International

ਅਮਰੀਕਾ ਨੇ ਯਾਤਰਾ ਪਾਬੰਦੀਆਂ ਘਟਾਈਆਂ, 8 ਨਵੰਬਰ ਤੋਂ ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗੀ ਐਂਟਰੀ

ਵਾਸ਼ਿੰਗਟਨ – ਕੋਰੋਨਾ ਸੰਕਟ ਦੌਰਾਨ ਅਮਰੀਕਾ ਨੇ ਆਪਣੀ ਇੰਟਰਨੈਸ਼ਨਲ ਟ੍ਰੈਵਲ ਪਾਲਿਸੀ ‘ਚ ਵੱਡਾ ਬਦਲਾਅ ਕੀਤਾ ਹੈ। ਅਮਰੀਕਾ ਜਾਣ ਵਾਲੇ ਭਾਰਤ ਸਮੇਤ ਦੂਸਰੇ ਦੇਸ਼ਾਂ ਦੇ ਯਾਤਰੀਆਂ ਲਈ ਇਹ ਇਕ ਵੱਡੀ ਖੁਸ਼ਖਬਰੀ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਨਵੀਂ ਇੰਟਰਨੈਸ਼ਨਲ ਟ੍ਰੈਵਲ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਸਿਰਫ਼ ਪੂਰੀ ਤਰ੍ਹਾਂ ਨਾਲ ਕੋਰੋਨਾ ਦਾ ਟੀਕਾ ਲਗਾ ਚੁੱਕੇ ਲੋਕਾਂ ਨੂੰ ਹੀ ਅਮਰੀਕਾ ‘ਚ 8 ਨਵੰਬਰ ਤੋਂ ਐਂਟਰੀ ਮਿਲੇਗੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ‘ਚ ਵਿਦੇਸ਼ੀ ਯਾਤਰੀਆਂ ਦੀ ਅਮਰੀਕਾ ‘ਚ ਐਂਟਰੀ ਬੈਨ ਕਰ ਦਿੱਤੀ ਸੀ। ਹੁਣ ਰਾਸ਼ਟਰਪਤੀ ਬਾਇਡਨ ਦੀ ਨਵੀਂ ਨੀਤੀ ਨਾਲ ਭਾਰਤ ਵਰਗੇ ਦੇਸ਼ਆਂ ਦੇ ਲੋਕਾਂ ਨੂੰ ਯਾਤਰਾ ਸਬੰਧੀ ਪਾਬੰਦੀ ਤੋਂ ਰਾਹਤ ਮਿਲ ਗਈ ਹੈ।ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੇਵਿਨ ਮੁਨੋਜ ਨੇ ਕਿਹਾ ਕਿ ਇਹ ਨਿਯਮ ਕੌਮਾਂਤਰੀ ਹਵਾਈ ਤੇ ਸੜਕ ਯਾਤਰਾ ਦੋਵਾਂ ‘ਤੇ ਲਾਗੂ ਰਹੇਗਾ। ਵਿਦੇਸ਼ੀ ਯਾਤਰੀ ਜੋ ਪੂਰੀ ਤਰ੍ਹਾਂ ਨਾਲ ਕੋਰੋਨਾ ਦੇ ਦੋਵੇਂ ਟੀਕੇ ਲਗਾ ਚੁੱਕੇ ਹਨ, ਉਹ 8 ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰ ਸਕਣਗੇ।ਵਿਦੇਸ਼ੀ ਨਾਗਰਿਕਾਂ ਨੂੰ ਬੋਰਡਿੰਗ ਵੇਲੇ ਟੀਕਾਕਰਨ ਦਾ ਪਰੂਫ਼ ਦੇਣਾ ਪਵੇਗਾ। ਇਸ ਤੋਂ ਇਲਾਵਾ ਫਲਾਈਟ ਦੇ ਤਿੰਨ ਦਿਨਾਂ ਅੰਦਰ ਕੋਰੋਨਾ ਨੈਗੇਟਿਵ ਰਿਪੋਰਟ ਵੀ ਪੇਸ਼ ਕਰਨੀ ਪਵੇਗੀ। ਬਾਇਡਨ ਪ੍ਰਸ਼ਾਸਨ ਦੇ ਕੋਰੋਨਾ ਕੋਆਰਡੀਨੇਟਰ ਜੈਫ ਜਿਏਂਟਸ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਲੋਕਾਂ ਨੂੰ ਕੁਆਰੰਟਾਈਨ ਨਹੀਂ ਹੋਣਾ ਪਵੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin