India

ਅਮਰੀਕੀ ਸ਼ਹਿਰ ’ਚ ਸਥਾਪਿਤ ਹੋਵੇਗੀ ਮਹਾਤਮਾ ਗਾਂਧੀ ਦੀ ਕਾਂਸੇ ਦੀ ਮੂਰਤੀ

ਵਾਸ਼ਿੰਗਟਨ – ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਕਲਾਰਕਸਡੇਲ ਸ਼ਹਿਰ ’ਚ ਮਹਾਮਤਾ ਗਾਂਧੀ ਦੀ ਕਾਂਸੇ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਹ ਮੂਰਤੀ ਭਾਰਤੀ ਵਣਜ ਦੂਤਘਰ ਵੱਲੋਂ ਸੌਂਪੀ ਗਈ ਹੈ। ਮਸ਼ਹੂਰ ਮੂਰਤੀਕਾਰ ਰਾਮ ਸੁਤਾਰ ਨੇ ਇਹ ਮੂਰਤੀ ਤਿਆਰ ਕੀਤੀ ਹੈ। ਕਲਾਰਕਸਡੇਲ ਮਿਸੀਸਿਪੀ ਡੈਲਟਾ ਦੇ ਵਿਚਕਾਰ ਸਥਿਤ ਹੈ। ਇੱਥੇ ਪਹਿਲਾਂ ਰੁਜ਼ਗਾਰ ਦੀ ਕਮੀ ਸੀ ਪਰ ਪਿਛਲੇ ਚਾਰ ਸਾਲਾਂ ’ਚ ਰੁਜ਼ਗਾਰ ਦੇ ਮੌਕਿਆਂ ’ਚ ਵਾਧਾ ਹੋਇਆ ਹੈ। ਇਸ ’ਚ ਭਾਰਤੀ ਮੂਲ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਕਲਾਰਕਸਡੇਲ ਦੇ ਮੇਅਰ ਚਕ ਏਸਪੀ ਨੇ ਕਿਹਾ, ‘ਅਸੀਂ ਇਹ ਤੋਹਫ਼ਾ ਹਾਸਲ ਕਰ ਕੇ ਖ਼ੁਸ਼ ਹਾਂ। ਗਾਂਧੀ ਸਭ ਤੋਂ ਸਾਹਸੀ ਤੇ ਅਧਿਆਤਮਕ ਪੁਰਸ਼ਾਂ ’ਚੋਂ ਇਕ ਸਨ। ਉਨ੍ਹਾਂ ਆਪਣੇ ਦੇਸ਼ ਨੂੰ ਬੰਦੂਕ ਨਾਲ ਨਹੀਂ ਬਲਕਿ ਸਾਦਗੀ, ਦ੍ਰਿੜ ਸੰਕਲਪ, ਸੱਚ ਤੇ ਅਹਿੰਸਾ ਨਾਲ ਆਜ਼ਾਦ ਕਰਵਾਇਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਨੂੰ ਪ੍ਰੇਰਿਤ ਕੀਤਾ। ਡਾ. ਕਿੰਗ (ਮਾਰਟਿਨ ਲੂਥਰ ਕਿੰਗ ਜੂਨੀਅਰ) ਤੇ ਮਰਹੂਮ ਸੰਸਦ ਮੈਂਬਰ ਜੌਨ ਲੇਵਿਸ ਵਰਗੇ ਸਾਡੇ ਆਪਣੇ ਦੇਸ਼ ਦੇ ਨਾਗਰਿਕ ਅਧਿਕਾਰ ਅੰਦੋਲਨ ਦੇ ਨੇਤਾਵਾਂ ਨੂੰ ਵੀ ਉਨ੍ਹਾਂ ਨੇ ਪ੍ਰਭਾਵਿਤ ਕੀਤਾ।’ ਅਟਲਾਂਟਾ ’ਚ ਭਾਰਤ ਦੀ ਮਹਾ ਵਣਜ ਦੂਤ ਡਾ. ਸਵਾਤੀ ਕੁਲਕਰਨੀ ਨੇ ਸ਼ਹਿਰ ਨੂੰ ਇਹ ਮੂਰਤੀ ਭੇਟ ਕੀਤੀ। ਗਾਂਧੀ ਜੈਅੰਤੀ ਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਹਿਤ ਮੂਰਤੀ ਦੀ ਘੁੰਡ ਚੁਕਾਈ ਕੀਤੀ ਜਾਵੇਗੀ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin