ਕੈਨਬਰਾ – ਫੈਡਰਲ ਪਾਰਲੀਮੈਂਟ ਦੇ ਵਿੱਚ ਸਰਕਾਰ ਦੇ ਵਲੋਂ ਘਰੇਲੂ ਤੇ ਪਰਿਵਾਰ ਹਿੰਸਾ ਲਈ ਛੁੱਟੀ ਬਾਰੇ ਇਕ ਕਾਨੂੰਨ ਪੇਸ਼ ਕਰ ਰਹੀ ਹੈ ਜਿਸ ਵਿੱਚ ਆਰਜ਼ੀ ਸਟਾਫ ਨੂੰ ਵੀ ਇਸ ਸਕੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਆਰਜ਼ੀ ਕਾਮੇ ਸਰਕਾਰ ਦੀ ਨਵੀਂ ‘ਪੇਡ ਡੋਮੈਸਟਿਕ ਐਂਡ ਵਾਇਲੈਂਸ ਸਕੀਮ’ ਲਈ ਯੋਗ ਹੋਣਗੇ। ਨਵਾਂ ਕਾਨੂੰਨ ਘਰੇਲੂ ਹਿੰਸਾ ਤੋਂ ਪ੍ਰਭਾਵਤ ਲੋਕਾਂ ਲਈ 10 ਦਿਨ ਦੀ ਛੁੱਟੀ ਲਈ ਅਦਾਇਗੀ ਨੂੰ ਯਕੀਨੀ ਬਣਾਵੇਗਾ। ਇਸ ਨਵੇਂ ਕਾਨੂੰਨ ਦੇ ਬਣ ਜਾਣ ਨਾਲ ਇਸ ਤੱਕ 11 ਮਿਲੀਅਨ ਤੋਂ ਵੀ ਵੱਧ ਲੋਕਾਂ ਦੀ ਪਹੁੰਚ ਹੋਣ ਦੀ ਆਸ ਹੈ।
ਵਰਕਪਲੇਸ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਕਿਹਾ ਕਿ, “ਨਵਾਂ ਕਾਨੂੰਨ ਲੋਕਾਂ ਨੂੰ ਆਪਣੀ ਨੌਕਰੀਆਂ ਖ਼ਤਰੇ ਵਿਚ ਪਾਏ ਬਿਨ੍ਹਾਂ ਹਿੰਸਕ ਸਥਿਤੀਆਂ ਤੋਂ ਬਚਣ ਦਾ ਸਾਧਨ ਦੇਵੇਗਾ। ਉਨ੍ਹਾਂ ਦੱਸਿਆ ਕਿ ਸਿਧਾਂਤ ਇਹ ਹੈ ਕਿ ਜੇਕਰ ਕੋਈ ਇਸ ਤੋਂ ਕੋਈ ਬਾਹਰ ਨਿਕਲਣਨਾ ਚਾਹੁੰਦਾ ਹੈ ਤਾਂ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਨੌਕਰੀ ਚਲੀ ਜਾਵੇ ਜਾਂ ਤੁਸੀਂ ਪੈਸੇ ਖੋਹ ਦੇਵੋ। ਇਹ ਉਨ੍ਹਾਂ ਮੁਸ਼ਕਿਲਾਂ ਦੀ ਸੂਚੀ ਵਿਚ ਹੈ ਜਿਸ ਦਾ ਵਿਅਕਤੀ ਸਾਹਮਣਾ ਕਰ ਰਿਹਾ ਹੈ। ਹਕੀਕਤ ਇਹ ਹੈ ਕਿ ਆਰਜ਼ੀ ਕੰਮ ਵਿਚ ਲੱਗੇ ਬਹੁਤੇ ਲੋਕ ਇਨ੍ਹਾਂ ਸਥਿਤੀਆਂ ਵਿਚ ਰਹਿ ਰਹੇ ਹਨ। ਜੇਕਰ ਤੁਸੀਂ ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਡੇ ਅਸੁਰੱਖਿਅਤ ਕੰਮ ਵਿਚ ਹੋਣ ਦੀ ਸੰਭਾਵਨਾ ਜ਼ਿਆਦਾ ਹੈ।”
ਇਹ ਬਿੱਲ ਪਾਰਲੀਮੈਂਟ ਵਿੱਚ ਪਾਸ ਹੋ ਜਾਣ ਦੇ ਨਾਲ ਬਹੁਤੇ ਮੁਲਾਜ਼ਮਾਂ ਲਈ ਇਹ ਸਕੀਮ ਅਗਲੇ ਸਾਲ ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਸਰਕਾਰ ਮੁਤਾਬਿਕ ਛੋਟੇ ਕਾਰਬਾਰਾਂ ਕੋਲ ਤਬਦੀਲੀਆਂ ਦੇ ਅਨੁਕੂਲ ਹੋਣ ਲਈ 6 ਮਹੀਨੇ ਵਾਧੂ ਹੋਣਗੇ ਅਤੇ ਇਹ ਸਕੀਮ ਅਗਸਤ 2023 ਤੋਂ ਪੂਰੀ ਤਰ੍ਹਾਂ ਅਮਲ ਵਿਚ ਆ ਜਾਵੇਗੀ।
ਸਮਾਜਿਕ ਸੇਵਾਵਾਂ ਬਾਰੇ ਮੰਤਰੀ ਅਮੰਡਾ ਰਿਸ਼ਵਰਥ ਨੇ ਕਿਹਾ ਹੈ ਕਿ, “ਇਹ ਮਹੱਤਵਪੂਰਣ ਹੈ ਕਿ ਘਰੇਲੂ ਹਿੰਸਾ ਤੋਂ ਭੱਜ ਰਹੇ ਲੋਕਾਂ ਲਈ ਰੁਕਾਵਟਾਂ ਹਟਾਈਆਂ ਜਾਣ। ਉਹਨਾਂ ਕਿਹਾ ਕਿ ਆਸਟ੍ਰੇਲੀਆ ਵਿਚ ਹਰ 10 ਦਿਨ ਵਿਚ ਇਕ ਔਰਤ ਦੀ ਮੌਜੂਦਾ ਜਾਂ ਸਾਬਕਾ ਪਾਰਟਨਰ ਦੇ ਹੱਥੋਂ ਮੌਤ ਹੁੰਦੀ ਹੈ। ਇਹ ਸਵੀਕਾਰਯੋਗ ਨਹੀਂ। ਅਸੀਂ ਪਰਿਵਾਰਕ ਤੇ ਘਰੇਲੂ ਹਿੰਸਾ ਲਈ ਕਮਾਈ ਛੁੱਟੀ ਵਧਾਉਣ ਬਾਰੇ ਮਹੱਤਵਪੂਰਣ ਬਿੱਲ ਨੂੰ ਤਰਜੀਹ ਦੇ ਰਹੇ ਹਾਂ। ਇਹ ਹਿੰਸਾ ਤੋਂ ਬਚਣ ਵਾਲੇ ਲੋਕਾਂ ਨੂੰ ਦਰਪੇਸ਼ ਰੁਕਾਵਟਾਂ ਨੂੰ ਹਟਾਉਣ ਬਾਰੇ ਸਾਡੇ ਸੰਕਲਪ ਨੂੰ ਦਰਸਾਉਂਦਾ ਹੈ। ਅਸੀਂ ਮਰਦਾਂ ਤੇ ਔਰਤਾਂ ਦੀ ਅਗਲੀ ਪੀੜ੍ਹੀ ਨੂੰ ਪਰਿਵਾਰਕ ਤੇ ਘਰੇਲੂ ਹਿੰਸਾ ਦੇ ਇਸ ਸੰਕਟ ਨਾਲ ਸੰਘਰਸ਼ ਕਰਦੇ ਦੇਖਣਾ ਨਹੀਂ ਚਾਹੁੰਦੇ।”
ਜੇਕਰ ਤੁਸੀਂ ਜਾਂ ਕਿਸੇ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਪਰਿਵਾਰਕ ਤੇ ਘਰੇਲੂ ਹਿੰਸਾ ਤੋਂ ਪ੍ਰਭਾਵਤ ਹੈ ਤਾਂ 1800 737 732 ‘ਤੇ ਫੋਨ ਕਰੋ ਜਾਂ 1800 ਰਸਪੈਕਟ ਡਾਟ ਓਆਰਜੀ ਡਾਟ ਏਯੂ ’ਤੇ ਜਾਉ। ਐਮਰਜੈਂਸੀ ਵਿਸਚ 000 ’ਤੇ ਕਾਲ ਕਰੋ। ਮੈਨਜ਼ ਰੈਫਰਲ ਸਰਵਿਸ ਘਰੇਲੂ ਹਿੰਸਾ ਲਈ ਮਰਦਾਂ ਨੂੰ ਸਲਾਹ ਮੁਹੱਈਆ ਕਰਦੀ ਹੈ ਜਿਸ ਲਈ 1300 766 491 ’ਤੇ ਸੰਪਰਕ ਕੀਤਾ ਜਾ ਸਕਦਾ ਹੈ।