇ ਕਰੀਬੀ ਲੋਕਾਂ ਨੂੰ ਲੈ ਕੇ ਚਿੰਤਤ ਹੈ। ਮਨੁੱਖੀ ਆਧਾਰ ’ਤੇ ਆਪਣੇ 21 ਰਿਸ਼ਤੇਦਾਰਾਂ ਲਈ ਬਿਨੈ ਕੀਤਾ ਗਿਆ ਹੈ।’ ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੇ ਕਾਬਿਜ਼ ਹੋਣ ਤੋਂ ਬਾਅਦ ਵੱਡੀ ਗਿਣਤੀ ’ਚ ਅਜਿਹੇ ਅਫ਼ਗਾਨ ਨਾਗਰਿਕ ਡਰ ਦੇ ਮਾਹੌਲ ’ਚ ਰਹਿ ਰਹੇ ਹਨ, ਜਿਨ੍ਹਾਂ ਨੇ ਅਮਰੀਕੀ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਦੀ ਮਦਦ ਕੀਤੀ ਸੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin