ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਅੱਜ ਕੋਵਿਡ-19 ਦੇ 72,860 ਨਵੇਂ ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 80 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਹੋਈਆਂ ਮੌਤਾਂ ਨੇ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਰੋਜ਼ਾਨਾ ਮੌਤਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਕੋਵਿਡ-19 ਨੇ 2,776 ਲੋਕਾਂ ਦੀ ਜਾਨ ਲੈ ਲਈ ਹੈ।
ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 25,168 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 46 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 2,743 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 121 ਇੰਟੈਂਸਿਵ ਕੇਅਰ ਵਿੱਚ ਅਤੇ 68 ਵੈਂਟੀਲੇਟਰ ’ਤੇ ਹਨ।
ਵਿਕਟੋਰੀਆ ਦੇ ਵਿੱਚ ਅੱਜ 18,167 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 20 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 1,096 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 121 ਇੰਟੈਂਸਿਵ ਕੇਅਰ ਵਿੱਚ ਹਨ ਅਤੇ 34 ਵੈਂਟੀਲੇਟਰ ’ਤੇ ਹਨ।
ਕੁਈਨਜ਼ਲੈਂਡ ਦੇ ਵਿੱਚ ਅੱਜ 16,031 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 13 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 855 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 54 ਇੰਟੈਂਸਿਵ ਕੇਅਰ ਵਿੱਚ ਅਤੇ 22 ਵੈਂਟੀਲੇਟਰ ’ਤੇ ਹਨ।
ਸਾਊਥ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਵਾਇਰਸ ਦੇ ਨਾਲ 290 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 29 ਇੰਟੈਂਸਿਵ ਕੇਅਰ ਵਿੱਚ ਅਤੇ 6 ਵੈਂਟੀਲੇਟਰ ’ਤੇ ਹੈ।
ਏ ਸੀ ਟੀ ਦੇ ਵਿੱਚ ਇਸ ਵੇਲੇ ਵਾਇਰਸ ਦੇ ਨਾਲ 62 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 3 ਇੰਟੈਂਸਿਵ ਕੇਅਰ ਵਿੱਚ ਅਤੇ 2 ਵੈਂਟੀਲੇਟਰ ’ਤੇ ਹੈ।
ਤਸਮਾਨੀਆ ਦੇ ਵਿੱਚ ਅੱਜ 866 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਅੱਕ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਵੇਲੇ ਵਾਇਰਸ ਦੇ ਨਾਲ 31 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 3 ਇੰਟੈਂਸਿਵ ਕੇਅਰ ਵਿੱਚ ਹਨ।
ਨੌਰਦਰਨ ਟੈਰੇਟਰੀ ਦੇ ਵਿੱਚ ਇਸ ਵੇਲੇ ਵਾਇਰਸ ਦੇ ਨਾਲ 57 ਲੋਕ ਹਸਪਤਾਲ ਵਿੱਚ ਭਰਤੀ ਹਨ।