Articles Sport

ਆਈਪੀਐਲ-2025: ਆਰਸੀਬੀ ਕੋਲ ਸਭ ਤੋਂ ਤੇਜ਼ੀ ਟੀਚਾ ਪ੍ਰਾਪਤ ਕਰਨ ਦਾ ਰਿਕਾਰਡ !

ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਭੁਵਨੇਸ਼ਵਰ ਕੁਮਾਰ ਅਤੇ ਟੀਮ ਦੇ ਮੈਂਬਰ ਚੰਡੀਗੜ੍ਹ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਇੰਡੀਅਨ ਪ੍ਰੀਮੀਅਰ ਲੀਗ 2025 ਦੇ ਆਪਣੇ ਕੁਆਲੀਫਾਇਰ 1 ਮੈਚ ਦੌਰਾਨ ਪੰਜਾਬ ਕਿੰਗਜ਼ ਦੇ ਪ੍ਰਭਸਿਮਰਨ ਸਿੰਘ ਦੇ ਆਊਟ ਹੋਣ ਦਾ ਜਸ਼ਨ ਮਨਾਉਂਦੇ ਹੋਏ। (ਫੋਟੋ: ਏ ਐਨ ਆਈ)

ਇੰਡੀਅਨ ਪ੍ਰੀਮੀਅਰ ਲੀਗ 2025 ਦੇ ਕੁਆਲੀਫਾਇਰ-1 ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਨੇ 29 ਮਈ ਨੂੰ ਪੰਜਾਬ ਕਿੰਗਜ਼ ਵਿਰੁੱਧ 8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਦੇ ਨਾਲ ਆਰਸੀਬੀ ਆਈਪੀਐਲ-2025 ਦੇ ਫਾਈਨਲ ਵਿੱਚ ਪਹੁੰਚ ਗਿਆ ਹੈ।

ਆਰਸੀਬੀ ਨੇ 9 ਸਾਲਾਂ ਬਾਅਦ ਖਿਤਾਬੀ ਮੈਚ ਵਿੱਚ ਆਪਣੀ ਜਗ੍ਹਾ ਬਣਾਈ। ਇਸ ਤੋਂ ਪਹਿਲਾਂ ਇਹ ਟੀਮ 2009, 2011 ਅਤੇ 2016 ਦੇ ਫਾਈਨਲ ਵਿੱਚ ਪਹੁੰਚੀ ਹੈ। ਚੰਡੀਗੜ੍ਹ ਵਿੱਚ ਖੇਡੇ ਗਏ ਕੁਆਲੀਫਾਇਰ-1 ਵਿੱਚ ਪੰਜਾਬ ਕਿੰਗਜ਼ ਸਿਰਫ਼ 14.1 ਓਵਰਾਂ ਦਾ ਸਾਹਮਣਾ ਕਰ ਸਕੀ। ਟੀਮ ਨੇ 101 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ, ਜਿਸ ਵਿੱਚ ਇਸਦੇ 8 ਬੱਲੇਬਾਜ਼ ਦੋਹਰੇ ਅੰਕ ਨੂੰ ਵੀ ਨਹੀਂ ਛੂਹ ਸਕੇ।

ਜਵਾਬ ਵਿੱਚ 102 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਦੇ ਹੋਏ ਆਰਸੀਬੀ ਨੇ ਸਿਰਫ਼ 10 ਓਵਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਆਈਪੀਐਲ ਇਤਿਹਾਸ ਵਿੱਚ ਪਲੇਆਫ ਵਿੱਚ ਸਭ ਤੋਂ ਵੱਧ ਗੇਂਦਾਂ ਬਾਕੀ ਰਹਿੰਦਿਆਂ ਜਿੱਤਣ ਦਾ ਰਿਕਾਰਡ ਹੈ। ਆਰਸੀਬੀ ਨੇ ਇਹ ਮੈਚ 60 ਗੇਂਦਾਂ ਬਾਕੀ ਰਹਿੰਦਿਆਂ ਜਿੱਤਿਆ ਜਦੋਂ ਕਿ ਸਾਲ 2024 ਵਿੱਚ ਕੇਕੇਆਰ ਦੀ ਟੀਮ ਨੇ ਹੈਦਰਾਬਾਦ ਵਿਰੁੱਧ ਪਲੇਆਫ ਮੈਚ 57 ਗੇਂਦਾਂ ਬਾਕੀ ਰਹਿੰਦਿਆਂ ਜਿੱਤਿਆ।

ਇਹ 100 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੂਜੀ ਸਭ ਤੋਂ ਤੇਜ਼ ਜਿੱਤ ਵੀ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਆਰਸੀਬੀ ਨੇ 100+ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ਼ 9.4 ਓਵਰਾਂ ਵਿੱਚ ਕੇਕੇਆਰ ਵਿਰੁੱਧ ਜਿੱਤ ਪ੍ਰਾਪਤ ਕੀਤੀ ਸੀ ਜੋ ਕਿ ਇਸ ਮਾਮਲੇ ਵਿੱਚ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਜਿੱਤ ਹੈ। ਉਸ ਮੈਚ ਵਿੱਚ ਆਰਸੀਬੀ ਨੇ 112 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਸਾਲ 2024 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਵੀ ਪੰਜਾਬ ਕਿੰਗਜ਼ ਵਿਰੁੱਧ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 9.4 ਓਵਰਾਂ ਵਿੱਚ ਜਿੱਤ ਪ੍ਰਾਪਤ ਕਰ ਚੱਕੀ ਹੈ।

100+ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਈਪੀਐਲ ਇਤਿਹਾਸ ਵਿੱਚ ਤੀਜੀ ਸਭ ਤੋਂ ਤੇਜ਼ ਜਿੱਤ ਕੇਕੇਆਰ ਦੀ ਹੈ, ਜਿਸਨੇ ਸਾਲ 2025 ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ 10.1 ਓਵਰਾਂ ਵਿੱਚ 104 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ।

ਵੀਰਵਾਰ ਨੂੰ ਮੁੱਲਾਂਪੁਰ ਵਿੱਚ ਖੇਡੇ ਗਏ ਮੈਚ ਵਿੱਚ ਮਾਰਕਸ ਸਟੋਇਨਿਸ ਨੇ ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਟੀਮ ਦੇ ਖਾਤੇ ਵਿੱਚ 18-18 ਦੌੜਾਂ ਦਾ ਯੋਗਦਾਨ ਪਾਇਆ। ਵਿਰੋਧੀ ਟੀਮ ਵੱਲੋਂ ਜੋਸ਼ ਹੇਜ਼ਲਵੁੱਡ ਅਤੇ ਸੁਯਸ਼ ਸ਼ਰਮਾ ਨੇ 3-3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਆਰਸੀਬੀ ਦੇ ਓਪਨਰ ਫਿਲਿਪ ਸਾਲਟ ਨੇ 27 ਗੇਂਦਾਂ ਵਿੱਚ 3 ਛੱਕੇ ਅਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 56 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਰਜਤ ਪਾਟੀਦਾਰ 15 ਦੌੜਾਂ ਅਤੇ ਮਯੰਕ ਅਗਰਵਾਲ 19 ਦੌੜਾਂ ਬਣਾਈਆਂ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin