International

ਅਸੀਂ ਇੱਥੇ ਸੁਰੱਖ਼ਿਅਤ ਮਹਿਸੂਸ ਨਹੀਂ ਕਰਦੇ, ਖਾੜਕੂਵਾਦ ’ਤੇ ਵੀ ਦਿੱਤੀ ਨਸੀਹਤ

ਟੌਰੰਟੋ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਨੂੰ ‘ਖਾੜਕੂਵਾਦ ਦੀ ਵਡਿਆਈ’ ਬੰਦ ਕਰਨ ਅਪੀਲ ਕਰਦਿਆਂ ਦੇਸ਼ ਦੇ ਇੱਕ ਪ੍ਰਮੁੱਖ ਹਿੰਦੂ ਵਕਾਲਤ ਸਮੂਹ ਨੇ ਕਿਹਾ ਕਿ ਦੇਸ਼ ਵਿੱਚ ਭਾਰਤ ਦੀ ਕਥਿਤ ਦਖਲਅੰਦਾਜ਼ੀ ਬਾਰੇ ਔਟਵਾ ਦਾ ਮੌਜੂਦਾ ਸਿਆਸੀ ਕਦਮ ਕੱਟੜਪੰਥੀਆਂ ਨੂੰ ਹੋਰ ਉਤਸ਼ਾਹਿਤ ਕਰਦਾ ਹੈ। ਪ੍ਰਧਾਨ ਮੰਤਰੀ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ, ਹਿੰਦੂ ਫ਼ੋਰਮ ਕੈਨੇਡਾ (ਐੱਚ.ਐੱਫ਼.ਸੀ.) ਨੇ ਕਿਹਾ ਹੈ ਕਿ ਭਾਈਚਾਰੇ ਦੇ ਸਾਕਾਰਾਤਮਕ ਯੋਗਦਾਨ ਦੇ ਬਾਵਜੂਦ, ਉਹ ਦੇਸ਼ ਵਿੱਚ ਸੁਰੱਖ਼ਿਅਤ ਮਹਿਸੂਸ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਅਧਿਕਾਰਤ ਹਨ। ਐੱਚ.ਐੱਫ਼.ਸੀ. ਨੇ ਆਪਣੇ ਪੱਤਰ ਵਿੱਚ ਕਿਹਾ, ‘ਅਸੀਂ ਕੈਨੇਡਾ ਵਿੱਚ ਸੁਰੱਖ਼ਿਅਤ ਮਹਿਸੂਸ ਨਹੀਂ ਕਰਦੇ। ਸਾਡਾ ਭਾਈਚਾਰਾ ਕੈਨੇਡਾ ਵਿੱਚ ਕਥਿਤ ਵਿਦੇਸ਼ੀ (ਭਾਰਤ) ਦਖਲ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦਾਂ ਵਿੱਚ ਸੁਰੱਖ਼ਿਆ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ। ਹਿੰਦੂਆਂ ਦੀ ਤਰਫ਼ੋਂ ਲਿਖੀ ਗਈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਸੀਂ ਕੈਨੇਡੀਅਨ ਹਿੰਦੂ ਹੋਣ ਦੇ ਨਾਤੇ, ਸਿੱਖਸ ਫ਼ੌਰ ਜਸਟਿਸ ਅਤੇ ਇਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵਰਗੀਆਂ ਸੰਸਥਾਵਾਂ ਦੀਆਂ ਟਿੱਪਣੀਆਂ ਤੋਂ ਬਹੁਤ ਦੁੱਖੀ ਹਾਂ। ਅਫ਼ਸੋਸ ਦੀ ਗੱਲ ਹੈ ਕਿ ਕੈਨੇਡੀਅਨ ਅਧਿਕਾਰੀਆਂ ਵਲੋਂ ਸਾਡੀਆਂ ਚਿੰਤਾਵਾਂ ਵਲ ਧਿਆਨ ਨਹੀਂ ਦਿੱਤਾ ਗਿਆ। ਪੰਨੂ, ਜਿਸ ਨੂੰ ਨਵੀਂ ਦਿੱਲੀ ਵਲੋਂ 2020 ਵਿੱਚ ਖਾੜਕੂ ਘੋਸ਼ਿਤ ਕੀਤਾ ਗਿਆ ਸੀ, ਨੇ ਪਿਛਲੇ ਸਾਲ ਸਰੀ ਵਿੱਚ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਮੁੱਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਆਪਣੀ ਭਾਰਤ ਵਿਰੋਧੀ ਬਿਆਨਬਾਜ਼ੀ ਨੂੰ ਤੇਜ਼ ਕਰ ਦਿੱਤਾ ਹੈ।
ਉਸ ਨੇ ਕੈਨੇਡੀਅਨ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਹੈ, ਜਿਸ ਤੋਂ ਬਾਅਦ ਕੈਨੇਡਾ ਤੋਂ ਭਾਰਤ ਲਈ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਵਿਘਨ ਪਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜਦੋਂਕਿ ਕੱਟੜਪੰਥੀ ਤੱਤਾਂ ਨੇ ਹਿੰਦੂ ਮੰਦਰਾਂ ਅਤੇ ਭਾਰਤੀ ਮਿਸ਼ਨ ਨੂੰ ਖ਼ਾਲਿਸਤਾਨ ਪੱਖੀ ਅਤੇ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰਿਆਂ ਨਾਲ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਟਰੂਡੋ ਦੇ ਪਿਛਲੇ ਸਾਲ ਸਤੰਬਰ ਵਿੱਚ ‘ਕੈਨੇਡੀਅਨ ਧਰਤੀ ਉੱਤੇ ਇੱਕ ਕੈਨੇਡੀਅਨ ਨਾਗਰਿਕ’ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਬਾਰੇ ਦਾਅਵੇ ਨੇ ਪੰਨੂ ਅਤੇ ਦੇਸ਼ ਵਿੱਚ ਸਰਗਰਮ ਹੋਰ ਕੱਟੜਪੰਥੀ ਸਮੂਹਾਂ ਦੇ ਰੁਖ ਨੂੰ ਹੋਰ ਮਜ਼ਬੂਤ ਕੀਤਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ, ‘ਕੈਨੇਡਾ ਵਿੱਚ ਭਾਰਤ ਦੀ ਕਥਿਤ ਦਖਲਅੰਦਾਜ਼ੀ ਬਾਰੇ ਮੌਜੂਦਾ ਸਿਆਸੀ ਚਰਚਾ ਨੇ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ, ਜਿਸ ਨਾਲ ਕੱਟੜਪੰਥੀ ਤੱਤਾਂ ਦਾ ਹੌਂਸਲਾ ਹੋਰ ਵੱਧ ਗਿਆ।’ ਇਸ ਤੋਂ ਇਲਾਵਾ, ਐੱਚ.ਐੱਫ਼.ਸੀ. ਨੇ ਕੈਨੇਡੀਅਨ ਸਰਕਾਰ ਨੂੰ ਭਾਰਤੀ ਲੋਕਤੰਤਰ ਵਿੱਚ ਦਖਲਅੰਦਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ।
ਭਾਰਤ ਨੇ ਕੈਨੇਡੀਅਨ ਏਜੰਸੀਆਂ ਵਲੋਂ ਉਨ੍ਹਾਂ ਦੀਆਂ ਚੋਣਾਂ ਵਿੱਚ ‘ਦਖਲਅੰਦਾਜ਼ੀ’ ਦੇ ਲਾਏ ਗਏ ‘ਬੇਬੁਨਿਆਦ’ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਬਦਲੇ ਵਿੱਚ ਕੈਨੇਡਾ ’ਤੇ ਨਵੀਂ ਦਿੱਲੀ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਦੋਸ਼ ਲਾਇਆ ਹੈ। ਸਮੂਹ ਨੇ ਕਿਹਾ ਕਿ ਹਿੰਦੂ ਭਾਈਚਾਰਾ ਸੰਸਦ ਮੈਂਬਰ ਸੁੱਖ ਧਾਲੀਵਾਲ ਦੁਆਰਾ ਪ੍ਰਸਤਾਵਿਤ ਮਤਾ – ਐੱਮ-112 – ਦੀ ਗਲਤ ਪੇਸ਼ਕਾਰੀ ਤੋਂ ਨਿਰਾਸ਼ ਹੈ, “ਜਿਸ ਨਾਲ ਭਾਈਚਾਰੇ ਦੇ ਮੈਂਬਰਾਂ ਵਿੱਚ ਅਸੰਤੋਸ਼ ਹੈ। ਇਸ ਮਤੇ ਵਿੱਚ ਭਾਰਤ ਕੈਨੇਡੀਅਨ ਧਰਤੀ ’ਤ ਰਾਜਨੀਤਕ ਦਖਲਅੰਦਾਜ਼ੀ, ਹਿੰਸਾ ਅਤੇ ਧਮਕੀ ਲਈ ਭਾਰਤ, ਚੀਨ, ਰੂਸ, ਇਰਾਨ ਅਤੇ ਕੱੁਝ ਹੋਰ ਦੇਸ਼ਾਂ ਦਾ ਨਾਮ ਲਿਆ ਗਿਆ ਹੈ। ਅਜਿਹੇ ਮਤੇ ਦਾ ਪਾਸ ਹੋਣਾ ਇੱਕ ਖ਼ਤਰਨਾਕ ਉਦਾਹਰਣ ਸਥਾਪਤ ਕਰਦਾ ਹੈ ਜਿੱਥੇ ਕੈਨੇਡੀਅਨ ਸੰਸਦ ਵਲੋਂ ਸਿਰਫ਼ ਦੋਸ਼ਾਂ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ, ਜੋ ਹਿੰਦੂਆਂ ਅਤੇ ਵਿਆਪਕ ਕੈਨੇਡੀਅਨ ਆਬਾਦੀ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਐੱਚ.ਐੱਫ਼.ਸੀ. ਨੇ ਟਰੂਡੋ ਨੂੰ ਦੱਸਿਆ, ‘ਇਹ ਨਿਰਾਸ਼ਾਜਨਕ ਅਤੇ ਚਿੰਤਾਜਨਕ ਹੈ ਕਿ ਮੌਜੂਦਾ ਲਿਬਰਲ ਸਰਕਾਰ ਸਬੂਤ-ਆਧਾਰਤ ਦਾਅਵਿਆਂ ਅਤੇ ਬੇਬੁਨਿਆਦ ਦੋਸ਼ਾਂ ਵਿੱਚਕਾਰ ਫ਼ਰਕ ਕਰਨ ਲਈ ਸੰਘਰਸ਼ ਕਰਦੀ ਦਿਸ ਰਹੀ ਹੈ।’ ਇਸ ਤੋਂ ਇਲਾਵਾ, ਇਸ ਵਿੱਚ ਕਿਹਾ ਗਿਆ ਹੈ ਕਿ ਧਾਲੀਵਾਲ ਦੀਆਂ ਕਾਰਵਾਈਆਂ ਸ਼ਾਂਤੀ ਜਾਂ ਮਾਮਲੇ ਦੀ ਸਮਝ ਨੂੰ ਉਤਸ਼ਾਹਿਤ ਕਰਨ ਦੀ ਅਸਲ ਵਚਨਬੱਧਤਾ ਦੀ ਬਜਾਏ ਹਿੰਦੂ-ਵਿਰੋਧੀ ਅਤੇ ਭਾਰਤ-ਵਿਰੋਧੀ ਭਾਈਚਾਰਿਆਂ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਰਾਜਨੀਤਿਕ ਰਣਨੀਤੀ ਨਾਲ ਪ੍ਰੇਰਿਤ ਲੱਗਦੀਆਂ ਹਨ। ਹਿੰਦੂ ਧਰਮ ਕੈਨੇਡਾ ਵਿੱਚ ਤੀਜਾ ਸਭ ਤੋਂ ਵੱਡਾ ਧਰਮ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

50 ਫੀਸਦੀ ਅਮਰੀਕਨ ਟੈਰਿਫ ਭਾਰਤ ਦੇ ਵਿਕਾਸ ‘ਤੇ ਘੱਟ ਪ੍ਰਭਾਵ ਪਾਏਗਾ !

admin

ਟਰੰਪ ‘ਗਲੋਬਲ ਪੁਲਿਸਮੈਨ’ ਬਣ ਕੇ ਪੂਰੀ ਦੁਨੀਆ ਨੂੰ ਧਮਕੀ ਕਿਉਂ ਦੇ ਰਿਹਾ ?

admin