ਬਰਮਿੰਘਮ – ਤਿ੍ਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਦਾ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਸਫ਼ਰ ਇੱਥੇ ਮਹਿਲਾ ਡਬਲਜ਼ ਮੁਕਾਬਲੇ ਵਿਚ ਸ਼ੁ ਜਿਆਨ ਝਾਂਗ ਤੇ ਯੂ ਝੇਂਗ ਦੀ ਜੋੜੀ ਹੱਥੋਂ ਸਿੱਧੀਆਂ ਗੇਮਾਂ ਵਿਚ ਮਿਲੀ ਹਾਰ ਤੋਂ ਬਾਅਦ ਖ਼ਤਮ ਹੋ ਗਿਆ। ਭਾਰਤੀ ਜੋੜੀ ਨੇ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਨ੍ਹਾਂ ਨੂੰ ਆਖ਼ਰੀ ਚਾਰ ਦੇ ਮੁਕਾਬਲੇ ਵਿਚ ਚੀਨੀ ਜੋੜੀ ਹੱਥੋਂ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਿ੍ਸ਼ਾ ਤੇ ਗਾਇਤਰੀ ਇਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਡਬਲਜ਼ ਜੋੜੀ ਬਣੀ ਸੀ। ਇਸ ਤੋਂ ਪਹਿਲਾਂ ਇਸ ਭਾਰਤੀ ਜੋੜੀ ਨੇ ਕੁਆਰਟਰ ਫਾਈਨਲ ਵਿਚ ਕੋਰੀਆ ਦੀ ਦੂਜਾ ਦਰਜਾ ਹਾਸਲ ਲੀ ਸੋਹੀ ਤੇ ਸ਼ਿਨ ਸਿਯੁੰਗਚਾਨ ਦੀ ਜੋੜੀ ਨੂੰ 14-21, 22-20, 21-15 ਨਾਲ ਮਾਤ ਦੇ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਸੀ।
previous post