India

ਅਸ਼ਲੀਲ ਵੀਡੀਓ ਦੇ ਨਾਂ ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰ

ਭਿਵਾਨੀ – ਹਰਿਆਣਾ ਦੇ ਭਿਵਾਨੀ ’ਚ ਇਕ ਵੱਡੇ ’ਸੈਕਸਟੋਰੇਸ਼ਨ’ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਗੰਦੇ ਖੇਡ ਨਾਲ ਇਕ ਦੋ ਨਹੀਂ ਸਗੋਂ ਲਗਭਗ 800 ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ। ਦਰਅਸਲ ਹਰਿਆਣਾ ਪੁਲਸ 37 ਲੱਖ ਰੁਪਏ ਦੇ ਸੈਕਸਟੋਰੇਸ਼ਨ ਨੂੰ ਲੈ ਕੇ ਜਾਂਚ ਕਰ ਰਹੀ ਸੀ। ਇਸੇ ਜਾਂਚ ਦੌਰਾਨ ਪੁਲਸ ਨੂੰ ਇਕ ਵੱਡੇ ਰੈਕੇਟ ਬਾਰੇ ਪਤਾ ਲੱਗਾ। ਇਹ ਲੋਕ ਵਟਸਐੱਪ ਵੀਡੀਓ ਕਾਲ ਕਰਨ ਤੋਂ ਬਾਅਦ ਅਸ਼ਲੀਲ ਵੀਡੀਓ ਪਲੇਅ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਭਿਵਾਨੀ ਦੇ ਐੱਸ.ਪੀ. ਵਰੁਣ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ’ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਠੱਗ ਲੋਕਾਂ ਨੂੰ ਵਟਸਐੱਪ ਕਾਲ ਰਾਹੀਂ ਬਲੈਕਮੇਲ ਕਰਦੇ ਸਨ। ਪਹਿਲਾਂ ਇਹ ਵੀਡੀਓ ਕਾਲ ਕਰਦੇ ਸਨ ਅਤੇ ਫਿਰ ਸ਼ਖ਼ਸ ਦਾ ਵੀਡੀਓ ਰਿਕਾਰਡ ਕਰ ਲੈਂਦੇ ਸਨ। ਇਸ ਤੋਂ ਬਾਅਦ ਇਸ ਦੇ ਚਿਹਰੇ ਨੂੰ ਕਿਸੇ ਪੋਰਨ ਕਲਿੱਪ ’ਚ ਟਰਾਂਸਪੋਜ ਕਰ ਦਿੰਦੇ ਸਨ ਅਤੇ ਇਹੀ ਵੀਡੀਓ ਭੇਜ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੋਸ਼ੀ 728 ਤੋਂ ਵੱਧ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਕਾਲ ਕਰ ਚੁੱਕੇ ਹਨ ਜੋ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਹਨ। 2 ਮਹੀਨੇ ਪਹਿਲਾਂ ਭਿਵਾਨੀ ਦੇ ਸੈਕਟਰ 13 ਦੇ ਰਹਿਣ ਵਾਲੇ ਇਕ ਬਜ਼ੁਰਗ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਕੋਲ ਵਟਸਐਪ ਵੀਡੀਓ ਕਾਲ ਆਈ ਸੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਇਕ ਕੁੜੀ ਕੱਪੜੇ ਉਤਾਰਨ ਲੱਗੀ। ਉਨ੍ਹਾਂ ਨੇ ਫੋਨ ਕੱਟਿਆ ਅਤੇ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਕੋਲ ਇਕ ਵੀਡੀਓ ਭੇਜਿਆ ਗਿਆ, ਜਿਸ ’ਚ ਨਗਨ ਕੁੜੀ ਨਾਲ ਉਹ ਦਿਖਾਈ ਦੇ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਕੋਲ ਲਗਾਤਾਰ ਫੋਨ ਆਉਣ ਲੱਗਾ। ਫੋਨ ਕਰ ਕੇ ਦੋਸ਼ੀ ਖ਼ੁਦ ਨੂੰ ਸੀ.ਬੀ.ਆਈ. ਜਾਂ ਦਿੱਲੀ ਦੇ ਕ੍ਰਾਈਮ ਬਰਾਂਚ ਦਾ ਅਧਿਕਾਰੀ ਦੱਸ ਰਹੇ ਸਨ। ਉਸ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਬਜ਼ੁਰਗ ਨੇ 2 ਦਿਨ ’ਚ ਦੋਸ਼ੀਆਂ ਨੂੰ 36.84 ਲੱਖ ਰੁਪਏ ਦਿੱਤੇ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin

ਸਾਂਝੀ ਸੰਸਦੀ ਕਮੇਟੀ: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਜਿੰਮੇਵਾਰੀ !

admin