ਰਾਂਚੀ/ਪਲਾਮੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਸੰਵਿਧਾਨ ਦੀ ਫਰਜ਼ੀ ਕਾਪੀ ਵਿਖਾ ਕੇ ਸੰਵਿਧਾਨ ਦਾ ਅਪਮਾਨ ਕਰਨ ਅਤੇ ਉਸ ਮਜ਼ਾਕ ਉਡਾਉਣ ਦਾ ਦੋਸ਼ ਲਾਇਆ ਹੈ। ਸ਼ਨੀਵਾਰ ਪਲਾਮੂ ’ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵੱਖ-ਵੱਖ ਥਾਂਵਾਂ ’ਤੇ ਸੰਵਿਧਾਨ ਦੀ ਜੋ ਕਾਪੀ ਵਿਖਾਉਂਦੇ ਹਨ, 2 ਦਿਨ ਪਹਿਲਾਂ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ। ਕਿਸੇ ਨੂੰ ਸੰਵਿਧਾਨ ਦੀ ਉਹ ਕਾਪੀ ਮਿਲ ਗਈ, ਜੋ ਉਹ ਦਿਖਾਉਂਦੇ ਹਨ। ਉਸ ਕਾਪੀ ਦੇ ਮੁੱਖ ਪੰਨੇ ’ਤੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਪਰ ਉਸ ’ਚ ਕੋਈ ਸਮੱਗਰੀ ਨਹੀਂ ਸੀ… ਸੰਵਿਧਾਨ ਦਾ ਮਜ਼ਾਕ ਨਾ ਉਡਾਓ। ਇਹ ਭਰੋਸੇ ਦਾ ਸਵਾਲ ਹੈ। ਸੰਵਿਧਾਨ ਦੀ ਫਰਜ਼ੀ ਕਾਪੀ ਦਿਖਾ ਕੇ, ਤੁਸੀਂ ਭੀਮ ਰਾਵ ਅੰਬੇਡਕਰ ਅਤੇ ਸੰਵਿਧਾਨ ਸਭਾ ਦਾ ਅਪਮਾਨ ਕੀਤਾ ਹੈ। ਕਾਂਗਰਸ ਪਾਰਟੀ ਨੇ ਸੰਵਿਧਾਨ ਦਾ ਮਜ਼ਾਕ ਬਣਾ ਦਿੱਤਾ ਹੈ।’’
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਸ਼ਾਹ ਨੇ ਦੋਸ਼ ਲਗਾਇਆ ਕਿ ਕਾਂਗਰਸ ’ਓਬੀਸੀ, ਆਦਿਵਾਸੀਆਂ ਅਤੇ ਦਲਿਤਾਂ ਦਾ ਰਾਖਵਾਂਕਰਨ ਖੋਹਣ ’ਤੇ ਲੱਗੀ ਹੋਈ ਹੈ ਅਤੇ ਉਸ ਨੇ ਇਸ ਨੂੰ ਘੱਟ ਗਿਣਤੀਆਂ ਨੂੰ ਦੇਣ ਦੀ ਯੋਜਨਾ ਬਣਾਈ ਹੈ।’’ ਉਨ੍ਹਾਂ ਕਿਹਾ,’’ਕਾਂਗਰਸ ਹੋਰ ਪਿਛੜਾ ਵਰਗ (ਓਬੀਸੀ) ਨੂੰ ਰਾਖਵਾਂਕਰਨ ਦੇ ਖ਼ਿਲਾਫ਼ ਹੈ, ਉਸ ਨੇ ਮਹਾਰਾਸ਼ਟਰ ’ਚ ਉਲੇਮਾਵਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਦੌਰਾਨ ਘੱਟ ਗਿਣਤੀਆਂ ਨੂੰ 10 ਫ਼ੀਸਦੀ ਰਾਖਵਾਂਕਰਨ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਜਪਾ ਕਦੇ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦੇਵੇਗੀ।’’ ਉਨ੍ਹਾਂ ਨੇ ਕਸ਼ਮੀਰ ’ਚ ਧਾਰਾ 370 ਬਹਾਲ ਕਰਨ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਲਈ ਉਸ ’ਤੇ ਨਿਸ਼ਾਨਾ ਵਿੰਨਿ੍ਹਆ। ਸ਼ਾਹ ਨੇ ਕਿਹਾ,’’ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ। ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਤੁਹਾਡੀ ਚੌਥੀ ਪੀੜ੍ਹੀ ਵੀ ਧਾਰਾ 370 ਵਾਪਸ ਨਹੀਂ ਲਿਆ ਸਕਦੀ।’’