ਚੌਂਕ ਮਹਿਤਾ – ਜੂਨ 1984 ‘ਚ ਸਿੱਖ ਕੌਮ ਦੀ ਅਣਖ ਨੂੰ ਮਲੀਆਮੇਟ ਕਰਨ ਲਈ ਬੜੀ ਸੋਚੀ ਸਮਝੀ ਸ਼ਾਜ਼ਿਸ ਤਹਿਤ ਸਮੇਂ ਦੀ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ,ਜਿਸ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਕਰਦੇ ਹੋਏ ਦਮਦਮੀ ਟਕਸਾਲ ਦੇ ਸੂਰਬੀਰ ਯੋਧਿਆਂ ਨੇ ਡੱਟ ਕੇ ਜਬਰ ਤੇ ਜ਼ੁਲਮ ਦਾ ਸਾਹਮਣਾ ਕੀਤਾ ਤੇ ਸਰਕਾਰੀ ਹੁਕਮਾਂ ਅੱਗੇ ਝੁਕਣ ਦੀ ਬਜਾਏ ਹੱਸਦੇ ਹੋਏ ਸ਼ਹਾਦਤਾਂ ਦਾ ਜਾਮ ਪੀਤਾ।ਇਸ ਫੌਜੀ ਹਮਲੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੈਂਕੜੇ ਬੇਕਸੂਰ ਸੰਗਤਾਂ ਨੂੰ ਵੀ ਇਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ।ਸਿੱਖਾਂ ਉਪੱਰ ਕੀਤਾ ਗਿਆ ਇਹ ਹਮਲਾ ਤੀਸਰਾ ਘੱਲੂਘਾਰਾ ਸੀ,ਜਿਸਦੀ ਅੱਜ 40ਵੀਂ ਸ਼ਹੀਦੀ ਵਰੇ੍ਹਗੰਢ ਅੱਜ ਇੱਥੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਟਕਸਾਲ ਦੇ ਕੇਂਦਰੀ ਅਸਥਾਨ ਗੁ.ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਈ ਗਈ।
ਅੱਜ ਦੇ ਇਸ 40ਵੇਂ ਤੀਸਰੇ ਘੱਲੂਘਾਰੇ ਸਮਾਗਮ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੋਤ ਸਿੰਘ ਜ਼ਖਮੀ ਦੇ ਜਥੇ ਤੋਂ ਇਲਾਵਾ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਸੰਗਤਾਂ ਨੂੰ ਆਨੰਦਮਈ ਸ਼ਬਦ ਕੀਰਤਨ ਸਰਵਨ ਕਰਾਇਆ।
ਸ਼ਹੀਦੀ ਸਮਾਗਮ ਦੀ ਆਰੰਭਤਾ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਸੰਤ ਗਿ. ਹਰਨਾਮ Çੁਸੰਘ ਖਾਲਸਾ ਨੇ ਦੀਵਾਨ ‘ਚ ਹਾਜ਼ਰੀ ਭਰ ਰਹੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਉਨ੍ਹਾਂ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਜੂਨ ‘84 ‘ਚ ਸਰਕਾਰੀ ਤੰੰਤਰ ਵੱਲੋਂ ਸਿੱਖ ਨਸਲਕੁਸ਼ੀ ਦਾ ਜੋ ਘਿਨਾਉਣਾ ਕਾਰਨਾਮਾ ਕੀਤਾ ਗਿਆ ਸੀ, ਸਿੱਖ ਪੰਥ ਲਈ ਬਹੁਤ ਅਸਹਿ ਤੇ ਅਕਹਿ ਹੈ।
