India

ਆਂਧਰਾ, ਮੱਧ ਪ੍ਰਦੇਸ਼ ਤੇ ਝਾਰਖੰਡ ’ਚ 3 ਸੜਕ ਹਾਦਸਿਆਂ ਕਾਰਨ 15 ਮੌਤਾਂ

ਅਮਰਾਵਤੀ/ਦਤੀਆ/ਗੜ੍ਹਵਾ – ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਅੱਜ ਤਿੰਨ ਸੜਕ ਹਾਦਸਿਆਂ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਉਦੋਂ ਮੌਤ ਹੋ ਗਈ, ਜਦੋਂ ਕੰਟੇਨਰ ਅਤੇ ਮਿੰਨੀ ਟਰੱਕ ਦੀ ਟੱਕਰ ਹੋ ਗਈ। ਦੋਵਾਂ ਵਾਹਨਾਂ ਦੇ ਡਰਾਈਵਰਾਂ ਤੇ ਤਿੰਨ ਹੋਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਵੇਲੇ ਟਰੱਕ ਵਿੱਚ 10 ਵਿਅਕਤੀ ਸਵਾਰ ਸਨ ਅਤੇ ਕੰਟੇਨਰ ਵਿੱਚ ਡਰਾਈਵਰ ਅਤੇ ਕਲੀਨਰ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਤੜਕੇ ਮੰਦਰ ਦੇ ਸ਼ਰਧਾਲੂਆਂ ਨੂੰ ਲਿਜਾ ਰਹੇ ਟਰੈਕਟਰ-ਟਰਾਲੀ ਦੇ ਪਲਟਣ ਕਾਰਨ ਦੋ ਲੜਕੀਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇਸ ਦੌਰਾਨ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿੱਚ ਆਟੋ-ਰਿਕਸ਼ਾ ਦੀ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। 12 ਜਣੇ ਆਟੋ-ਰਿਕਸ਼ਾ ’ਚ ਗੁਜਰਾਤ ਜਾ ਰਹੀ ਰੇਲਗੱਡੀ ’ਤੇ ਚੜ੍ਹਨ ਲਈ ਨਗਰ ਉਨਟਾਰੀ ਰੇਲਵੇ ਸਟੇਸ਼ਨ ਜਾ ਰਹੇ ਸਨ, ਜਦੋਂ ਆਟੋ ਤੇਜ਼ ਰਫਤਾਰ ਟਰੱਕ ਨਾਲ ਟਕਰਾਅ ਗਿਆ।

Related posts

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin

ਆਦਿਵਾਸੀ ਲੋਕ ਦੇਸ਼ ਦੀ ਤਰੱਕੀ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ : ਮੋਦੀ

admin

ਕੋਲੰਬੋ ਭਾਰਤ-ਪਾਕਿ ਟੀ-20 ਵਿਸ਼ਵ ਕੱਪ ਫਾਇਨਲ ਲਈ ਹਵਾਈ ਟਿਕਟਾਂ ਮਹਿੰਗੀਆਂ ਹੋਈਆਂ

admin