Punjab

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ !

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਖਾਂ ਦੇ ਮੁਫਤ ਕੈਂਪ ਦੌਰਾਨ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਡਾ. ਸੁਰਿੰਦਰ ਕੌਰ ਤੇ ਹੋਰ ਸਟਾਫ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਅੰਮ੍ਰਿਤਸਰ (ਨਾਰਥ) ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਡਾ. ਕੁੰਵਰ ਵਿਜੇ ਪ੍ਰਤਾਪ ਨੇ ਸ਼ਿਕਰਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕਿਸੇ ਸੰਸਥਾ ਦੇ ਵਿਕਾਸ ਦਾ ਚਿਹਨ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਤਮਾਨ ਜ਼ਿੰਦਗੀ ’ਚ ਭਾਰੂ ਹੋ ਰਹੇ ਤਣਾਅ ਨੂੰ ਸੰਤੁਲਿਤ ’ਚ ਰੱਖਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਸਹੀ ਸਮੇਂ ’ਤੇ ਸਹੀ ਢੰਗ ਨਾਲ ਕੀਤੀ ਗਈ ਮਿਹਨਤ ਹੀ ਤਰੱਕੀ ਦੀ ਨੀਂਹ ਤਿਆਰ ਕਰਦੀ ਹੈ।

ਇਸ ਤੋਂ ਪਹਿਲਾਂ ਡਾ. ਕੁੰਵਰ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੈਂਪ ਦਾ ਉਦਘਾਟਨ ਕੀਤਾ ਗਿਆ। ਉਪਰੰਤ ਪ੍ਰੋਗਰਾਮ ਦਾ ਅਗਾਜ਼ ਰੋਟਰੀ ਕਲੱਬ ਦੇ ਪ੍ਰਧਾਨ ਡਾ. ਕੇ. ਡੀ. ਅਰੋੜਾ ਵੱਲੋਂ ਕਾਲਜ ਰੋਟਰੈਕਟ ਕਲੱਬ ਦੀ ਪ੍ਰੈਜ਼ੀਡੈਂਟ ਦਿਵਿਆ ਨੂੰ ਕਾਲਰ ਦੀ ਰਸਮ ਪਹਿਨਾ ਕੇ ਕੀਤਾ ਗਿਆ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਪਹੁੰਚੇ ਹੋਏ ਸਮੂਹ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਰੋਟਰੈਕਟ ਕਲੱਬ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੁਸ਼ਹਾਲ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਧੀਆਂ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹਰ ਤਰ੍ਹਾਂ ਨਾਲ ਸਮਾਜ ਦੀ ਬਿਹਤਰੀ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਰਟੋਰੈਰੀਅਨ ਨਵਦੀਪ ਵੱਲੋਂ ਸਹੁੰ ਚੁੱਕ ਰਸਮ ਅਦਾ ਕੀਤੀ। ਉਪਰੰਤ ਵਿਦਿਆਰਥੀਆਂ ਵੱਲੋਂ ਅੱਖਾਂ ਦਾ ਚੈਕਅੱਪ ਕਰਵਾਇਆ ਗਿਆ। ਇਸ ਮੌਕੇ ਰੋਟਰੈਕਟ ਕਲੱਬ ਤੋਂ ਸ੍ਰੀਮਤੀ ਰਵਿੰਦਰ ਕੌਰ, ਡਾ. ਸ਼ਰਨਜੀਤ ਕੌਰ, ਨਵਦੀਪ ਕੌਰ, ਡਾ. ਮਨਜੀਤਪਾਲ ਕੌਰ ਡਾ. ਜੀ. ਐੱਸ ਮਦਾਨ, ਡਾ. ਰਾਜਿੰਦਰਪਾਲ ਸਿੰਘ, ਡਾ. ਕੇ. ਡੀ. ਅਰੋੜਾ, ਸ੍ਰੀ ਖੇੜਾ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin