ਕੈਨਬਰਾ – “ਆਸਟ੍ਰੇਲੀਆ ਕੋਵਿਡ-19 ਵਿਰੁੱਧ ਸਭ ਤੋਂ ਵੱਧ ਤੇਜ਼ੀ ਨਾਲ ਟੀਕਾਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਆਸਟ੍ਰੇਲੀਆ ਵਿੱਚ ਜਨਵਰੀ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦੇਵੇਗਾ।”
ਸਿਹਤ ਮੰਤਰੀ ਗ੍ਰੇਗ ਹੰਟ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮੈਡੀਕਲ ਰੈਗੂਲੇਟਰ ਅਜੇ ਵੀ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਲਗਾਏ ਜਾਣ ਵਾਲੇ ਟੀਕਿਆਂ ਲਈ ਸਿਹਤ ਅਤੇ ਸੁਰੱਖਿਆ ਡਾਟਾ ਦੀ ਸਮੀਖਿਆ ਕਰ ਰਹੇ ਹਨ ਅਤੇ ਇਸ ਸਾਲ ਇਸ ਬਾਰੇ ਫ਼ੈਸਲਾ ਲੈਣ ਦੀ ਸੰਭਾਵਨਾ ਨਹੀਂ ਹੈ। ਹੰਟ ਨੇ ਕਿਹਾ ਕਿ ਉਨ੍ਹਾਂ ਨੇ ਜੋ ਉਮੀਦ ਰੱਖੀ ਹੈ ਉਹ ਜਨਵਰੀ ਦਾ ਪਹਿਲਾ ਹਿੱਸਾ ਹੈ। ਉਮੀਦ ਹੈ ਕਿ ਜਨਵਰੀ ਦੇ ਸ਼ੁਰੂ ਵਿੱਚ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ ਪਰ ਇਹ ਜਿੰਨੀ ਜਲਦੀ ਹੋ ਸਕੇ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।
ਯੂ ਐਸ ਸੈਂਟਰ ਫਾਰ ਡਿਸੀਜ਼ ਐਂਡ ਪ੍ਰੀਵੈਨਸ਼ਨ ਨੇ ਇਸ ਮਹੀਨੇ 5-11 ਸਾਲ ਉਮਰ ਵਰਗ ਦੇ ਲੋਕਾਂ ਨੂੰ ਫਾਈਜ਼ਰ ਦੇ ਟੀਕਾਕਰਨ ਦੀ ਸਿਫ਼ਾਰਸ਼ ਕੀਤੀ ਸੀ ਅਤੇਂ ਇਸ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਅਧਿਕਾਰਤ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਕੋਵਿਡ-19 ਟਾਸਕਫੋਰਸ ਕਮਾਂਡਰ ਫ਼ੌਜ ਦੇ ਲੈਫਟੀਨੈਂਟ-ਜਨਰਲ ਜੌਹਨ ਫਰਵੇਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਲੋੜੀਂਦੀ ਸਪਲਾਈ ਸੁਰੱਖਿਅਤ ਕਰ ਲਈ ਹੈ। ਫ੍ਰੀਵੇਨ ਨੇ ਕਿਹਾ ਕਿ,”ਅਸੀਂ ਅਸਲ ਵਿੱਚ ਬੱਚਿਆਂ ਲਈ ਖੁਰਾਕਾਂ ਅਤੇ ਬੂਸਟਰ ਲਈ ਲੋੜੀਂਦੀ ਸਪਲਾਈ ਖਰੀਦੀ ਹੈ।” ਸ਼ੁੱਕਰਵਾਰ 12 ਨਵੰਬਰ ਨੂੰ ਆਸਟ੍ਰੇਲੀਆ ਨੇ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦਾ 90ਫੀਸਦੀ ਸਿੰਗਲ-ਡੋਜ਼ ਦਾ ਅੰਕੜਾ ਪਾਰ ਕੀਤਾ ਹੈ ਜਦਕਿ ਵਿਚ 83 ਫੀਸਦੀ ਲੋਕਾਂ ਨੇ ਦੋਨੋਂ ਵੈਕਸੀਨ ਲੈ ਲਈਆਂ ਹਨ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਨੇ 12 ਤੋਂ 15 ਸਾਲ ਦੀ ਉਮਰ ਦੇ 57.7 ਫੀਸਦੀ ਬੱਚਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ। ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਚੱਲ ਰਹੇ ਡੈਲਟਾ ਵੇਰੀਐਂਟ ਪ੍ਰਕੋਪ ਦੇ ਬਾਵਜੂਦ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇਸ ਮਹੀਨੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਅੰਸ਼ਕ ਤੌਰ ‘ਤੇ ਦੁਬਾਰਾ ਖੋਲ੍ਹਣ ਦੇ ਫ਼ੈਸਲੇ ਲਈ ਆਸਟ੍ਰੇਲੀਆ ਦੀਆਂ ਉੱਚ ਟੀਕਾਕਰਨ ਦਰਾਂ ਨੂੰ ਮਹੱਤਵਪੂਰਨ ਕਰਾਰ ਦਿੱਤਾ ਗਿਆ ਸੀ।