Health & Fitness Articles

ਆਂਵਲਾ ਕਰਦਾ ਹੈ ਬਿਮਾਰੀਆਂ ਦੂਰ

ਸੁਪਰ-ਫੂਡ ਆਂਵਲਾ ਨੂੰ ਔਲੇ, ਆਮਲਕੀ, ਇੰਡੀਅਨ ਗੂਸਬੇਰੀ, ਫਾਈਲੇਨਥਸ ਏਮਬਲੀਕਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਹਰ ਮੌਸਮ ਲਈ ਆਯੁਰਵੇਦ ਵਿੱਚ ਇਸਦਾ ਸਾਲਾਂ ਤੌਂ ਦਵਾਈਆਂ ਵਿੱਚ, ਜੂਸ, ਚੂਰਨ, ਸਿਰਪ, ਟੇਬਲੇਟ, ਤੇਲ ਚੇਅਵਨਪ੍ਰਾਸ਼ ਅਤੇ ਮੁਰੱਬਾ, ਜੈਮ, ਅਚਾਰ, ਘਰੇਲੂ ਚਟਨੀ, ਸਨੈਕਸ, ਕੈਂਡੀਜ, ਦੀ ਸ਼ਕਲ ਵਿੱਚ ਕੀਤਾ ਜਾ ਰਿਹਾ ਹੈ। ਬਜੁਰਗ ਘਰਾਂ ਵਿੱਚ ਕਿਸੇ ਨਾ ਕਿਸੇ ਸ਼ਕਲ ‘ਚ ਔਲਿਆਂ ਦਾ ਇਸਤੇਮਾਲ ਕਰਦੇ ਆਏ ਹਨ। ਯੂ.ਐਸ ਸਟਡੀ ਮੁਤਾਬਕ ਆਂਵਲਾ ਦਿੱਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾaਂਦਾ ਹੈ। ਸਰੀਰ ਅੰਦਰ ਬਲੱਡ-ਸਰਕੂਲੇਸ਼ਨ ਠੀਕ ਰੱਖਦਾ ਹੈ।ਸਟ੍ਰੋਕ ਤੇ ਹਾਰਟ ਅਟੈਕ ਨਾਲ ਹੋਣ ਵਾਲੇ ਮੌਤ ਦੇ ਆਂਕੜੇ ਘੱਟ ਕਰਦਾ ਹੈ।ਸੈਲਾਂ ਅੰਦਰ ਆਕਸੀਜ਼ਨ ਵਧਾਉਣ ਵਿਚ ਸਹਾਇਕ ਹੋ ਸਕਦਾ ਹੈ।

ਪੌਸ਼ਟਿਕ ਤੱਤਾਂ ਨਾਲ ਭਰਪੂਰ 1 ਕੱਪ (150 ਗ੍ਰਾਮ) ਫੁੱਲ ਆਮਲੇ ਵਿੱਚ:

Calories 66 * Protein: 1 gram * Fat: less than 1 gram * Carbs: 15 grams * Fiber: 7 grams * Vitamin C: 46% of the Daily Value * Vitamin B5: 9% * Vitamin B6: 7% * Copper: 12% * Manganese: 9% * Potassium: 6%ਆਂਵਲੇ ਅੰਦਰ ਮੌਜੂਦ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਸਰੀਰ ਤੇ ਮਨ ਦੇ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ।ਹਰ ਓੁਮਰ ਵਿੱਚ ਤੰਦਰੁਸਤੀ ਲਈ ਅੱਗੇ ਲਿਖੇ ਓਪਾਅ ਵਰਤੌ:

