ਨਵੀਂ ਦਿੱਲੀ – ਓਮੀਕ੍ਰੋਨ ਵੇਰੀਐਂਟ ਨਾਲ ਭਾਰਤ ’ਚ ਇਕ ਵਾਰ ਫਿਰ ਤੋਂਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਕ ਦਿਨ ’ਚ ਇਕ ਲੱਖ ਤੋਂਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ 2022 (ਆਈਪੀਐੱਲ 2022) ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਕੋਰੋਨਾ ਕਾਰਨ ਬੋਰਡ (ਬੀ.ਸੀ.ਸੀ.ਆਈ.) ਨੂੰ ਰਣਜੀ ਟਰਾਫੀ ਤੇ ਹੋਰ ਘਰੇਲੂ ਟੂਰਨਾਮੈਂਟ ਮੁਲਤਵੀ ਕਰਨੇ ਪਏ ਹਨ। ਖ਼ਬਰ ਹੈ ਕਿ ਬੋਰਡ ਕੋਲ ਆਈਪੀਐਲ ਦੇ ਆਯੋਜਨ ਲਈ ਪਲਾਨ ਬੀ ਤਿਆਰ ਹੈ। ਟੂਰਨਾਮੈਂਟ ਦੇ 15ਵੇਂਂ ਸੀਜ਼ਨ ਤੋਂਂ ਪਹਿਲਾਂ, 12 ਤੇ 13 ਫਰਵਰੀ ਨੂੰ ਇਕ ਮੈਗਾ ਨਿਲਾਮੀ ਵੀ ਤੈਅ ਕੀਤੀ ਗਈ ਹੈ। ਖ਼ਬਰਾਂ ਮੁਤਾਬਕ ਨਿਲਾਮੀ ਸਮਾਗਮ ਦਾ ਸਥਾਨ ਵੀ ਬਦਲਿਆ ਜਾ ਸਕਦਾ ਹੈ। ਕ੍ਰਿਕਟ ਨਿਊਜ਼ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ, 2339 ਕੋਲ ਫਿਲਹਾਲ ਆਈਪੀਐੱਲ 2021 ਦੇ ਆਯੋਜਨ ਲਈ ਦੋ ਯੋਜਨਾਵਾਂ ਹਨ। ਪਲਾਨ-ਏ ਦੇ ਅਨੁਸਾਰ, ਸ਼ੁਰੂਆਤ ’ਚ ਸਾਰੀਆਂ10 ਟੀਮਾਂ ਨੂੰ ਹੋਮ-ਅਵੇ ਫਾਰਮੈਟ ’ਚ ਖੇਡਣ ਦੀ ਯੋਜਨਾ ਸੀ। ਇਸ ਦੇ ਨਾਲ ਹੀ ਪਲਾਨ ਬੀ ਦੇ ਮੁਤਾਬਕ ਪੂਰਾ ਸੀਜ਼ਨ ਮੁੰਬਈ ’ਚ ਆਯੋਜਿਤ ਕੀਤਾ ਜਾ ਸਕਦਾ ਹੈ। ਯਾਨੀ ਕਿ ਪੂਰੇ ਸੀਜ਼ਨ ’ਚ ਤਿੰਨ ਸਟੇਡੀਅਮ ਵਾਨਖੇੜੇ, ਕ੍ਰਿਕਟ ਕਲੱਬ ਆਫ ਇੰਡੀਆ (ਸੀਸੀਆਈ) ਤੇ ਡੀਵਾਈ ਪਾਟਿਲ ਸਟੇਡੀਅਮ ’ਚ ਮੈਚ ਕਰਵਾਏ ਜਾ ਸਕਦੇ ਹਨ।ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਆਈਪੀਐਲ ਦਾ 15ਵਾਂ ਸੀਜ਼ਨ 02 ਅਪ੍ਰੈਲ ਤੋਂਂ ਆਯੋਜਿਤ ਕੀਤਾ ਜਾ ਸਕਦਾ ਹੈ। ਹੁਣ ਇਸ ਨੂੰ 25 ਮਾਰਚ ਤੋਂਂ ਸ਼ੁਰੂ ਕਰਨ ਵਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਡੱਬਲ ਹੈਡਰ ਤੇ ਡੇਅ ਮੈਚਾਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਈ ਖਿਡਾਰੀ ਸੰਕ੍ਰਮਿਤ ਪਾਏ ਗਏ ਸਨ ਤੇ ਆਈਪੀਐਲ ਦੇ 14ਵੇਂਂ ਸੀਜ਼ਨ ਨੂੰ ਅੱਧ ਵਿਚਾਲੇ ਮੁਲਤਵੀ ਕਰਨਾ ਪਿਆ ਸੀ। ਬਾਅਦ ’ਚ ਬਾਕੀ ਮੈਚ ਯੂਏਈ ਇਸ ਦੌਰਾਨ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੇ ਬੋਰਡ ਦੀ ਚਿੰਤਾ ਵਧਾ ਦਿੱਤੀ ਹੈ। ਇਹ ਮਹਾਮਾਰੀ ਦੇ ਕਾਰਨ ਸਾਲ 2020 ’ਚ ਯੂਏਈ ’ਚ ਵੀ ਆਯੋਜਿਤ ਕੀਤਾ ਗਿਆ ਸੀ।
previous post