ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਚੱਲ ਰਹੀ ਪ੍ਰਿੰਟਿੰਗ ਪ੍ਰੈੱਸ ਵਿਚੋਂ 328 ਪਾਵਨ ਸਰੂਪਾਂ ਦੇ ਘਟਣ ਦੇ ਮਾਮਲੇ ਵਿਚ ਮੁਅੱਤਲ ਸੁਪਰਵਾਈਜਰ ਗੁਰਮੁੱਖ ਸਿੰਘ ਨੂੰ 5 ਲੱਖ ਰੁਪਏ ਜੁਰਮਾਨਾ ਲਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਰਜਿਸਟਰਡ ਡਾਕ ਰਾਹੀਂ ਗੁਰਮੁੱਖ ਸਿੰਘ ਨੂੰ ਚਿੱਠੀ ਭੇਜੀ ਗਈ ਹੈ। ਇਥੇ ਦਸਣਯੋਗ ਹੈ ਕਿ ਇਕ ਪਾਵਨ ਸਰੂਪ ਦੀ ਭੇਟਾ 1500 ਰੁਪਏ ਦੇ ਕਰੀਬ ਹੈ, ਜੋ ਕਿ 328 ਪਾਵਨ ਸਰੂਪਾਂ ਦੇ ਲੱਗਭਗ 5 ਲੱਖ ਰੁਪਏ ਹੀ ਬਣਦੇ ਹਨ।
ਇਹ ਮਾਮਲਾ 10 ਦਸੰਬਰ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ, ਜਿਸ ਵਿੱਚ ਫੈਸਲਾ ਲੈਂਦਿਆਂ ਗੁਰਮੁਖ ਸਿੰਘ ਨੂੰ ਜੁਰਮਾਨਾ ਲਾਇਆ ਗਿਆ ਸੀ। ਪੱਤਰ ਵਿੱਚ ਹੁਕਮ ਦਿੱਤੇ ਗਏ ਹਨ ਕਿ ਜੁਰਮਾਨੇ ਦੀ ਰਕਮ 10 ਜਨਵਰੀ 2022 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਵਾਈ ਜਾਵੇ। ਜੇਕਰ ਗੁਰਮੁਖ ਇਹ ਜੁਰਮਾਨੇ ਦੀ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਇਹ ਰਕਮ ਉਸ ਦੇ ਸੇਵਾ ਮੁਕਤੀ ਲਾਭ ਵਿੱਚੋਂ ਕੱਟ ਕੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਇੱਕ ਫਾਰਮ ਲਈ 1500 ਰੁਪਏ ਵਸੂਲਦੀ ਹੈ। 328 ਫ਼ਾਰਮਾਂ ਅਨੁਸਾਰ ਪੰਜ ਲੱਖ ਰੁਪਏ ਦਾ ਜੁਰਮਾਨਾ, ਜੋ ਕਿ ਗੁਰਮੁਖ ਸਿੰਘ ‘ਤੇ ਲਗਾਇਆ ਗਿਆ |