India

ਆਜ਼ਮ ਖਾਨ ਨੂੰ ਝਟਕਾ, SC ਨੇ ਬੇਟੇ ਦੇ ਫ਼ਰਜ਼ੀ ਜਨਮ ਸਰਟੀਫਿਕੇਟ ਮਾਮਲੇ ‘ਚ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ – ਸਪਾ ਦੇ ਸੀਨੀਅਰ ਨੇਤਾ ਆਜ਼ਮ ਖਾਨ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਸੋਮਵਾਰ ਨੂੰ ਆਜ਼ਮ ਖਾਨ ਦੀ ਪਟੀਸ਼ਨ ਖਾਰਜ ਕਰ ਦਿੱਤੀ। ਆਜ਼ਮ ਨੇ ਆਪਣੀ ਪਟੀਸ਼ਨ ‘ਚ ਬੇਟੇ ਅਬਦੁੱਲਾ ਆਜ਼ਮ ਖਾਨ ਦੇ ਫਰਜ਼ੀ ਜਨਮ ਸਰਟੀਫਿਕੇਟ ਮਾਮਲੇ ‘ਚ ਚਾਰਜਸ਼ੀਟ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।

ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਵਿੱਚ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਹੈ। ਆਜ਼ਮ ਖਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਹਾਈ ਕੋਰਟ ਨੇ ਚਾਰਜਸ਼ੀਟ ਨੂੰ ਰੱਦ ਕਰਨ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਦੀਆਂ ਖੋਜਾਂ ‘ਤੇ ਗਲਤ ਭਰੋਸਾ ਕੀਤਾ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਮਾਮਲੇ ‘ਚ ਸਬੂਤਾਂ ਦੀ ਜਾਂਚ ਕਰਨਾ ਹੇਠਲੀ ਅਦਾਲਤ ਦਾ ਕੰਮ ਹੈ।

ਜ਼ਿਕਰਯੋਗ ਹੈ ਕਿ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਾਜਿਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਖਾਨ ਨੂੰ ਉਨ੍ਹਾਂ ਦੇ ਖਿਲਾਫ ਦਰਜ ਅਪਰਾਧਿਕ ਮਾਮਲੇ ‘ਚ ਜੇਲ ਭੇਜ ਦਿੱਤਾ ਗਿਆ ਸੀ। ਦੋਸ਼ ਸੀ ਕਿ ਅਬਦੁੱਲਾ ਖਾਨ ਨੇ ਦੋ ਵੱਖ-ਵੱਖ ਥਾਵਾਂ ਤੋਂ ਜਾਅਲੀ ਤਰੀਕੇ ਨਾਲ ਦੋ ਜਾਅਲੀ ਜਨਮ ਸਰਟੀਫਿਕੇਟ ਹਾਸਲ ਕੀਤੇ ਸਨ।

ਭਾਜਪਾ ਨੇਤਾ ਆਕਾਸ਼ ਸਕਸੈਨਾ ਨੇ 3 ਜਨਵਰੀ 2019 ਨੂੰ ਰਾਮਪੁਰ ਦੇ ਗੰਜ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ‘ਤੇ ਵੱਖ-ਵੱਖ ਜਨਮ ਮਿਤੀਆਂ ਵਾਲੇ ਦੋ ਜਨਮ ਸਰਟੀਫਿਕੇਟ, ਦੋ ਪੈਨ ਕਾਰਡ ਅਤੇ ਦੋ ਪਾਸਪੋਰਟ ਹਾਸਲ ਕਰਨ ਦਾ ਦੋਸ਼ ਹੈ। ਅਬਦੁੱਲਾ ਤੋਂ ਇਲਾਵਾ ਉਸ ਦੇ ਪਿਤਾ ਆਜ਼ਮ ਖਾਨ ਅਤੇ ਮਾਂ ਤਾਜੀਨ ਫਾਤਿਮਾ ਦਾ ਵੀ ਜਨਮ ਸਰਟੀਫਿਕੇਟ ਮਾਮਲੇ ਵਿੱਚ ਨਾਮ ਹੈ। ਅਬਦੁੱਲਾ ਅਤੇ ਆਜ਼ਮ ਖਾਨ ਪੈਨ ਕਾਰਡ ਮਾਮਲੇ ‘ਚ ਦੋਸ਼ੀ ਹਨ, ਜਦੋਂਕਿ ਪਾਸਪੋਰਟ ਮਾਮਲੇ ‘ਚ ਅਬਦੁੱਲਾ ਹੀ ਨਾਮਜ਼ਦ ਹੈ।

Related posts

ਅਹਿਮਦਾਬਾਦ ਜਹਾਜ਼ ਹਾਦਸਾ: ਹੁਣ ਤੱਕ ਜਾਨਾਂ ਗੁਆਉਣ ਵਾਲੇ 275 ਲੋਕਾਂ ਦੀ ਪਛਾਣ !

admin

ਭਾਰਤ ਵਲੋਂ ਆਪਣੇ ਹਵਾਈ ਖੇਤਰ ‘ਚ ਪਾਕਿ-ਉਡਾਣਾਂ ‘ਤੇ ਪਾਬੰਦੀਆਂ ‘ਚ ਹੋਰ ਵਾਧਾ !

admin

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin