ਨਾਗਪੁਰ – ਮਸ਼ਹੂਰ ਗਾਇਕ ਹਨੀ ਸਿੰਘ ਨੂੰ ਅਸ਼ਲੀਲ ਗੀਤ ਗਾਉਣ ਦੇ ਦੋਸ਼ ‘ਚ ਫਸਾਇਆ ਗਿਆ ਹੈ, ਜਿਸ ਕਾਰਨ ਮਹਾਰਾਸ਼ਟਰ ਦੇ ਨਾਗਪੁਰ ਦੀ ਇਕ ਜ਼ਿਲਾ ਅਦਾਲਤ ਨੇ ਹਨੀ ਸਿੰਘ ਨੂੰ ਆਪਣੀ ਆਵਾਜ਼ ਦਾ ਨਮੂਨਾ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਕਾਰਨ ਹਨੀ ਸਿੰਘ ਨਾਗਪੁਰ ਦੇ ਇਕ ਥਾਣੇ ਪਹੁੰਚੇ। ਇੱਥੇ ਹਨੀ ਸਿੰਘ ਨੇ ਆਪਣੀ ਆਵਾਜ਼ ਦਾ ਸੈਂਪਲ ਰਿਕਾਰਡ ਕਰਵਾਇਆ।
ਹਨੀ ਸਿੰਘ ਦੀ ਆਵਾਜ਼ ਰਿਕਾਰਡ ਕਰਨ ਦਾ ਸਿਲਸਿਲਾ ਕਰੀਬ ਚਾਰ ਘੰਟੇ ਚੱਲਿਆ। ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸਏਐਸਐਮ ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਪਰ ਹਨੀ ਸਿੰਘ ਦੇਰੀ ਨਾਲ ਥਾਣੇ ਪਹੁੰਚਿਆ। ਇਕ ਅਧਿਕਾਰੀ ਨੇ ਦੱਸਿਆ ਕਿ ਆਨੰਦਪਾਲ ਸਿੰਘ ਜੱਬਲ ਨੇ ਹਨੀ ਸਿੰਘ ਦੇ ਗੀਤਾਂ ‘ਤੇ ਅਸ਼ਲੀਲਤਾ ਦਾ ਦੋਸ਼ ਲਗਾਉਂਦੇ ਹੋਏ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਹਨੀ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 292 ਅਤੇ 293 ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਅਧਿਕਾਰੀ ਨੇ ਅੱਗੇ ਦੱਸਿਆ, ‘ਇਸ ਮਾਮਲੇ ‘ਚ ਹਨੀ ਸਿੰਘ ਨੂੰ ਸਾਲ 2015 ‘ਚ ਜ਼ਮਾਨਤ ਮਿਲੀ ਸੀ।
ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਐਸਏਐਸਐਮ ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਦਰਮਿਆਨ ਨਾਗਪੁਰ ਦੇ ਪੰਚਪੌਲੀ ਥਾਣੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਹਨੀ ਸਿੰਘ ਦੀ ਆਵਾਜ਼ ਦੇ ਨਮੂਨੇ ਲੈਣ ਲਈ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਟੈਕਨੀਸ਼ੀਅਨ ਨੂੰ ਬੁਲਾਇਆ ਗਿਆ ਸੀ। ਹਨੀ ਸਿੰਘ ਦੀ ਆਵਾਜ਼ ਦੀ ਰਿਕਾਰਡਿੰਗ ਕੋਤਵਾਲੀ ਪੁਲਸ ਸਟੇਸ਼ਨ ‘ਚ ਕੀਤੀ ਗਈ ਕਿਉਂਕਿ ਹਨੀ ਸਿੰਘ ਦੀ ਮੌਜੂਦਗੀ ਦੀ ਖਬਰ ਮਿਲਦੇ ਹੀ ਪੰਚਪੌਲੀ ਥਾਣੇ ਦੇ ਆਸ-ਪਾਸ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ ਸੀ। ਅਧਿਕਾਰੀ ਨੇ ਇਹ ਵੀ ਕਿਹਾ, ‘ਹਨੀ ਸਿੰਘ ਦੁਪਹਿਰ 1.45 ਵਜੇ ਕੋਤਵਾਲੀ ਥਾਣੇ ਪਹੁੰਚ ਗਿਆ ਸੀ। ਇੱਥੇ ਉਸ ਦੀ ਆਵਾਜ਼ ਦੇ ਨਮੂਨੇ ਨੂੰ ਰਿਕਾਰਡ ਕਰਨ ਦੀ ਪ੍ਰਕਿਰਿਆ ਕਰੀਬ ਚਾਰ ਘੰਟੇ ਚੱਲੀ।