ਵਾਸ਼ਿੰਗਟਨ – ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6 ਫੀਸਦੀ ‘ਤੇ ਪਹੁੰਚ ਗਈ ਹੈ। ਮਈ ਮਹੀਨੇ ‘ਚ ਗੈਸ, ਖਾਣ-ਪੀਣ ਦੀਆਂ ਵਸਤੂਆਂ ਅਤੇ ਜ਼ਿਆਦਾਤਰ ਹੋਰ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ‘ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ।
ਯੂਐਸ ਲੇਬਰ ਡਿਪਾਰਟਮੈਂਟ ਨੇ ਸ਼ੁੱਕਰਵਾਰ ਨੂੰ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਖਪਤਕਾਰਾਂ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਨਾਲੋਂ 8.6 ਪ੍ਰਤੀਸ਼ਤ ਵਧੀਆਂ ਹਨ।