Australia & New ZealandTravel

ਮੈਲਬੌਰਨ ‘ਚ ਭਿਆਨਕ ਹਾਦਸਾ : ਟਰੱਕ ਦੇ ਹੇਠ ਵੈਨ ਫਸ ਗਈ !

ਮੈਲਬੌਰਨ ਦੇ ਵੈਸਟ ਇਲਾਕੇ ਦੇ ਰੈਵਨਹਾਲ ਵਿੱਚ ਅੱਜ ਹੋਏ ਇੱਕ ਭਿਆਨਕ ਹਾਦਸੇ ਦਾ ਦ੍ਰਿਸ਼।

ਮੈਲਬੌਰਨ ਦੇ ਵੈਸਟ ਇਲਾਕੇ ਦੇ ਰੈਵਨਹਾਲ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵੈਨ ਟਰੱਕ ਦੇ ਹੇਠਾਂ ਧਸ ਗਈ।

ਐਮਰਜੈਂਸੀ ਸੇਵਾਵਾਂ ਨੇ ਸਵੇਰੇ 8 ਵਜੇ ਤੋਂ ਠੀਕ ਪਹਿਲਾਂ, ਮੈਲਬੌਰਨ ਸਿਟੀ ਤੋਂ ਲਗਭਗ 20 ਕਿਲੋਮੀਟਰ ਪੱਛਮ ਵਿੱਚ ਰੈਵਨਹਾਲ ਵਿੱਚ ਫੁਲਰ ਰੋਡ ‘ਤੇ ਭਿਆਨਕ ਹਾਦਸੇ ਦੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੱਤੀ। ਫੁਟੇਜ ਵਿੱਚ ਇੱਕ ਡਿਲੀਵਰੀ ਵੈਨ ਦਾ ਅਗਲਾ ਹਿੱਸਾ ਇੱਕ ਸੈਮੀ-ਟ੍ਰੇਲਰ ਦੇ ਪਿਛਲੇ ਹਿੱਸੇ ਹੇਠਾਂ ਕੁਚਲਿਆ ਹੋਇਆ ਦਿਖਾਇਆ ਗਿਆ ਹੈ।

ਵਿਕਟੋਰੀਆ ਪੁਲਿਸ ਨੇ ਇਸ ਸਬੰਧੀ ਦੱਸਿਆ ਹੈ ਕਿ, ‘ਜਦੋਂ ਵੈਨ ਇਸ ਨਾਲ ਟਕਰਾਈ ਤਾਂ ਟਰੱਕ ਖੜ੍ਹਾ ਸੀ। ਇਸ ਹਾਦਸੇ ਦੇ ਵਿੱਚ ਵੈਨ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਜਾਂਚ ਜਾਰੀ ਹੈ।”

Related posts

ਨੇਪਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ FRNSW ਦੀ ਵਿਸ਼ੇਸ਼ ਟੀਮ ਰਵਾਨਾ

admin

WA ਦੀ ਸੀਕ੍ਰੇਟ ਹਾਰਬਰ ਉਪ-ਚੋਣ ਵਿੱਚ ਵਨ ਨੇਸ਼ਨ ਪਾਰਟੀ ਦੀ ਜਿੱਤ ਦੇ ਮਾਅਨੇ !

admin

‘AUTOMATIC’ Approvals to Deliver Townhouse Revolution !

admin