Sport

ਅਮਿਤ ਪੰਘਾਲ ਕੁਆਰਟਰ ਫਾਈਨਲ ‘ਚ, ਵਾਨੁਆਤੁ ਦੇ ਨਾਮਰੀ ਬੇਰੀ ਨੂੰ ਸਰਬਸੰਮਤੀ ਦੇ ਫ਼ੈਸਲੇ ਨਾਲ ਹਰਾਇਆ

ਬਰਮਿੰਘਮ – ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਮਰਦ ਫਲਾਈਵੇਟ (51 ਕਿੱਲੋਗ੍ਰਾਮ) ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਪੰਘਾਲ ਨੇ ਵਾਨੁਆਤੁ ਦੇ ਨਾਮਰੀ ਬੇਰੀ ਨੂੰ ਸਰਬਸੰਮਤੀ ਦੇ ਫ਼ੈਸਲੇ ਨਾਲ ਹਰਾਇਆ।

ਟੋਕੀਓ ਓਲੰਪਿਕ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਪਣਾ ਪਹਿਲਾ ਵੱਡਾ ਟੂਰਨਾਮੈਂਟ ਖੇਡ ਰਹੇ ਪੰਘਾਲ ਤਿੰਨਾਂ ਗੇੜ ਵਿਚ ਪੂਰੀ ਤਰ੍ਹਾਂ ਸੰਤੁਲਿਤ ਨਜ਼ਰ ਆਏ। ਪੰਘਾਲ ਹੁਣ ਰਾਸ਼ਟਰਮੰਡਲ ਖੇਡਾਂ ਵਿਚ ਆਪਣਾ ਦੂਜਾ ਮੈਡਲ ਪੱਕਾ ਕਰਨ ਤੋਂ ਇਕ ਜਿੱਤ ਦੂਰ ਰਹਿ ਗਏ ਹਨ। ਪਿਛਲੀ ਵਾਰ ਗੋਲਡ ਕੋਸਟ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ ਉਨ੍ਹਾਂ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ।

Related posts

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !

admin