ਆਦਮਪੁਰ ਦੇ ਹਵਾਈ ਅੱਡੇ ਤੋਂ ਐਮਸਟਰਡਮ ਅਤੇ ਮੈਨਚੈਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੋਆਬਾ, ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ। ਦੋ ਜੁਲਾਈ ਤੋਂ ਇੰਡੀਗੋ ਏਅਰਲਾਈਜ਼ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਹੁਣ ਇਸ ਉਡਾਣ ਨਾਲ ਅੰਤਰਰਾਸ਼ਟਰੀ ਸੁਵਿਧਾ ਵੀ ਦਿੱਤੀ ਗਈ ਹੈ ਅਤੇ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਦੋਵੇਂ ਅੰਤਰਰਾਸ਼ਟਰੀ ਫਲਾਈਟਾਂ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰਿਆ ਕਰਨਗੀਆਂ ਜਿ ਨਾਲ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਆਦਮਪੁਰ ਤੋਂ ਚੱਲ ਕੇ ਮੁੰਬਈ ਪਹੁੰਚਣ ‘ਤੇ ਯਾਤਰੀਆਂ ਨੂੰ ਜਹਾਜ਼ ਬਦਲਣਗੇ ਪੈਣਗੇ ਪਰ ਟਿਕਟ ਅਤੇ ਬੋਰਡਿੰਗ ਉਹੀ ਰਹੇਗੀ। ਇਸ ਤੋਂ ਇਲਾਵਾ ਟਰਾਂਜਿ਼ਟ ਦੇ ਦੌਰਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਏਅਰਲਾਈਨ ਖ਼ੁਦ ਇਸ ਨੂੰ ਦੂਜੇ ਜਹਾਜ਼ ਵਿਚ ਸ਼ਿਫ਼ਟ ਕਰੇਗੀ। ਐਮਸਟਰਡਮ ਪਹੁੰਚਣ ਤੱਕ 22 ਘੰਟੇ 40 ਮਿੰਟ ਦਾ ਸਮਾਂ ਲੱਗੇਗਾ।