ਅਹਿਮਦਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸਹਿਕਾਰਿਤਾ ਦੇ ਖੇਤਰ ’ਚ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਦਾ ਉਲੇਖ ਕਰਦੇ ਹੋਏ ਕਿਹਾ ਕਿ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਿੱਧ ਕਰਨ ਲਈ ਸਹਿਕਾਰਿਤਾ ਤੋਂ ਵੱਡਾ ਕੋਈ ਮਾਰਗ ਨਹੀਂ ਹੋ ਸਕਦਾ। ਕੇਂਦਰੀ ਗ੍ਰਹਿ ਮੰਤਰੀ ਨੇ ਗੁਜਰਾਤ ਦੇ ਆਣੰਦ ਦੇ ਅਮੁਲ ਦੇ 75ਵੇਂ ਸਥਾਪਨਾ ਸਾਲ ਸਮਾਗਮ ’ਚ ਕਿਹਾ ਕਿ ਸਰਦਾਰ ਪਟੇਲ ਦਾ ਅਮੁਲ ਨਾਲ ਡੂੰਘਾ ਰਿਸ਼ਤਾ ਹੈ। ਪ੍ਰਾਇਵੇਟ ਡੇਅਰੀ ਦੇ ਅਨਿਆਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਨੂੰ ਸਰਦਾਰ ਪਟੇਲ ਦੀ ਪ੍ਰੇਰਣਾ ਅਤੇ ਮਿਹਨਤੀ ਨੇਤਾ ਤ੍ਰਿਭੁਵਨ ਦਾਸ ਪਟੇਲ ਨੇ ਸਕਾਰਾਤਮਕ ਸੋਚ ਵੱਲ ਮੋੜਨ ਦਾ ਕੰਮ ਕੀਤਾ।ਇਸਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਗੁਜਰਾਤ ਦੇ ਕੇਵੜਿਆ ’ਚ ਰਾਸ਼ਟਰੀ ਏਕਤਾ ਯਾਤਰਾ ਦਿਵਸ ’ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ’ਚ ਉਨ੍ਹਾਂ ਨੇ ਕਿਹਾ ਕਿ ਅੱਜ ਸਰਦਾਰ ਪਟੇਲ ਦੀ ਜੈਅੰਤੀ ਹੈ। ਮੈਂ ਪੂਰੇ ਦੇਸ਼ ’ਚ ਕਰੋੜਾਂ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ – ਸਦੀਆਂ ’ਚ ਕੋਈ ਇਕ ਸਰਦਾਰ ਬਣ ਪਾਉਂਦਾ ਹੈ, ਉਹ ਇਕ ਸਰਦਾਰ ਸਦੀਆਂ ਤਕ ਅਲਖ਼ ਜਗਾਉਂਦਾ ਹੈ। ਸਰਦਾਰ ਪਟੇਲ ਜੀ ਦੀ ਦਿੱਤੀ ਹੋਈ ਪ੍ਰੇਰਣਾ ਨੇ ਹੀ ਅੱਜ ਦੇਸ਼ ਨੂੰ ਇਕ ਪਾਸੇ ਬਰਕਰਾਰ ਰੱਖਣ ਦਾ ਕਾਰਜ ਕੀਤਾ ਹੈ। ਅੱਜ ਉਨ੍ਹਾਂ ਦੀ ਪ੍ਰੇਰਣਾ ਦੇਸ਼ ਨੂੰ ਅੱਗੇ ਲਿਆਉਣ ’ਚ ਸਾਨੂੰ ਇਕਜੁੱਟ ਰੱਖਣ ’ਚ ਸਫ਼ਲ ਹੋਈ ਹੈ।