Sport

ਆਸਟਰੇਲੀਆ ਦਾ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੂਜੇ ਟੈਸਟ ਮੈਚ ਤੋਂ ਬਾਹਰ

ਐਡੀਲੇਡ – ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸੱਟ ਕਾਰਨ ਭਾਰਤ ਖਿਲਾਫ 6 ਦਸੰਬਰ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਦਿਨ ਰਾਤ ਦੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਕ੍ਰਿਕਟ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਥ ਵਿੱਚ ਪਹਿਲੇ ਟੈਸਟ ਵਿੱਚ 295 ਦੌੜਾਂ ਦੀ ਹਾਰ ਤੋਂ ਬਾਅਦ ਆਸਟਰੇਲੀਆ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਵਿੱਚ 0-1 ਨਾਲ ਪਿੱਛੇ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇੱਥੇ ਜਾਰੀ ਬਿਆਨ ‘ਚ ਕਿਹਾ, ‘ਜੋਸ਼ ਹੇਜ਼ਲਵੁੱਡ ਖੱਬੇ ਪਾਸੇ ਦੀ ਮਾਮੂਲੀ ਸੱਟ ਕਾਰਨ ਦੂਜੇ ਟੈਸਟ ‘ਚ ਨਹੀਂ ਖੇਡਣਗੇ। ਹੇਜ਼ਲਵੁੱਡ ਹਾਲਾਂਕਿ ਸੀਰੀਜ਼ ਦੇ ਬਾਕੀ ਮੈਚਾਂ ਦੀ ਤਿਆਰੀ ਲਈ ਐਡੀਲੇਡ ‘ਚ ਟੀਮ ਦੇ ਨਾਲ ਰਹੇਗਾ।” ਤੇਜ਼ ਗੇਂਦਬਾਜ਼ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਐਡੀਲੇਡ ਟੈਸਟ ਲਈ ਆਸਟ੍ਰੇਲੀਆਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰੀਲੀਜ਼ ਦੇ ਅਨੁਸਾਰ, “ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਐਡੀਲੇਡ ਵਿੱਚ ਭਾਰਤ ਵਿਰੁੱਧ ਦੂਜੇ ਟੈਸਟ ਲਈ ਆਸਟਰੇਲੀਆਈ ਪੁਰਸ਼ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਐਬੋਟ ਅਤੇ ਡੌਗੇਟ ਐਡੀਲੇਡ ਟੈਸਟ ਮੈਚ ਲਈ ਬੀਓ ਵੈਬਸਟਰ ਦੇ ਨਾਲ ਟੀਮ ਵਿੱਚ ਸ਼ਾਮਲ ਹੋ ਗਏ ਹਨ, ਆਸਟਰੇਲੀਆ ਕੋਲ ਹੇਜ਼ਲਵੁੱਡ ਦੀ ਥਾਂ ‘ਤੇ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਨੂੰ ਸ਼ਾਮਲ ਕਰਨ ਦਾ ਵਿਕਲਪ ਹੈ। ਹੇਜ਼ਲਵੁੱਡ ਦਾ ਗੁਲਾਬੀ ਗੇਂਦ ਨਾਲ ਟੈਸਟ ਮੈਚਾਂ ਵਿੱਚ ਚੰਗਾ ਰਿਕਾਰਡ ਹੈ।

Related posts

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

admin

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin