India

ਅੱਲਾਪੁੱਝਾ ’ਚ BJP ਓਬੀਸੀ ਮੋਰਚੇ ਦੇ ਆਗੂ ਦੀ ਹੱਤਿਆ ਦੇ ਮਾਮਲੇ ’ਚ SDPI ਦੇ 5 ਵਰਕਰ ਗਿ੍ਫ਼ਤਾਰ

ਅਲਾੱਪੁਝਾ – ਕੇਰਲ ਦੇ ਅੱਲਾਪੁੱਝਾ ’ਚ ਭਾਰਤੀ ਜਨਤਾ ਪਾਰਟੀ ਦੇ ਓਬੀਸੀ ਮੋਰਚੇ ਦੇ ਸੂਬਾਈ ਸਕੱਤਰ ਰਣਜੀਤ ਸ਼੍ਰੀਨਿਵਾਸਨ ਦੀ ਹੱਤਿਆ ਦੇ ਮਾਮਲੇ ’ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਐੱਸਡੀਪੀਆਈ) ਦੇ ਪੰਜ ਵਰਕਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। 19 ਦਸੰਬਰ ਨੂੰ ਬੇਪਛਾਣ ਲੋਕਾਂ ਨੇ ਸ਼੍ਰੀਨਿਵਾਸਨ ਦੀ ਉਨ੍ਹਾਂ ਦੇ ਘਰ ’ਤੇ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਕੇਰਲ ਹਾਈ ਕੋਰਟ ਨੇ ਪਿਛਲੇ ਸਾਲ ਨਵੰਬਰ ’ਚ ਪਲੱਕੜ ਜ਼ਿਲ੍ਹੇ ’ਚ ਆਰਐੱਸਐੱਸ ਵਰਕਰਾਂ ਦੀ ਹੱਤਿਆ ਦੀ ਜਾਂਚ ਦੇ ਮਾਮਲੇ ’ਚ ਸੂਬਾ ਸਰਕਾ ਨੂੰ ਜਾਂਚ ਦੀ ਸਥਿਤੀ ਰਿਪੋਰਟ ਤਲਬ ਕੀਤੀ ਹੈ।ਕੇਰਲ ਪੁਲਿਸ ਨੂੰ ਭਾਜਪਾ ਨੇਤਾ ਰਣਜੀਤ ਸ਼੍ਰੀਨਿਵਾਸ ਦੀ ਹੱਤਿਆ ਦੇ ਮਾਮਲੇ ’ਚ ਅਹਿਮ ਸੁਰਾਗ ਮਿਲੇ ਹਨ। ਇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਦਲ ਦੀ ਅਗਵਾਈ ਏਡੀਜੀ (ਕਾਨੂੰਨ ਵਿਵਸਥਾ) ਵਿਜੇ ਸਖਾਰੇ ਕਰ ਰਹੇ ਹਨ। ਸੂਬੇ ਦੇ ਡੀਜੀਪੀ ਅਨਿਲ ਕਾਂਤ ਨੇ ਹੱਤਿਆ ਦੇ ਮੱਦੇਨਜ਼ਰ ਪੁਲਿਸ ਨੂੰ ਇਹਤਿਆਤੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਵੀ ਅਜੇ ਸਿਰਫ਼ ਐਮਰਜੈਂਸੀ ਹਾਲਾਤ ’ਚ ਛੁੱਟੀ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ, ਉੱਥੇ ਹੀ ਮੁੱਖ ਮੰਤਰੀ ਪੀ. ਵਿਜਯਨ ਨੇ ਅਪਰਾਧ ’ਚ ਸ਼ਾਮਿਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।ਏਧਰ, ਕੇਰਲ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਪਿਛਲੇ ਸਾਲ ਨਵੰਬਰ ’ਚ ਪਲੱਕੜ ਜ਼ਿਲ੍ਹੇ ’ਚ ਹੋਈ ਆਰਐੱਸਐੱਸ ਵਰਕਰ ਸੰਜੀਤ (27) ਦੀ ਹੱਤਿਆ ਦੀ ਜਾਂਚ ਦੀ ਰਿਪੋਰਟ ਮੰਗੀ ਹੈ।ਸੰਜੀਤ ਦੀ ਪਤਨੀ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ’ਤੇ ਅਦਾਲਤ ਨੇ ਪਟੀਸ਼ਨ ਕਰਤਾ ਨੂੰ ਪੁੱਛਿਆ ਕਿ ਜਾਂਚ ’ਚ ਕੀ ਕਮੀ ਹੈ ਕਿ ਤੁਸੀਂ ਇਸ ਨੂੰ ਸੀਬੀਆਈ ਨੂੰ ਸੌਂਪਣਾ ਚਾਹੁੰਦੇ ਹਨ। ਇਸੇ ਦੇ ਨਾਲ ਹੀ ਹਾਈ ਕੋਰਟ ਨੇ ਸਰਕਾਰ ਤੋਂ ਲਿਖਤੀ ਜਵਾਬ ਮੰਗਿਆ ਹੈ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ ਦੋ ਹਫ਼ਤੇ ਬਾਅਦ ਹੋਵੇਗੀ। ਪੁਲਿਸ ਨੇ ਇਸ ਮਾਮਲੇ ’ਚ ਪੀਐੱਫਆਈ ਦੇ ਵਰਕਰਾਂ ਸਮੇਤ ਸੱਤ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin