ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿਸਫੋਟਕ ਹੋ ਗਈ ਹੈ। ਬੇਸ਼ੱਕ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੇ ਵਲੋਂ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਕੋਵਿਡ-19 ਦੇ ਕੇਸਾਂ ਦੇ ਵਿੱਚ ਵਾਧੇ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਰੋਜ਼ਾਨਾ ਕੇਸਾਂ ਦੀ ਗਿਣਤੀ ਉਮੀਦ ਨਾਲੋਂ ਬਹੁਤ ਜਿਆਦਾ ਹੈ। ਕੋਵਿਡ-19 ਦੇ ਕੇਸਾਂ ਦੇ ਵਿੱਚ ਲਗਾਤਾਰ ਹੋ ਰਿਹਾ ਵਾਧਾ ਅਤੇ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਹੇ ਕੋਵਿਡ-19 ਦੇ ਮਰੀਜ਼ਾਂ ਦੀ ਵੱਧਦੀ ਜਾ ਰਹੀ ਗਿਣਤੀ ਨੇ ਸਿਹਤ ਅਧਿਕਾਰੀਆਂ ਦੀਆਂ ਪ੍ਰਸ਼ਾਨੀਆਂ ਨੂੰ ਵਧਾ ਦਿੱਤਾ ਹੈ।
ਆਸਟ੍ਰੇਲੀਆ ਦੇ ਸਾਰੇ ਹੀ ਰਾਜਾਂ ਦੇ ਵਿੱਚ ਕੋਵਿਡ-19 ਦੇ ਰੋਜ਼ਾਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇਸ ਵੇਲੇ ਪੂਰੇ ਆਸਟ੍ਰੇਲੀਆ ਦੇ ਵਿੱਚ 188,597 ਐਕਟਿਵ ਕੇਸ ਹਨ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ 2,266 ਲੋਕਾਂ ਦੀ ਕੋਵਿਡ-19 ਦੇ ਨਾਲ ਮੌਤ ਹੋ ਗਈ ਹੈ। ਇਸ ਵੇਲੇ 1,978 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹਨ ਜਿਹਨਾਂ ਵਿੱਚੋਂ 148 ਇੰਟੈਂਸਿਵ ਕੇਅਰ ਵਿੱਚ ਹਨ।
ਆਸਟ੍ਰੇਲੀਆ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਅੱਜ ਆਏ ਕੇਸਾਂ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਨਿਊ ਸਾਊਥ ਵੇਲਜ਼: 20,794
ਵਿਕਟੋਰੀਆ: 8,577
ਕੁਈਂਜ਼ਲੈਂਡ: 4,249
ਸਾਊਥ-ਆਸਟ੍ਰੇਲੀਆ: 2,552
ਏ ਸੀ ਟੀ: 514
ਤਸਮਾਨੀਆ: 466
ਵੈਸਟਰਨ ਆਸਟ੍ਰੇਲੀਆ: 0
ਨਾਰਦਰਨ ਟੈਰੇਟਰੀ: 0