• ਅਮ੍ਰਿਤ ਹੈ ਤਾਜੇ ਔਲੇ ਦਾ ਪਾਣੀ। ਤਿਆਰ ਕਰਨ ਲਈ 1-2 ਦਾਨੇ ਬਿਨਾ ਗੁਠਲੀ ਔਲੇ ਦੇ ਅੱਧਾ ਕੱਪ ਪਾਣੀ, ੧ ਚਮਚ ਸ਼ਹਿਦ ਮਿਕਸੀ ਵਿੱਚ ਪਾ ਕੇ ਚਲਾਓ। ਸਵੇਰ ਜਾਗਦੇ ਹੀ ਰੋਜਾਨਾ ਪੀਓ।ਸ਼ਰੀਰ ਅੰਦਰ ਇਮੀਉਨਿਟੀ ਬਰਾਬਰ ਬਣੀ ਰਹੇਗੀ।
• ਤੰਦਰੁਸਤ ਦੰਦਾਂ ਲਈ ਤਾਜ਼ਾ ਕੱਚਾ ਆਂਵਲਾ 1-2 ਦਾਨੇ ਚੰਗੀ ਤਰਾਂ ਚਬਾ ਕੇ ਰੌਜ਼ਾਨਾਂ ਖਾਓ।
• ਆਂਵਲੇ ਦਾ ਪਾਣੀ ਇਸਤੇਮਾਲ ਕਰਨ ਨਾਲ ਪਿਸ਼ਾਬ ਰਾਹੀਂ ਸਰੀਰ ਅੰਦਰੋਂ ਅਣਚਾਹੇ ਜ਼ਹਿਰੀਲੇ ਤੱਤ, ਨਮਕ, ਵੱਧ ਯੂਰਿਕ ਏਸਿਡ ਨੂੰ ਬਾਹਰ ਕੱਢਣ ਮਦਦ ਕਰਨ ਦੇ ਨਾਲ ਡਾਯੂਰੈਟਿਕ ਦਾ ਕੰਮ ਵੀ ਕਰਦਾ ਹੈ।ਔਰਤਾਂ ਇਸਦੀ ਵਰਤੋਂ ਕਰਕੇ ਯੂਟਰਸ ਦੇ ਰੌਗਾਂ ਤੋਂ ਬਚਾਅ ਕਰ ਸਕਦੀਆਂ ਹਨ।
• ਰੁਟੀਨ ਵਿਚ ਕੱਚੇ ਔਲੇ ਮਾਈਕਰੋਵੇਵ ਵਿਚ ਇੱਕ ਮਿੰਟ ਗਰਮ ਕਰਕੇ ਸਲਾਦ ਦੀ ਸ਼ਕਲ ‘ਚ ਇਸਤੇਮਾਲ ਕਰੋ।
• ਚਮੜੀ ਦੇ ਰੋਗੀ ਇੱਕ ਚਮਚ ਆਂਵਲਾ ਪਾਓਡਰ ਸਵੇਰੇ-ਸ਼ਾਮ ਘੱਟ ਗਰਮ ਪਾਣੀ ਨਾਲ ਸੇਵਨ ਕਰਨ ਆਰਾਮ ਮਿਲਦਾ ਹੈ।
• ਮੂੰਹ ਦੀਆਂ ਝੁਰੀਆਂ ਘੱਟ ਕਰਨ ਲਈ ਫੇਸ਼ਿਅਲ-ਮਾਸਕ ਲਈ ਇੱਕ ਚਮਚ ਆਂਵਲਾ ਪਾਉਡਰ, ੧-ਚਮਚ ਸ਼ਹਿਦ ਮਿਕਸ ਕਰਕੇ ਤਿਆਰ ਪੇਸਟ ਮੂੰਹ ਤੱੱੇ ਲਗਾ ਕੇ 20 ਮਿਨਟ ਲਈ ਛੱਡ ਦਿਓ ਬਾਅਦ ਵਿਚ ਘੱਟ ਗਰਮ ਪਾਣੀ ਨਾਲ ਚਿਹਰਾ ਸਾਫ ਕਰੋ।
• ਏਸੀਡਿਟੀ ਦੀ ਹਾਲਤ ਵਿੱਚ ਭੌਜਨ ਤੌਂ 30 ਮਿਨਟ ਪਹਿਲਾਂ ਤਾਜੇ ਪਾਣੀ ਨਾਲ ਅੱਧਾ ਚਮਚ ਆਂਵਲਾ ਪਾਓਡਰ ਬਰਾਬਰ ਮਾਤਰਾ ‘ਚ ਪਿੱਸੀ ਹੋਈ ਮਿਸ਼ਰੀ ਮਿਲਾ ਕੇ ਸੇਵਨ ਕਰਨ ਨਾਲ ਰਾਹਤ ਮਿਲੇਗੀ।
• ਸਵੇਰੇ ਜਾਗਦੇ ਹੀ ਅੱਧਾ ਚਮਚ ਆਯੁਰਵੈਦਿਕ ਤ੍ਰਿਫਲਾ ਚੂਰਨ (ਆਂਵਲਾ, ਹਰੜ, ਬਹੇੜਾ) 1 ਕੱਪ ਔਲੇ ਦੇ ਪਾਣੀ (ਉਪਰ ਦੱਸੇ ਗਏ ਤਰੀਕੇ) ਨਾਲ ਲਗਾਤਾਰ ਇਸਤੇਮਾਲ ਕਰਨ ਵਾਲੇ ਡਾਇਬੀਟੀਜ, ਕੌਲੇਸਟਰੋਲ, ਤਾਕਤ, ਕਮਜੋਰ ਪਾਚਨ-ਸ਼ਕਤੀ, ਕਮਜੌਰ ਯਾਦਾਸ਼ਤ, ਕਮਜੋਰ ਨਜਰ, ਝੱੜਦੇ ਵਾਲਾਂ ਦੀ ਹਾਲਤ ਵਿੱਚ ਫਾਇਦਾ ਲੈ ਸਕਦੇ ਹਨ।

ਨੌਟ: ਜਿਆਦਾ ਬੀਮਾਰੀ ਦੀ ਹਾਲਤ ਵਿੱਚ ਅਤੇ ਗਰਭਵਤੀ ਔਰਤਾਂ ਆਪਣੀ ਮਰਜੀ ਨਾਲ ਨਹੀਂ ਡਾਕਟਰ ਦੀ ਸਲਾਹ ਨਾਲ ਆਂਵਲੇ ਦਾ ਇਸਤੇਮਾਲ ਕਰਨ।

ਲੇਖਕ: ਅਨਿਲ ਧੀਰ, ਕਾਲਮਨਿਸਟ, ਥੇਰਾਪਿਸਟ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin