Sport

ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਡਰਾਅ : ਭਾਰਤ ਮੁਸ਼ਕਲ ਗਰੁੱਪ-ਏ ‘ਚ ਬ੍ਰਾਜ਼ੀਲ, ਮੋਰੱਕੋ ਤੇ ਅਮਰੀਕਾ ਨਾਲ

ਨਵੀਂ ਦਿੱਲੀ – ਮੇਜ਼ਬਾਨ ਭਾਰਤ ਨੂੰ ਅਗਲੇ ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਲਈ ਸ਼ੁੱਕਰਵਾਰ ਨੂੰ ਹੋਏ ਡਰਾਅ ਵਿਚ ਫੁੱਟਬਾਲ ‘ਪਾਵਰਹਾਊਸ’ ਬ੍ਰਾਜ਼ੀਲ, ਮੋਰੱਕੋ ਤੇ ਅਮਰੀਕਾ ਨਾਲ ਮੁਸ਼ਕਲ ਗਰੁੱਪ-ਏ ਵਿਚ ਸ਼ਾਮਲ ਕੀਤਾ ਗਿਆ ਹੈ।

ਭਾਰਤ 11 ਤੋਂ 30 ਅਕਤੂਬਰ ਤਕ ਤਿੰਨ ਥਾਵਾਂ ‘ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਚਾਰ ਗਰੁੱਪਾਂ ਵਿਚ ਕੁੱਲ 16 ਟੀਮਾਂ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ ਜਿਸ ਦੇ ਮੁਕਾਬਲੇ ਭੁਬਨੇਸ਼ਵਰ, ਗੋਆ ਤੇ ਨਵੀ ਮੁੰਬਈ ਵਿਚ ਖੇਡੇ ਜਾਣਗੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਅਮਰੀਕਾ ਖ਼ਿਲਾਫ਼ 11 ਅਕਤੂਬਰ ਨੂੰ ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਕਰੇਗਾ। ਦੂਜਾ ਮੈਚ ਮੋਰੱਕੋ ਖ਼ਿਲਾਫ਼ 14 ਅਕਤੂਬਰ ਨੂੰ ਇਸੇ ਥਾਂ ‘ਤੇ ਖੇਡਿਆ ਜਾਵੇਗਾ। ਮੇਜ਼ਬਾਨ ਟੀਮ ਦਾ ਆਖ਼ਰੀ ਗਰੁੱਪ ਗੇੜ ਦਾ ਮੈਚ ਬ੍ਰਾਜ਼ੀਲ ਖ਼ਿਲਾਫ਼ 17 ਅਕਤੂਬਰ ਨੂੰ ਹੋਵੇਗਾ।

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin