Punjab

ਅਲਕਾ ਲਾਂਬਾ ਦੀ ਕੇਜਰੀਵਾਲ ਨੂੰ ਚੁਣੌਤੀ- ਭਗਵੰਤ ਮਾਨ ਨੂੰ ਐਲਾਨਣ CM ਚਿਹਰਾ

ਚੰਡੀਗੜ੍ਹ – ਪੰਜਾਬ ਕਾਂਗਰਸ ਭਵਨ ‘ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੌਮੀ ਤਰਜਮਾਨ ਅਲਕਾ ਲਾਂਬਾ ਨੇ ਦਿੱਲੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਠੱਗ ਹੁਣ ਪੰਜਾਬ ਠੱਗਣ ਆ ਰਹੇ ਹਨ। ਸਵਰਾਜ ਕਿਤਾਬ ਨੂੰ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਨਾ ਸਵਰਾਜ ਦੀ ਕਿਤਾਬ ਮਿਲੇਗੀ। ਲੋਕਪਾਲ ਦੀ ਗੱਲ ਕਰਦੇ ਸੀ, ਅੱਜ ਉਸ ਲੋਕਾਯੁਕਤ ਦਾ ਅਹੁਦਾ ਖਾਲੀ ਹੈ। ਰੁਜ਼ਗਾਰ ਦੇ ਮੇਲੇ ਲਗਾਏ ਪਰ 28 ਫ਼ੀਸਦ ਬੇਰੁਜ਼ਗਾਰੀ ਦਰ ਪਹੁੰਚ ਗਈ ਹੈ। ਦਿੱਲੀ ਦੀਆਂ ਔਰਤਾਂ ਨੂੰ ਇਕ ਸਾਲ ਤੋਂ 1000 ਰੁਪਏ ਕਿਉਂ ਨਹੀਂ? ਜੇਕਰ ਦਿੱਲੀ ਦੀਆਂ ਔਰਤਾਂ ਨੂੰ ਇਕ ਜਨਵਰੀ ਤੋਂ ਮਿਲ ਜਾਵੇ ਤਾਂ ਵੋਟ ਤੁਹਾਨੂੰ ਦੇ ਦੇਣਗੇ ਪੰਜਾਬ ਦੇ ਲੋਕ। ਦਿੱਲੀ ‘ਚ ਔਰਤਾਂ ‘ਤੇ ਅਪਰਾਧਕ ਕੇਸ ਵਧੇ ਹਨ। ਦਿੱਲੀ ‘ਚ ਹਵਾ-ਪਾਣੀ ਦੇ ਪ੍ਰਦੂਸ਼ਣ ਤੋਂ ਕਦੋਂ ਰਾਹਤ ਮਿਲਗੀ। ਦਿੱਲੀ ਤਾਂ ਠੱਗੀ ਜਾ ਚੁੱਕੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ। ਸਿਹਤ ਮਾਡਲ ‘ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮਾੜੇ ਪ੍ਰਬੰਧਾਂ ਕਾਰਨ ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਤਕ ਨਹੀਂ ਮਿਲੀ।ਭਾਜਪਾ ਆਪਣੀਆਂ ਬੀ-ਟੀਮਾਂ ਬਣਾ ਕੇ ਉਨ੍ਹਾਂ ਸੂਬਿਆਂ ‘ਚ ਭੇਜ ਰਹੀ ਹੈ ਜਿੱਥੇ ਉਸ ਸਿੱਧਾ ਕਾਂਗਰਸ ਨਾਲ ਮੁਕਾਬਲਾ ਨਹੀਂ ਕਰ ਪਾ ਰਹੀ। ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਬੇਅਦਬੀ ਕਾਂਡ ਸਬੰਧੀ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਅਗਵਾਈ ਇਸੇ ਲਈ ਪਾਰਟੀ ਨੇ ਬਦਲੀ ਹੈ। ਚੰਨੀ ਦਰਦ ਜਾਣਦੇ ਹਨ, ਇਸ ਲਈ ਉਹੀ ਅੱਜ ਮੁੱਖ ਮੰਤਰੀ ਹਨ ਤੇ ਚੋਣਾਂ ਨੂੰ ਵੀ ਲੀਡ ਕਰਨਗੇ। ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ।ਕੈਬਨਿਟ ਮੰਤਰੀ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬੀ ਸਿੱਖ ਲਈ ਹੈ, ਇਸ ਲਈ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਣਗੇ ਕਿਉਂਕਿ ਉਹ ਖ਼ੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।ਬਿਜਲੀ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਤਾਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਦਿੱਲੀ ‘ਛ ਕਿਉਂ ਨਹੀਂ ਮਿਲ ਰਹੀ? ਬੇਰੁਜ਼ਗਾਰੀ ਭੱਤਾ ਦਿੱਲੀ ‘ਚ ਕਿਉਂ ਨਹੀਂ ਦਿੱਤਾ ਜਾ ਰਿਹਾ? ਜਿਹੜੇ ਬਿੱਲ ਉਹ ਚੰਡੀਗੜ੍ਹ ਲਿਆਏ ਸਨ, ਉਹ ਸਰਦੀਆਂ ਦੇ ਹਨ ਗਰਮੀਆਂ ਦੇ ਬਿੱਲ ਕਿਉਂ ਨਹੀਂ ਲਿਆਏ।ਅਲਕਾ ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਸਮਝਿਆ ਹੋਇਆ ਹੈ। ਤਿਰੰਗਾ ਝੰਡਾ ਲਹਿਰਾ ਕੇ ਉਹ ਪੰਜਾਬ ਦੇ ਲੋਕਾਂ ਨੂੰ ਰਾਸ਼ਟਰ ਭਗਤੀ ਨਾ ਸਿਖਾਉਣ।

Related posts

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਮੁੜ ਰਿਮਾਂਡ ‘ਤੇ

admin

ਏਆਈ ਯੁੱਗ ‘ਚ ਨਿਰਭਰ ਕਰਦਾ ਕਿ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਜਾਂ ਨਾਕਾਰਤਮਕ – ਡਾ. ਆਤਮ ਸਿੰਘ ਰੰਧਾਵਾ

admin

ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਏਅਰਪੋਰਟ ਪੁੱਜਣ ‘ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

admin