ਸੰਗਤਾਂ ਦੇ ਸਨਮੁੱਖ ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾਪਿੰਡ, ੳੇੁੱਘੇ ਸਿੱਖ ਵਿਦਵਾਨ ਪ੍ਰੋ.ਹਰਭਜਨ ਸਿੰਘ,ਭਾਈ ਕਰਨੈਲ਼ ਸਿੰਘ ਪੰਜੋਲੀ,ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਭਾਈ ਰਣਧੀਰ ਸਿੰਘ ਰਾੜਾ ਸਾਹਿਬ ਤੇ ਨਿਹੰਗ ਬਾਬਾ ਮੇਜਰ ਸਿੰਘ ਸੋਢੀ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਸ਼ਹੀਦਾਂ ਦੇ ਸਤਿਕਾਰ ‘ਚ ਆਪਣੇ ਵਿਚਾਰ ਰੱਖੇ ਤੇ ਦਮਦਮੀ ਟਕਸਾਲ ਵੱਲੋਂ ਕੌਮ ਪ੍ਰਤੀ ਨਿਭਾਈਆ ਜਾ ਰਹੀਆਂ ਅਹਿਮ ਸੇਵਾਵਾਂ ਲਈ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸ਼ਲਾਘਾ ਕਰਦੇ ਹੋਏ ਹਰ ਪੱਖੋਂ ਟਕਸਾਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਸੱਦੇ ‘ਤੇ ਸਮਾਗਮ ‘ਚ ਸ਼ਾਮਿਲ ਹੋਏ ਬੰਦੀ ਸਿੰਘਾਂ ਦਾ ਆਈਆਂ ਸ਼ਖਸ਼ੀਅਤਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ,ਉਪਰੰਤ ਸਮੂਹ ਪੰਥਕ ਸ਼ਖਸ਼ੀਅਤਾਂ ਨੂੰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਤਿਕਾਰ ‘ਚ ਸਿਰਪਾਓ ਤੇ ਦੁਸ਼ਾਲੇ ਭੇਂਟ ਕੀਤੇ।ਇਸ ਦੌਰਾਨ ਪਿ੍ਰੰ.ਗੁਰਦੀਪ ਸਿੰਘ ਰੰਧਾਵਾ, ਗਿਆਨੀ ਜੀਵਾ ਸਿੰਘ,ਗਿਆਨੀ ਪਲਵਿੰਦਰਪਾਲ ਸਿੰਘ ਬੁੱਟਰ ਤੇ ਗਿਆਨੀ ਸਾਹਿਬ ਸਿੰਘ ਵੱਲੋਂ ਮੰਚ ਸੰਚਾਲਨ ਦੀ ਸੇਵਾ ਭਿਾਈ ਗਈ,ਜਦਿਕ ਪਿ੍ਰੰ.ਹਰਸ਼ਦੀਪ ਸਿੰਘ ਰੰਧਾਵਾ ਤੇ ਡਾ.ਅਵਤਾਰ ਸਿੰਘ ਬੁੱਟਰ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਬਾਖੂਬੀ ਸਚਾਰੂ ਢੰਗ ਨਾਲ ਨੇਪਰੇ ਚਾੜਿ੍ਹਆ।
ਅੱਜ ਇਸ ਪੰਥਕ ਇਕੱਠ ਅੰਦਰ ਸਿੰਘ ਸਿੰਘ ਸਾਹਿਬ ਗਿ.ਬਲਦੇਵ ਸਿੰਘ ਜਥੇਦਾਰ ਪਟਨਾ ਸਾਹਿਬ,ਸਾਹਿਬ ਗਿਆਨੀ ਅਮਰਜੀਤ ਸਿੰਘ ਆਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿ. ਰਾਜਦੀਪ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਸਿੰਘ ਸਾਹਿਬ ਗਿ.ਗੁਰਦਿਆਲ ਸਿੰਘ ਮੀਤ ਜਥੇ. ਤਖਤ ਸ੍ਰੀ ਪਟਨਾ ਸਾਹਿਬ,ਭਾਈ ਈਸ਼ਰ ਸਿੰਘ,ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ, ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਸਾਹਿਬ,ਬਾਬਾ ਗੁਰਭੇਜ਼ ਸਿੰਘ ਖੁਜ਼ਾਲਾ,ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ,ਸੰਤ ਬਾਬਾ ਬਲਜ਼ਿੰਦਰ ਸਿੰਘ ਰਾੜਾ ਸਾਹਿਬ,ਸੰਤ ਬਾਬਾ ਸਤਨਾਮ ਸਿੰਘ,ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ, ਬਾਬਾ ਅਮਰ ਸਿੰਘ ਤੇ ਬਾਬਾ ਅਮਨਦੀਪ ਸਿੰਘ ਗੁਰੂ ਕਾ ਬਾਗ,ਸੰਤ ਬਾਬਾ ਗੁਰਮੀਤ ਸਿੰਘ ਰਾਜਸਥਾਨਮ,ਸੰਤ ਬਾਬਾ ਗੁਰਦੇਵ ਸਿੰਘ ਹੁਸ਼ਿਆਰਪੁਰ,ਬਾਬਾ ਕਰਨਬੀਰ ਸਿੰਘ,ਬਾਬਾ ਹਰਚਰਨ ਸਿੰਘ ਨਾਨਕਕਸਰ,ਬਾਬਾ ਤੀਰਥ ਸਿੰਘ,ਬਾਬਾ ਗੁਰਜੰਟ ਸਿੰਘ ਰੋਹੀ ਵਾਲੇ,ਗਿ.ਹਰਪ੍ਰੀਤ ਸਿੰਘ ਜੋਗੇਵਾਲ,ਸੰਤ ਬਾਬਾ ਬਲਜੀਤ ਸਿੰਘ,ਬਾਬਾ ਗੁਰਦਿਆਲ ਸਿੰਘ ਲੰਗਿਆਣਾ,ਬਾਬਾ ਸ਼ਹੀਦ ਸਿੰਘ ਪਟਿਆਲਾ,ਮਾਤਾ ਸ਼ਿੰਦਰ ਕੌਰ,ਬਾਬਾ ਕਰਮਜੀਤ ਸਿੰਘ ਟਿੱਬੇਵਾਲ,ਬਾਬਾ ਮੰਗਲ ਸਿੰਘ ਸੁਰਨੰਗਲ,ਬਾਬਾ ਜਸਬੀਰ ਸਿੰਘ,ਬਾਬਾ ਦਿਲਬਾਗ ਸਿੰਘ,ਬਾਬਾ ਅਮਰੀਕ ਸਿੰਘ,ਸੰਤ ਬਾਬਾ ਅਮਰ ਸਿੰਘ ਪੱਡੇ,ਸੰਤ ਬਾਬਾ ਸੁਲੱਖਣ ਸਿੰਘ ਮੁਰਦਾਪੁਰ,ਬਾਬਾ ਅਮਰੀਕ ਸਿੰਘ ਡੇਰਾ ਹਰਜੀ ਸਾਹਿਬ,ਸੰਤ ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ,ਸੰਤ ਬਾਬਾ ਸੁਖਦੇਵ ਸਿੰਘ ਧਾਰੀਵਾਲ,ਨਾਨਕਸਰ ਕਲੇਰਾਂ ਤੋਂ ਸੰਤ ਬਾਬਾ ਤੇਜਿੰਦਰ ਸਿੰਘ ਜਿੰਦੂ, ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ,ਬਾਬਾ ਗੁਰਦੇਵ ਸਿੰਘ ਡੇਰਾ ਭਗਤਾਂ, ਬਾਬਾ ਅਜੀਤ ਸਿੰਘ ਤਰਨਾਦਲ ਮਹਿਤਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਨਰਿੰਦਰ ਸਿੰਘ,ਭਾਂਈ ਸਲਵਿੰਦਰ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ,ਚੇਅਰਮੈਨ ਜਸਪਾਲ ਸਿੰਘ ਸਿੱਧੂ ਤੇ ਭਾਈ ਹਰਦੀਪ ਸਿੰਘ ਸਿੱਧੂ ਨਵੀਂ ਮੁੰਬਈ ,ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ ਅਭਿਆਸੀ,ਜਥੇਦਾਰ ਕਸ਼ਮੀਰ ਸਿੰਘ ਬਰਿਆਰ,ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ,ਭਾਈ ਸੁੱਖ ਹਰਪ੍ਰੀਤ ਸਿੰਘ ਰੋਡੇ,ਭਾਈ ਪ੍ਰਤਾਪ ਸਿੰਘ ਸਕੱਤਰ ਤੋਂ ਇਲਾਵਾ ਮਹੰਤ ਸੁਖਦੇਵ ਸਿੰਘ,ਮਹੰਤ ਸ਼ੇਰ ਸਿੰਘ ਸ਼ਕਰਵਿਲਾਪੁਰ,ਸੁਖਦੇਵ ਮੁਨੀ ਸੰਘੇੜਾ, ਮਹੰਤ ਜਰਨੈਲ ਸਿੰਘ ਅਖਾੜਾ,ਵਰਿੰਦਰ ਮੁਨੀ ਫੇਰੂਮਾਨ,ਮਹੰਤ ਮਨਜੀਤ ਸਿੰਘ ਨੌਸ਼ਹਿਰਾ,ਬਾਬਾ ਸਤਨਾਮ ਸਿੰਘ,ਬਾਬਾ ਸੁੱਚਾ ਸਿੰਘ,ਜਥੇ.ਬਾਬਾ ਬਲਦੇਵ ਸਿੰਘ,ਬਾਬਾ ਗੁਰਮੁੱਖ ਆਲੋਵਾਲ,ਬਾਬਾ ਵਿਸਾਖਾ ਸਿੰਘ,ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ,ਬਾਬਾ ਸਤਿੰਦਰ ਸਿੰਘ ਮੁਕੇਰੀਆਂ,ਪ੍ਰਧਾਨ ਅਮਰਬੀਰ ਸਿੰਘ ਢੋਟ,ਭਾਈ ਲਖਬੀਰ ਸਿੰਘ ਸੇਖੋਂ,ਐਡਵੋਕੇਟ ਸਰਪੰਚ ਸੁਖਜਿੰਦਰ ਸਿੰਘ,ਸਰਪੰਚ ਅਮਰਜੀਤ ਸਿੰਘ ਪਹੁੰਵਿੰਡ, ਭਾਈ ਜਗਤਾਰ ਸਿੰਘ ਭਿੱਖੀਵਿੰਡ, ਚੇਅਰਮੈਨ ਦੀਦਾਰ ਸਿੰਘ ਮਲਕ,ਚੇਅਰਮੈਨ ਅਮਰਜੀਤ ਸਿੰਘ ਰਾਏਕੋਟ,ਭਾਈ ਦਿਲਬਾਗ ਸਿੰਘ ਬਾਸਰਕੇ,ਭਾਈ ਸੁਖਦੇਵ ਸਿੰਘ ਮੱਲਾਵਾਲ,ਭਾਈ ਅਵਤਾਰ ਸਿੰਘ ਅਲਗੋਕੋਠੀ,ਭਾਈ ਹੀਰਾ ਸਿੰਘ ਮਨਿਆਲਾ,ਭਾਈ ਮਨਜੀਤ ਸਿੰਘ ਸਿੰਘ ਨੁਸ਼ਹਿਰਾ,ਭਾਈ ਰਣਧੀਰ ਸਿੰਘ,ਮਾਤਾ ਜਸਪ੍ਰੀਤ ਕੌਰ,ਭਾਈ ਪਰਮਜੀਤ ਸਿੰਘ ਗਿੱਲ ਮੋਹਾਲੀ,ਭਾਈ ਇਕਬਾਲ ਸਿੰਘ ਮੋਹਾਲੀ,ਭਾਈ ਹਰਪਾਲ ਸਿੰਘ ਰੋਡੇ,ਭਾਈ ਸ਼ਮਸ਼ੇਰ ਸਿੰਘ ਜੇਠੂਵਾਲ,ਭਾਈ ਕੁਲਦੀਪ ਸਿੰਘ ਖਾਲਸਾ,ਭਾਈ ਤਾਰਾ ਸਿੰਘ,ਭਾਈ ਜੋਰਾ ਸਿੰਘ,ਭਾਈ ਅਮਰਜੀਤ ਸਿੰਘ ਚਹੇੜੂ,ਭਾਈ ਸੁਖਵਿੰਦਰ ਸਿੰਘ ਹਰਦਿਆਣਾ,ਭਾਈ ਗੁਰਦੀਪ ਸਿੰਘ ਨੋ ਲੱਖਾ,ਭਾਈ ਮੋਹਕਮ ਸਿੰਘ,ਭਾਈ ਤਰਨਜੀਤ ਸਿੰਘ,ਭਾਈ ਨਿਸ਼ਾਨ ਸਿੰਘ,ਭਾਈ ਰਸ਼ਪਾਲ ਸਿੰਘ,ਭਾਈ ਹਰਿੰਦਰਪਾਲ ਸਿੰਘ,ਭਾਈ ਸਤਵੰਤ ਸਿੰਘ,ਭਾਈ ਮਹਿੰਦਰ ਸਿੰਘ,ਭਾਈ ਪਿ੍ਰਤਪਾਲ ਸਿੰਘ,ਭਾਈ ਮਨਦੀਪ ਸਿੰਘ,ਭਾਈ ਦਇਆ ਸਿੰਘ ਲਾਹੌਰੀਆ,ਬਾਬਾ ਬੋਹੜ ਸਿੰਘ ,ਸਰਪੰਚ ਕਸ਼ਮੀਰ ਸਿੰਘ,ਇਕਬਾਲ ਸਿੰਘ ਮਾਨ,ਮਲਕੀਤ ਸਿੰਘ ਮਾਨ,ਕੰਵਰਦੀਪ ਸਿੰਘ ਮਾਨ,ਅਮਰਦੀਪ ਸਿੰਘ,ਕਰਨਬੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।