Bollywood

ਆਸਕਰ 2021ਦੀ ਦੌੜ ’ਚ ਪਹੁੰਚੀ ਏਕਤਾ ਕਪੂਰ ਤੇ ਤਾਹਿਰਾ ਕਸ਼ਯਪ ਦੀ ਫਿਲਮ ‘ਬਿੱਟੂ

ਨਵੀਂ ਦਿੱਲੀ – ਭਾਰਤ ਵੱਲੋਂ ਆਸਕਰ 2021 ਲਈ ਭੇਜੀ ਗਈ ਮਲਿਆਲਮ ਫਿਲਮ ਜਲੀਕੱਟੂ ਆਸਕਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਜਲੀਕੱਟੂ ਨੂੰ 93ਵੇਂ ਅਕੈਡਮੀ ਐਵਾਰਡ ’ਚ ਬੈਸਟ ਇੰਟਨੈਸ਼ਨਲ ਫੀਚਰ ਫਿਲਮ ਕੈਟਾਗਰੀ ਲਈ ਭੇਜਿਆ ਗਿਆ ਸੀ ਪਰ ਫਿਲਮ ਟਾਪ-15 ’ਚ ਆਪਣੀ ਥਾਂ ਨਾ ਬਣਾ ਸਕੀ ਤੇ ਬਾਹਰ ਹੋ ਗਈ। ਹਾਲਾਂਕਿ ਜਲੀਕੱਟੂ ਦੇ ਬਾਹਰ ਹੋਣ ਨਾਲ ਭਾਰਤੀ ਬਿਲਕੁਲ ਨਿਰਾਸ਼ ਨਾ ਹੋਣ ਕਿਉਂਕਿ ਏਕਤਾ ਕਪੂਰ, ਤਾਹਿਰਾ ਕਸ਼ਯਪ ਤੇ ਗੁਨੀਤਾ ਮੇਂਗਾ ਦੀ ਫਿਲਮ ‘ਬਿੱਟੂ’ ਨੂੰ ਆਸਕਰ 2021 ਲਈ ਐਂਟਰੀ ਮਿਲ ਗਈ ਹੈ। ਫਿਲਮ ਨੂੰ  ਕੈਟਾਗਰੀ ਲਈ ਚੁਣਿਆ ਗਿਆ ਹੈ। ਇਹ ਖ਼ੁਸ਼ਖ਼ਬਰੀ ਏਕਤਾ ਕਪੂਰ ਤੇ ਤਾਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ।
ਤਾਹਿਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ‘93 ਅਕੈਡਮੀ ਐਵਾਰਡ ’ਚ ਦੀਆਂ ਟਾਪ 10 ਫਿਲਮਾਂ ’ਚੋਂ ‘ਬਿੱਟੂ’ ਦੀ ਚੋਣ ਹੋ ਗਈ ਹੈ। ਇੰਡੀਅਨ ਵਿਮਨ ਰਾਈਸਿੰਗ ਤਹਿਤ ਇਹ ਸਾਡਾ ਪਹਿਲਾ ਪ੍ਰਾਜੈਕਟ ਸੀ। ਇਹ ਬਹੁਤ ਸਪੈਸ਼ਲ ਹੈ। ਤੁਸੀਂ ਬਹੁਤ ਅੱਗੇ ਵਧੋ ਿਸ਼ਮਾ। ਦੋਸਤੋ ਪਲੀਜ਼ ਇਸ ਸ਼ਾਰਟ ਫਿਲਮ ਨੂੰ ਸਪੋਰਟ ਕਰਦੇ ਰਹੋ।’ ਤਾਹਿਰਾ ਨੇ ਆਪਣੀ ਪੋਸਟ ’ਚ ਇਹ ਵੀ ਦੱਸਿਆ ਕਿ ਇਸ ਕੈਟਾਗਰੀ ਲਈ 174 ਫਿਲਮਾਂ ਕੁਆਲੀਫਾਈ ਹੋਈਆਂ ਸਨ। ਉਥੇ ਹੀ ਆਪਣੀ ਪੋਸਟ ’ਚ ਤਾਹਿਰਾ ਨੇ ਉਨ੍ਹਾਂ ਫਿਲਮਾਂ ਦਾ ਨਾਂ ਵੀ ਲਿਖਿਆ ਹੈ, ਜੋ ਬਿਟੂ ਨਾਲ ਟਾਪ-10 ’ਚ ਸ਼ਾਮਿਲ ਹੋਈਆਂ ਸਨ। ਉਨ੍ਹਾਂ ਫਿਲਮਾਂ ਦਾ ਨਾਂ ਹੈ । ਏਕਤਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਹ ਖ਼ੁਸ਼ੀ ਜ਼ਾਹਿਰ ਕਰਦਿਆਂ ਪੋਸਟ ਸ਼ੇਅਰ ਕੀਤੀ, ਜਿਸ ’ਚ ਆਪਣੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਿੱਟੂ ਦਾ ਨਿਰਦੇਸ਼ਨ ਇਕ ਵਿਦਿਆਰਥੀ ਿਸ਼ਮਾ ਦੇਵ ਦੁਬੇ ਨੇ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਏਕਤਾ ਕਪੂਰ ਨੇ ਆਪਣੀ ਪੋਸਟ ’ਚ ਦਿੱਤੀ ਹੈ। ਆਸਕਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਬਿੱਟੂ ਨੂੰ 18 ਫਿਲਮ ਫੈਸਟੀਵਲ ’ਚ ਦਿਖਾਇਆ ਜਾ ਚੱੁਕਿਆ ਹੈ। ਫਿਲਮ ਆਪਣੇ ਨਾਂ ਕਈ ਐਵਾਰਡ ਕਰ ਚੱੁਕੀ ਹੈ। ਉਥੇ ਹੀ ਿਸ਼ਮਾ ਨੂੰ ਵੀ ਬਿੱਟੂ ਲਈ ਬੈਸਟ ਡਾਇਰੈਕਟਰ ਦਾ ਐਵਰਡ ਮਿਲ ਚੱੁਕਿਆ ਹੈ। ਫਿਲਮ ’ਚ ਰਾਣੀ ਕੁਮਾਰੀ, ਰੁਨੂ ਕੁਮਾਰੀ, ਿਸ਼ਨਾ ਨੇਗੀ, ਮੋਨੂ ਓਨਿਆਲ ਤੇ ਸਲਮਾ ਖਾਤੂਮ ਜਿਹੇ ਕਲਾਕਾਰ ਨਜ਼ਰ ਆਏ ਹਨ।

Related posts

‘ਸਕੇਪ’ ਵੱਲੋਂ ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਐਲਾਨ !

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin

ਦਲਜੀਤ ਨੇ ਆਪਣੇ ਕੰਮ ਅਤੇ ਪੱਗ ਵਾਲੀ ਦਿੱਖ ਰਾਹੀਂ ਦੁਨੀਆਂ ਨੂੰ ਸਤਿਕਾਰੀ ਜੁਬਾਨ ਦਿੱਤੀ !

admin