Sport

ਅੰਡਰ-19 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ 44 ਦੌੜਾਂ ਨਾਲ ਹਰਾਇਆ

ਦੁਬਈ- ਅੰਡਰ-19 ਏਸ਼ੀਆ ਕੱਪ ਚੈਂਪੀਅਨਸ਼ਿਪ ਦੇ ਤੀਜੇ ਮੈਚ ‘ਚ ਅੱਜ ਪਾਕਿਸਤਾਨ ਨੇ ਭਾਰਤ ਨੂੰ 44 ਦੌੜਾਂ ਨਾਲ ਹਰਾਇਆ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਸ਼ਾਹਜ਼ੇਬ ਖਾਨ ਦੀਆਂ 159 ਦੌੜਾਂ ਤੇ ਉਸਮਾਨ ਖਾਨ ਦੀਆਂ 60 ਦੌੜਾਂ ਦੀ ਬਦੌਲਤ 7 ਵਿਕਟਾਂ ਗੁਆ ਕੇ 281 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 282 ਦੌੜਾਂ ਦਾ ਟੀਚਾ ਦਿੱਤਾ।ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 47.1 ਓਵਰਾਂ ‘ਚ 237 ਦੌੜਾਂ ‘ਤੇ ਆਊਟ ਹੋ ਗਈ ਤੇ 44 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਸਭ ਤੋਂ ਵਧ 67 ਦੌੜਾਂ ਨਿਖਿਲ ਕੁਮਾਰ ਨੇ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਇਨਾਨ 30 ਦੌੜਾਂ, ਹਰਵੰਸ਼ ਸਿੰਘ 26 ਦੌੜਾਂ, ਆਯੂਸ਼ ਮਹਾਤਰੇ 20 ਦੌੜਾਂ ਤੇ ਕਿਰਨ ਚੋਰਮਲੇ 20 ਦੌੜਾਂ ਬਣਾ ਆਊਟ ਹੋਏ। ਪਾਕਿਸਤਾਨ ਲਈ ਅਲੀ ਰਜ਼ਾ ਨੇ 3, ਅਬਦੁਲ ਸ਼ੁਭਾਨ ਨੇ 2, ਫਹਾਮ ਉਲ ਹੱਕ ਨੇ 2, ਨਵੀਦ ਅਹਿਮਦ ਖਾਨ ਨੇ 1 ਤੇ ਉਸਮਾਨ ਖਾਨ ਨੇ 1 ਵਿਕਟਾਂ ਲਈਆਂ।

Related posts

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਪਣੀ ਖੁਦ ਦੀ ਐਪ ਲਾਂਚ ਕੀਤੀ !

admin

ਆਈਸੀਸੀ ਚੈਂਪੀਅਨਜ਼ ਟਰਾਫੀ 2025 ਓਪਨਿੰਗ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਟ੍ਰੇਨਿੰਗ ਸੈਸ਼ਨ !

admin

ਹਾਕੀ ਓਲੰਪੀਅਨ ਗੁਰਬਖਸ਼ ਸਿੰਘ ਦਾ ਸਨਮਾਨ !

admin