India

ਆਫਤ ਪ੍ਰਬੰਧਨ ਐਕਟ ’ਚ ਸੋਧ ਲਈ ਲੋਕ ਸਭਾ ’ਚ ਪੇਸ਼ ਬਿੱਲ ਮਨਜ਼ੂਰ

ਨਵੀਂ ਦਿੱਲੀ – ਸਰਕਾਰ ਨੇ ਲੋਕ ਸਭਾ ’ਚ ਆਫ਼ਤ ਪ੍ਰਬੰਧਨ (ਸੋਧ) ਬਿੱਲ, 2024 ਪੇਸ਼ ਕੀਤਾ, ਜੋ ਆਫ਼ਤ ਪ੍ਰਬੰਧਨ ਐਕਟ, 2005 ’ਚ ਸੋਧ ਕਰ ਕੇ ਲਿਆਂਦਾ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ ’ਚ ਬਿੱਲ ਪੇਸ਼ ਕੀਤਾ, ਜਿਸ ਨੂੰ ਬਾਅਦ ’ਚ ਮਨਜ਼ੂਰ ਕਰ ਲਿਆ ਗਿਆ।ਇਸ ਤੋਂ ਪਹਿਲਾਂ ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਇਸ ਬਿੱਲ ’ਚ ਸੂਬਾ ਸਰਕਾਰ ਦੇ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ।
ਤਿ੍ਰਣਮੂਲ ਕਾਂਗਰਸ ਦੇ ਸੌਗਤ ਰਾਏ ਨੇ ਕਿਹਾ ਕਿ ਬਿੱਲ ਦੇ ਮੁਤਾਬਕ ਆਫਤ ਪ੍ਰਬੰਧਨ ਲਈ ਕਈ ਅਥਾਰਟੀਆਂ ਬਣਾਉਣ ਨਾਲ ਵਿਰੋਧਾਭਾਸ ਦੀ ਸਥਿਤੀ ਵਧੇਗੀ। ਨਿਤਿਆਨੰਦ ਰਾਏ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਸਹੀ ਢੰਗ ਨਾਲ ਹੋਵੇ, ਇਸ ਲਈ ਇਸ ਨੂੰ ਯਕੀਨੀ ਬਣਾਉਣ ਲਈ ਹੋਰ ਸੰਸਥਾਵਾਂ ਬਣਾਉਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਸਦਨ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ।

Related posts

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ

admin

ਭਾਰਤ ਵਿੱਚ ਮਨੀ ਲਾਂਡਰਿੰਗ ਤੇ ਵਿੱਤੀ ਅਪਰਾਧਾਂ ਵਿਰੁੱਧ ਕਾਰਵਾਈ ਲਈ ਸਮਝੌਤਾ ਸਹੀਬੰਦ

admin