Bollywood

ਆਲੀਆ -ਰਣਬੀਰ ਦਾ ਵਿਆਹ ਅਪ੍ਰੈਲ 2022 ਵਿੱਚ ?

ਰਣਬੀਰ ਕਪੂਰ ਅਤੇ ਆਲੀਆ ਭੱਟ ਮੌਜੂਦਾ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਰਣਬੀਰ ਕਪੂਰ ਆਲੀਆ ਭੱਟ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਇਹ ਜੋੜੀ ਜਲਦੀ ਹੀ ਵਿਆਹ ਕਰਨ ਦੇ ਮੂਡ ਵਿੱਚ ਆਉਣ ਵਾਲੇ ਹਨ। ਦਰਅਸਲ ਰਣਬੀਰ ਆਲੀਆ ਵਿਆਹ ਕਰਨ ਜਾ ਰਹੇ ਹਨ। ਫੈਂਨਜ਼ ਨੂੰ ਇਹ ਜੋੜੀ ਦੇ ਵਿਆਹ ਦੇ ਬਹੁਤ ਹੀ ਇੰਤਜ਼ਾਰ ਹੈ।

ਲੱਗਦਾ ਹੈ ਹੁਣ ਉਹ ਪਲ ਆ ਰਹੇ ਹਨ, ਜਿਸ ਵਿੱਚ ਇਹ ਜੋੜੀ ਵਿਆਹ ਕਰ ਕੇ ਇੱਕ ਦੂਜੇ ਦੀ ਹੋ ਜਾਵੇਗੀ। ਸਾਲ 2022 ਦੀ ਸ਼ੁਰੂਆਤ ਵਿੱਚ ਕਈ ਖਾਸ਼ ਸ਼ਖਸੀਅਤਾਂ ਨੇ ਵਿਆਹ ਕਰਵਾ ਲਿਆ ਹੈ। ਬੀਤੇ ਸਮੇਂ ਵਿੱਚ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਵੀ ਵਿਆਹ ਵਿੱਚ ਸਮਾਂ ਨਾ ਲਾਉਂਦੇ ਹੋਏ ਵਿਆਹ ਕਰਵਾ ਲਿਆ ਹੈ। ਹੁਣ ਰਣਬੀਰ ਅਤੇ ਆਲੀਆ ਦੇ ਵਿਆਹ ਦਾ ਇੰਤਜ਼ਾਰ ਹੈ।

ਇਸ ਸਾਲ ਕਈ ਸਟਾਰ ਦਾ ਵਿਆਹ ਹੋਣ ਵਾਲਾ ਹੈ, ਜਿਹਨਾਂ ਵਿੱਚ ਆਲੀਆ ਅਤੇ ਰਣਬੀਰ ਵੀ ਆਉਂਦੇ ਹਨ। ਜੋੜੀ ਬੀਤੇ ਤਿੰਨ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲੀਆ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣੇ ਜਾ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਇਹ ਜੋੜੀ ਵਿਆਹ ਕਰਵਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਇਹ ਜੋੜੀ ਆਪਣਾ ਵਿਆਹ ਮੁੰਬਈ ਵਿੱਚ ਵੀ ਕਰਵਾ ਸਕਦੇ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋੜੀ ਵਿਆਹ ਵਿੱਚ ਨੇੜਲੇ ਰਿਸ਼ਤੇਦਾਰ ਅਤੇ ਪਰਿਵਾਰ ਨੂੰ ਬੁਲਾਉਣ ਦੇ ਮੂਡ ਵਿੱਚ ਹਨ।

Related posts

ਸੰਨੀ ਦਿਓਲ ਦੀ ‘ਬਾਰਡਰ-2’ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ !

admin

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin